Menu

ਤਕਨੀਕੀ ਸਿੱਖਿਆ ਵਿਭਾਗ ਨਾਲ ਜੁੜੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਕੰਮ ਕਾਜ ਡਿਜੀਟਲ ਮਾਧਿਅਮ ਰਾਹੀਂ ਕਰਨ ਦੀਆਂ ਹਦਾਇਤਾਂ ਜਾਰੀ

ਚੰਡੀਗੜ੍ਹ, 9 ਜੁਲਾਈ – ਕੋਵਿਡ-19 ਮਹਾਂਮਾਰੀ ਦੇ ਹੋਰ ਫਲਾਅ ਨੂੰ ਰੋਕਣ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰੇ ਸਰਕਾਰੀ ਦਫਤਰਾਂ, ਸਮੇਤ ਅਧੀਨ ਦਫਤਰਾਂ ਦਾ ਕੰਮ ਕਾਜ ਸਿਰਫ ਈ-ਆਫਿਸ ਤੇ ਹੀ ਦਫ਼ਤਰੀ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਇਹਨਾਂ ਆਦੇਸ਼ਾਂ  ਦੀ ਪਾਲਣਾ ਕਰਦੇ ਹੋਏ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਵਿਭਾਗ ਦੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਾਰੇ ਵਿੰਗਾ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੁੱਖ ਦਫਤਰ ਦੀਆਂ ਸਾਰੀਆਂ ਸ਼ਾਖਾਵਾਂ ਅਤੇ ਅਧਿਕਾਰੀਆਂ ਵਲੋਂ  ਸਿਰਫ ਈ-ਆਫਿਸ ਤੇ ਕੰਮ ਕੀਤਾ ਜਾਵੇ ਅਤੇ ਆਪਸ ਵਿਚ, ਸਰਕਾਰ ਨਾਲ, ਅਧੀਨ ਸੰਸਥਾਵਾਂ ਨਾਲ ਅਤੇ ਬਾਕੀ ਵਿਭਾਗਾਂ ਨਾਲ ਪੱਤਰ ਵਿਹਾਰ ਸਿਰਫ ਈ-ਮੇਲ ਤੇ ਹੀ ਕੀਤਾ ਜਾਵੇ।
ਇਸ ਤੋਂ ਇਲਾਵਾ ਇਹ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਪ੍ਰਾਈਵੇਟ  ਸੰਸਥਾਵਾਂ  ਵਲੋਂ ਮੁੱਖ ਦਫਤਰ ਅਤੇ ਸਰਕਾਰੀ ਸੰਸਥਾਵਾਂ ਨੂੰ ਪੱਤਰ ਵਿਹਾਰ ਅਤੇ ਹੋਰ ਦਸਤਾਵੇਜ ਸਿਰਫ ਈ ਮੇਲ ਰਾਹੀਂ ਹੀ ਭੇਜੇ ਜਾਣ।ਇਹ ਯਕੀਨੀ ਬਣਾਉਣ ਲਈ ਕਿ ਸਾਰਾ ਦਫ਼ਤਰੀ ਕੰਮ ਡਿਜੀਟਲ ਮੋਡ ਰਾਹੀਂ ਹੀ ਹੋਵੇ, ਇਹ ਵੀ ਜਰੂਰੀ ਹੈ ਕਿ ਆਮ ਲੋਕ ਵੀ ਮੁੱਖ ਦਫਤਰ ਦੀਆਂ ਸ਼ਾਖਾਵਾਂ ਅਤੇ ਅਧਿਕਾਰੀਆਂ ਨਾਲ, ਸਰਕਾਰੀ ਸੰਸਥਾਵਾਂ ਨਾਲ ਅਤੇ ਪ੍ਰਾਈਵੇਟ ਸੰਸ਼ਥਾਵਾਂ ਨਾਲ ਸਿਰਫ ਈ ਮੇਲ/ ਡਿਜੀਟਲ ਮੋਡ  ਰਾਹੀਂ ਹੀ  ਪੱਤਰ ਵਿਹਾਰ ਕਰਨ।
           ਇਸ ਸਬੰਧੀ ਜਾਣਕਾਰੀ ਦਿੰਦਿਆਂ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਭਾਗ ਦੇ ਡਾਇਰੈਕਟਰ ਕੁਮਾਰ ਸੌਰਭ ਰਾਜ ਨੇ ਦਸਿਆ ਕਿ ਮੁੱਖ ਦਫਤਰ ਦੇ ਸਾਰੇ ਅਧਿਕਾਰੀਆਂ, ਸਾਰੀਆਂ ਸ਼ਾਖਾਵਾਂ, ਸਰਕਾਰੀ ਸੰਸਥਾਵਾਂ  ਅਤੇ ਪ੍ਰਾਈਵੇਟ ਸੰਸਥਾਵਾਂ  ਦੇ ਈ-ਮੇਲ ਆਈ. ਡੀ ਵਿਭਾਗ ਦੀ ਵੈੱਬ ਸਾਈਟ  www.punjabitis.gov.in/citizen charter ਤੇ ਅੱਪਲੋਡ ਕਰ ਦਿਤੇ ਹਨ।  ਮੁੱਖ ਦਫਤਰ ਦੀਆਂ ਸ਼ਾਖਾਵਾਂ, ਅਧਿਕਾਰੀਆਂ, ਸਰਕਾਰੀ ਸੰਸਥਾਵਾਂ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਜਾਰੀ ਕੀਤੇ ਆਦੇਸ਼ ਦੀਆਂ ਕਾਪੀਆਂ ਵੀ ਵਿਭਾਗ ਦੀ ਵੈੱਬਸਾਈਟ www.punjabitis.gov.in/citizen charter  ਤੇ ਅੱਪਲੋਡ ਕਰ ਦਿਤੀਆਂ ਹਨ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਨਾਲ ਪੱਤਰ ਵਿਹਾਰ ਸਿਰਫ ਈ-ਮੇਲ ਅਤੇ ਡਿਜੀਟਲ ਮੋਡ ਰਾਹੀਂ ਹੀ ਕਰਨ।

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39825 posts
  • 0 comments
  • 0 fans