Menu

ਕੈਲੀਫੋਰਨੀਆ ਪੁਲਿਸ ਨੇ ਖੋਜੀ ਕੁੱਤੇ ਦੀ ਮੱਦਦ ਨਾਲ ਜ਼ਬਤ ਕੀਤੇ 1 ਮਿਲੀਅਨ ਡਾਲਰ

ਫਰਿਜ਼ਨੋ (ਕੈਲੀਫੋਰਨੀਆ), 23 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਹਾਈਵੇ ਪੈਟਰੋਲ (ਸੀ ਐੱਚ ਪੀ) ਨੇ ਮੰਗਲਵਾਰ ਨੂੰ ਟ੍ਰੈਫਿਕ ਸਟਾਪ ਦੇ ਦੌਰਾਨ ਲੱਖਾਂ ਡਾਲਰ ਜੋ ਕਿ ਸੰਭਾਵਿਤ ਤੌਰ ‘ਤੇ ਗੈਰਕਾਨੂੰਨੀ ਮੰਨੇ ਜਾਂਦੇ ਹਨ , ਨੂੰ ਜ਼ਬਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਸੀ ਐੱਚ ਪੀ ਦੇ ਅਨੁਸਾਰ ਇੱਕ ਖੋਜੀ ਕੁੱਤੇ ਕੇ 9 ਨੇ ਮਰਸੇਡ ਵਿੱਚ ਇੱਕ ਟਰੱਕ ਦੇ ਪਿਛਲੇ ਹਿੱਸੇ ਵਿੱਚ ਰੱਖੀ ਸ਼ੱਕੀ ਡਰੱਗ ਮਨੀ ਦੇ ਦਰਜਨਾਂ ਪੈਕਟਾਂ ਦਾ ਪਰਦਾਫਾਸ਼ ਕਰਨ ਵਿੱਚ ਸਹਾਇਤਾ ਕੀਤੀ। ਇਸ ਮਾਮਲੇ ਵਿੱਚ ਇੱਕ ਅਧਿਕਾਰੀ ਨੇ ਤੇਜ਼ ਰਫਤਾਰ ਟਰੱਕ ਨੂੰ ਰੋਕਿਆ, ਜਿਸ ਉਪਰੰਤ ਨਾਲ ਅਧਿਕਾਰੀ ਨੂੰ ਸ਼ੱਕ ਹੋਇਆ ਕਿ ਇਹ ਟਰੱਕ ਸੰਭਾਵਿਤ ਤੌਰ ‘ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਸੀ ਐੱਚ ਪੀ ਅਧਿਕਾਰੀਆਂ ਨੇ  ਇੱਕ ਕੇ 9 ਅਫਸਰ ਬੈਨੀ ਨੂੰ ਬੁਲਾਉਣ ਦਾ ਫ਼ੈਸਲਾ ਕੀਤਾ ਅਤੇ ਉਸਨੂੰ ਟਰੱਕ ਦੇ ਬਾਹਰਲੇ ਪਾਸੇ ਸੁੰਘਣ ਲਈ ਕਿਹਾ। ਖੋਜੀ ਕੁੱਤੇ ਬੈਨੀ ਨੇ ਅਧਿਕਾਰੀਆਂ ਨੂੰ ਮਿਲੀ ਗੰਧ ਤੋਂ ਸੁਚੇਤ ਕੀਤਾ ਅਤੇ ਉਨ੍ਹਾਂ ਨੂੰ ਟਰੱਕ ਦੇ ਅੰਦਰ ਤਲਾਸ਼ੀ ਲੈਣ ਦਾ ਸੰਕੇਤ ਦਿੱਤਾ । ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਸੂਟਕੇਸ ਅਤੇ ਇੱਕ ਗੱਤੇ ਦੇ ਡੱਬੇ ਵਿੱਚ ਛੁਪਾਏ ਨਕਦੀ ਦੇ ਕਈ  ਪੈਕੇਟ ਬਰਾਮਦ ਕੀਤੇ।ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇਸ ਟ੍ਰੈਫਿਕ ਸਟਾਪ ਦੇ ਦੌਰਾਨ ਤਕਰੀਬਨ 1,000,000 ਡਾਲਰ ਦੀ ਨਕਦ ਰਾਸ਼ੀ ਜਬਤ ਕੀਤੀ ਗਈ ਹੈ। ਅਧਿਕਾਰੀਆਂ ਦੁਆਰਾ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਨੂੰ ਸੰਭਾਵਿਤ ਡਰੱਗ ਮਨੀ ਰੱਖਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans