Menu

ਫਰਿਜ਼ਨੋ ਵਿੱਚ ਇਮਾਰਤ ਨੂੰ ਅੱਗ ਲੱਗਣ ਉਪਰੰਤ ਰੈੱਡ ਕਰਾਸ ਨੇ ਖੋਲ੍ਹਿਆ ਅਸਥਾਈ ਸਹਾਇਤਾ ਕੇਂਦਰ

ਫਰਿਜ਼ਨੋ (ਕੈਲੀਫੋਰਨੀਆ), 12 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੀ ਫਰਿਜ਼ਨੋ ਕਾਉਂਟੀ ਵਿੱਚ ਇੱਕ ਵੱਡੀ ਅਪਾਰਟਮੈਂਟ ਬਿੰਲਡਿੰਗ ਨੂੰ ਐਤਵਾਰ ਸਵੇਰੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਅੱਗ ਲੱਗਣ ਦੌਰਾਨ ਫਾਇਰ ਵਿਭਾਗ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਬਿਲਡਿੰਗ ਨੂੰ ਖਾਲੀ ਕਰਵਾਇਆ ਗਿਆ ਅਤੇ ਰੈੱਡ ਕਰਾਸ ਵੱਲੋਂ ਉਨ੍ਹਾਂ ਵਸਨੀਕਾਂ ਲਈ ਅਸਥਾਈ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਜੋ ਕਿ ਇਸ ਮਲਟੀ-ਯੂਨਿਟ ਅਪਾਰਟਮੈਂਟ ਵਿੱਚ ਲੱਗੀ ਅੱਗ ਨਾਲ ਪ੍ਰਭਾਵਤ ਹੋਏ ਸਨ। ਇਹ ਅਸਥਾਈ ਸਹਾਇਤਾ ਕੇਂਦਰ ਟੇਡ ਸੀ ਵਿੱਲਸ ਕਮਿਊਨਿਟੀ ਸੈਂਟਰ ਫਰਿਜ਼ਨੋ ਵਿਖੇ 770 ਐੱਨ. ਸੈਨ ਪਾਬਲੋ ਐਵੇਨਿਊ ਵਿਖੇ ਖੋਲ੍ਹਿਆ ਗਿਆ ਹੈ।  ਰੈੱਡ ਕਰਾਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਲੰਟੀਅਰ ਉਸ ਜਗ੍ਹਾ ‘ਤੇ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰ ਰਹੇ ਹਨ । ਇਸ ਸਹਾਇਤਾ ਕੇਂਦਰ ਵਿੱਚ  50 ਤੋਂ ਵੱਧ ਵਸਨੀਕਾਂ ਨੂੰ ਖਾਣਾ, ਪਾਣੀ, ਵਿੱਤੀ ਸਹਾਇਤਾ, ਸਿਹਤ ਸੇਵਾਵਾਂ ਦੇ ਨਾਲ ਨਾਲ ਅਧਿਆਤਮਕ ਦੇਖਭਾਲ ਲਈ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਰੈੱਡ ਕਰਾਸ ਇਸ ਸੰਕਟ ਵਿੱਚ ਸਥਾਨਕ ਅਧਿਕਾਰੀਆਂ ਅਤੇ ਅਪਾਰਟਮੈਂਟ ਮੈਨੇਜਮੈਂਟ ਨਾਲ ਮਿਲ ਕੇ ਅੱਗ ਨਾਲ ਹੋਏ ਨੁਕਸਾਨ ਨੂੰ ਤੈਅ ਕਰਨ ਅਤੇ ਲੋਕਾਂ ਨੂੰ ਸਹਾਇਤਾ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੰਮ ਕਰੇਗਾ। ਰੈੱਡ ਕਰਾਸ ਦੁਆਰਾ ਖੋਲ੍ਹੇ ਗਏ ਇਸ ਸਹਾਇਤਾ ਕੇਂਦਰ ‘ਚ  ਸਾਰੀਆਂ  ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ ਵਿੱਚ ਐਨਡੀਏ…

Lok Sabha Election 2024–26 ਅਪ੍ਰੈਲ  2024-: ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ ਵੋਟਿੰਗ 26 ਅਪ੍ਰੈਲ ਯਾਨੀਕਿ ਅੱਜ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39954 posts
  • 0 comments
  • 0 fans