Menu

ਅਮਰੀਕਾ: 5 ਲੱਖ ਦੇ ਕਰੀਬ ਕੋਰੋਨਾ ਵੈਕਸੀਨ ਖੁਰਾਕਾਂ ਨਾਲ ਕਰ ਰਿਹਾ ਹੈ ਰਵਾਂਡਾ ਦੀ ਸਹਾਇਤਾ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)

ਅਮਰੀਕਾ ਵਿੱਚ ਬਾਈਡੇਨ ਪ੍ਰਸ਼ਾਸਨ ਵੱਲੋਂ ਵਿਸ਼ਵਭਰ ਵਿੱਚ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਉਦੇਸ਼ ਨਾਲ ਗਰੀਬ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਵੰਡਣ ਦੀ ਪ੍ਰਕਿਰਿਆ ਜਾਰੀ ਹੈ। ਇਸੇ ਲੜੀ ਤਹਿਤ ਅਮਰੀਕਾ ਵੱਲੋਂ ਫਾਈਜ਼ਰ ਕੰਪਨੀ ਦੇ ਕੋਵਿਡ -19 ਟੀਕੇ ਦੀਆਂ 5 ਲੱਖ ਦੇ ਕਰੀਬ ਖੁਰਾਕਾਂ ਨਾਲ ਰਵਾਂਡਾ ਦੇਸ਼ ਦੀ ਸਹਾਇਤਾ ਕੀਤੀ ਜਾ ਰਹੀ ਹੈ।

ਇਸ ਸਬੰਧੀ ਵਾਈਟ ਹਾਊਸ ਦੇ ਬੁਲਾਰੇ ਕੇਵਿਨ ਮੁਨੋਜ਼ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬਾਈਡੇਨ ਪ੍ਰਸ਼ਾਸਨ ਵੱਲੋਂ ਰਵਾਂਡਾ ਦੇਸ਼ ਨੂੰ ਫਾਈਜ਼ਰ ਕੰਪਨੀ ਦੀਆਂ 488,000 ਤੋਂ ਵੱਧ ਖੁਰਾਕਾਂ ਭੇਜੀਆਂ ਜਾ ਰਹੀਆਂ ਹਨ। ਇਹਨਾਂ ਖੁਰਾਕਾਂ ਵਿੱਚ @ਪੌਟਸ ਤਹਿਤ ਖਰੀਦੀਆਂ 500 ਮਿਲੀਅਨ ਖੁਰਾਕਾਂ ਵਿੱਚੋਂ 100,000 ਖੁਰਾਕਾਂ ਸ਼ਾਮਲ ਹਨ।

ਵਾਈਟ ਹਾਊਸ ਅਨੁਸਾਰ ਸਰਕਾਰ ਦਾ ਇਹ ਕਦਮ ਗਰੀਬ ਦੇਸ਼ਾਂ ਨੂੰ ਟੀਕੇ ਵੰਡਣ ਵਿੱਚ ਸਹਾਇਤਾ ਕਰਨ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੇ ਕੋਵੈਕਸ ਪ੍ਰੋਗਰਾਮ ਦਾ ਹਿੱਸਾ ਹੈ। ਅਮਰੀਕਾ ਇਸ ਸਹਾਇਤਾ ਦੀ ਲੜੀ ਵਜੋਂ 110 ਮਿਲੀਅਨ ਤੋਂ ਵੱਧ ਖੁਰਾਕਾਂ ਸਾਂਝੀਆਂ ਕਰ ਚੁੱਕਾ ਹੈ ਅਤੇ ਇਸ ਸਾਲ ਦੇ ਅੰਤ ਤੱਕ ਦੁਨੀਆ ਭਰ ਵਿੱਚ ਘੱਟੋ ਘੱਟ 200 ਮਿਲੀਅਨ ਹੋਰ ਖੁਰਾਕਾਂ ਉਪਲਬਧ ਕਰਵਾਉਣ ਦੀ ਉਮੀਦ ਹੈ। ਜਦਕਿ ਬਾਈਡੇਨ ਪ੍ਰਸ਼ਾਸਨ ਦੁਆਰਾ 2022 ਦੇ ਪਹਿਲੇ ਅੱਧ ਵਿੱਚ ਵੀ ਹੋਰ 300 ਮਿਲੀਅਨ ਖੁਰਾਕਾਂ ਵੰਡਣ ਦਾ ਟੀਚਾ ਹੈ।

ਕੋਰੋਨਾ ਵਾਇਰਸ ਦੇ ਅੰਕੜਿਆਂ ਅਨੁਸਾਰ ਰਵਾਂਡਾ ਵਿੱਚ, ਕੋਵਿਡ -19 ਦੀ ਲਾਗ  ਔਸਤਨ 584 ਰੋਜ਼ਾਨਾ ਰਿਪੋਰਟ ਕੀਤੇ ਕੋਰੋਨਾ ਮਾਮਲਿਆਂ ਨਾਲ ਘਟ ਰਹੀ ਹੈ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans