Menu

ਕੈਲੀਫੋਰਨੀਆ ਵਿੱਚ ਛਾਪੇਮਾਰੀ ਮੁਹਿੰਮ ਦੌਰਾਨ ਬਰਾਮਦ ਹੋਏ ਹਜਾਰਾਂ ਭੰਗ ਦੇ ਪੌਦੇ ਅਤੇ ਹਥਿਆਰ

ਫਰਿਜ਼ਨੋ (ਕੈਲੀਫੋਰਨੀਆ), 23 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਪੁਲਿਸ ਵਿਭਾਗ ਵੱਲੋਂ ਸਟੇਟ ਵਿੱਚ ਨਸ਼ਿਆਂ ਦੇ ਵਿਰੋਧ ਵਿੱਚ ਕੀਤੇ ਵੱਖ ਵੱਖ ਤਲਾਸ਼ੀ ਅਭਿਆਨਾਂ ਵਿੱਚ ਹਜਾਰਾਂ ਭੰਗ ਦੇ ਪੌਦੇ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਕੈਲੀਫੋਰਨੀਆ ਦੀ ਵਿਜ਼ਾਲੀਆ ਕਾਉਂਟੀ ਦੀ ਪੁਲਿਸ  ਅਨੁਸਾਰ, ਵਿਜ਼ਾਲੀਆ ਵਿੱਚ ਚਾਰ ਘਰਾਂ ‘ਤੇ ਸਰਚ ਵਾਰੰਟ ਦੀ ਇੱਕ ਲੜੀ ਦੇ ਨਤੀਜੇ ਵਜੋਂ 2,700 ਤੋਂ ਵੱਧ ਭੰਗ ਪੌਦੇ, ਹਥਿਆਰ ਅਤੇ ਪੰਜ ਸ਼ੱਕੀ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਅਪ੍ਰੈਲ ਨੂੰ, ਅਧਿਕਾਰੀਆਂ ਨੇ ਐੱਨ ਕੈਂਟ ਦੇ 400 ਬਲਾਕ ਅਤੇ ਡਬਲਯੂ ਸੇਰੇਸ ਦੇ 5800 ਬਲਾਕ, ਡਬਲਯੂ ਕਲਿੰਟਨ ਦੇ 5700 ਬਲਾਕ ਅਤੇ ਡਬਲਯੂ ਪ੍ਰੈਸਕੋਟ ਦੇ 2800 ਬਲਾਕ ਦੇ ਘਰਾਂ ਵਿੱਚ ਭੰਗ ਦੀ ਗੈਰਕਾਨੂੰਨੀ ਕਾਸ਼ਤ ਲਈ ਸਰਚ ਵਾਰੰਟਾਂ ਨਾਲ ਕਾਰਵਾਈ ਕੀਤੀ ਸੀ। ਜਿਸ ਦੌਰਾਨ 1,600 ਤੋਂ ਵੱਧ ਭੰਗ ਦੇ ਪੌਦੇ ਅਤੇ ਤਿੰਨ ਹਥਿਆਰਾਂ ਦੀ ਬਰਾਮਦੀ ਹੋਈ। ਪੁਲਿਸ ਅਨੁਸਾਰ ਡਬਲਯੂ ਸੇਰੇਸ ਦੇ 5800 ਬਲਾਕ ‘ਤੇ ਸ਼ੱਕੀ ਵਿਅਕਤੀਆਂ ਦੇ ਘਰ ਭੰਗ ਦੀ ਪੈਦਾਵਾਰ ਕੀਤੀ ਜਾਂਦੀ ਸੀ। ਇਸਦੇ ਇਲਾਵਾ ਮੰਗਲਵਾਰ ਨੂੰ, ਡਬਲਯੂ ਬਰੁਕ ਦੇ 2800 ਬਲਾਕ ਅਤੇ ਡਬਲਯੂ ਪ੍ਰੈਸਕੋਟ ਦੇ 2800 ਬਲਾਕ ‘ਤੇ ਦੋ ਹੋਰ ਸਰਚ ਵਾਰੰਟਾਂ ਸਮੇਤ ਕਾਰਵਾਈ  ਕੀਤੀ ਗਈ। ਵਿਜ਼ਾਲੀਆ ਪੁਲਿਸ ਦੇ ਅਨੁਸਾਰ, ਪੰਜ ਸ਼ੱਕੀ ਵਿਅਕਤੀਆਂ ਨੂੰ ਭੰਗ ਦੀ ਕਾਸ਼ਤ ਲਈ ਤੁਲਾਰ ਕਾਉਂਟੀ ਦੀ ਪ੍ਰੀ-ਟ੍ਰਾਇਲ ਸਹੂਲਤ ਵਿੱਚ ਲਿਜਾਇਆ ਗਿਆ ਅਤੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਵਿਭਾਗ ਵੱਲੋਂ ਜਾਂਚ ਜਾਰੀ ਹੈ।

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39760 posts
  • 0 comments
  • 0 fans