Menu

ਫਰਿਜ਼ਨੋ ਯੋਸਮਾਈਟ ਇੰਟਰਨੈਸ਼ਨਲ ਏਅਰਪੋਰਟ ‘ਤੇ ਖੋਲ੍ਹਿਆ ਕੋਰੋਨਾ ਟੀਕਾਕਰਨ ਕਲੀਨਿਕ

ਫਰਿਜ਼ਨੋ (ਕੈਲੀਫੋਰਨੀਆ), 24 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜ਼ਨੋ ਦੇ ਯੋਸਮਾਈਟ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿੱਚ, ਫਰਿਜ਼ਨੋ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਬੁੱਧਵਾਰ ਨੂੰ ਏਅਰ ਪੋਰਟ ਦੀ ਲਾਬੀ ਵਿੱਚ ਇੱਕ ਟੀਕਾਕਰਨ ਕਲੀਨਿਕ ਖੋਲ੍ਹਿਆ ਹੈ। ਹਵਾਈ ਅੱਡੇ ਵਿੱਚ ਇਸ ਕਲੀਨਿਕ ਦੀ ਸਥਾਪਨਾ ਯਾਤਰੀਆਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਕੀਤੀ ਗਈ ਹੈ। ਏਅਰਪੋਰਟ ਦੇ ਹਵਾਬਾਜ਼ੀ ਡਾਇਰੈਕਟਰ ਕੇਵਿਨ ਮੇਕਲੇ ਅਨੁਸਾਰ ਏਅਰਪੋਰਟ ‘ਤੇ ਯਾਤਰੀਆਂ ਦੀ ਗਤੀਵਿਧੀ ਦਾ ਪੱਧਰ 30% ਤੱਕ ਵਧ ਗਿਆ ਹੈ।
ਇਸ ਲਈ ਸਿਹਤ ਵਿਭਾਗ ਅਨੁਸਾਰ, ਇਹ ਕਲੀਨਿਕ 25 ਜੁਲਾਈ ਤੱਕ ਦੁਪਹਿਰ  3 ਵਜੇ ਤੋਂ ਰਾਤ ਦੇ 11 ਵਜੇ ਤੱਕ ਏਅਰ ਪੋਰਟ ਦੀ ਲਾਬੀ ਵਿੱਚ ਚੱਲੇਗਾ। ਸਿਹਤ ਵਿਭਾਗ ਦੇ ਇੱਕ ਡਾਕਟਰ, ਤ੍ਰਿਨੀਦਾਦ ਸੋਲਿਸ ਨੇ ਕਿਹਾ ਕਿ ਉਹ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਕਾਰਨ ਟੀਕਾਕਰਨ ਦੀਆਂ ਦਰਾਂ ਵਿੱਚ ਵਾਧਾ ਵੇਖਣਾ ਚਾਹੁੰਦੇ ਹਨ। ਜਿਸ ਵਿੱਚ ਇਸ ਕਲੀਨਿਕ ਦੁਆਰਾ ਸਹਾਇਤਾ ਕੀਤੀ ਜਾਵੇਗੀ। ਫਰਿਜ਼ਨੋ ਕਾਉਂਟੀ ਦੇ ਵਾਇਰਸ ਸਬੰਧੀ ਅੰਕੜਿਆਂ ਅਨੁਸਾਰ,  ਕਾਉਂਟੀ ਵਿੱਚ 12 ਸਾਲ ਅਤੇ ਵੱਧ ਉਮਰ ਦੇ 52% ਲੋਕਾਂ ਨੂੰ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ। ਸੋਲਿਸ ਨੇ ਦੱਸਿਆ ਕਿ ਵਿਦੇਸ਼ਾਂ ਜਿਵੇਂ ਕਿ ਮੈਕਸੀਕੋ ਆਦਿ ਤੋਂ ਆਉਣ  ਵਾਲੇ ਯਾਤਰੀ ਵੀ ਹਵਾਈ ਅੱਡੇ ‘ਤੇ ਟੀਕਾ ਲਗਵਾਉਣ ਦੇ ਯੋਗ ਹੋਣਗੇ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans