Menu

ਸੰਗਰੂਰ : ਜ਼ਿਲ੍ਹਾ ਪੱਧਰ ’ਤੇ ਬੀ.ਡੀ.ਪੀ.ਓ ਦਫ਼ਤਰਾਂ ਵਿਖੇ ਪਲੇਸਮੈਂਟ ਕੈਂਪ 23 ਜੂਨ ਤੋਂ 2 ਜੁਲਾਈ ਤੱਕ

ਸੰਗਰੂਰ, 22 ਜੂਨ – ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ  ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ ਬੀ.ਡੀ.ਪੀ.ਓਜ਼ ਦਫਤਰਾਂ ਵਿਖੇ ਸਿਸ ਸਕਿਊਰਟੀ ਸਰਵਿਸਜ਼ ਕੰਪਨੀ ਨਾਲ ਤਾਲਮੇਲ ਕਰਕੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ’ਤੇ ਸਿਖਲਾਈ ਅਫ਼ਸਰ ਰਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ 23 ਜੂਨ 2021 ਤੋਂ 2 ਜੁਲਾਈ 2021 ਤੱਕ ਸਵੇਰੇ 10 ਵਜ੍ਹੇ ਤੋਂ 3 ਵਜ੍ਹੇ ਤੱਕ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ 23 ਜੂਨ ਨੂੰ ਬੀ.ਡੀ.ਪੀ.ਓ ਦਫ਼ਤਰ ਸੰਗਰੂਰ, 25 ਜੂਨ ਨੰੂ ਬੀ.ਡੀ.ਪੀ.ਓ ਦਫ਼ਤਰ ਭਵਾਨੀਗੜ੍ਹ, 28 ਨੂੰ ਸੁਨਾਮ, 29 ਨੂੰ ਮੂਨਕ, 30 ਨੂੰ ਲਹਿਰਾ, 1 ਜੁਲਾਈ ਨੂੰ ਸ਼ੇਰਪੁਰ ਅਤੇ 2 ਜੁਲਾਈ 2021 ਨੂੰ ਬੀ.ਡੀ.ਪੀ.ਓ ਦਫ਼ਤਰ ਦਿੜ੍ਹਬਾ ਵਿਖੇ ਪਲੇਸਮੈਂਟ ਕੈਂਪ ਲੱਗੇਗਾ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 10ਵੀਂ ਪਾਸ ਪ੍ਰਾਰਥੀ ਹੀ ਹਿੱਸਾ ਲੈ ਸਕਦੇ ਹਨ। ਪ੍ਰਾਰਥੀ ਦੀ ਉਮਰ 21 ਤੋਂ 37 ਸਾਲ ਹੋਣੀ ਚਾਹੀਦੀ ਹੈ। ਪਲੇਸਮੈਂਟ ਕੈਂਪ ਵਿੱਚ ਹਿੱਸਾ ਲੈਣ ਵਾਲੇ ਪ੍ਰਾਰਥੀ ਦਾ ਕੱਦ 5 ਫੁੱਟ 7 ਇੰਚ ਤੋਂ ਘੱਟ ਨਹੀ ਹੋਣਾ ਚਾਹੀਦਾ।
ਉਨ੍ਹਾਂ ਦੱਸਿਆ ਕਿ ਸਿਸ ਸਕਿਊਰਟੀ ਸਰਵਿਸਜ਼ ਅੰਤਰਾਸ਼ਟਰੀ ਕੰਪਨੀ ਹੈ ਜੋ ਕਿ ਲਗਭਗ ਗਿਆਰਾਂ ਦੇਸ਼ਾਂ ਵਿੱਚ ਸਕਿਊਰਟੀ ਗਾਰਡਾਂ ਦੀਆਂ ਭਰਤੀਆਂ ਕਰਵਾਉਂਦੀ ਹੈ। ਨਿਯੋਜਕ ਵੱਲੋਂ ਇੰਟਰਵਿਊ ਦੌਰਾਨ 350 ਰੁਪਏ ਫਾਰਮ ਦੇ ਜਮ੍ਹਾਂ ਕਰਵਾਏ ਜਾਣਗੇ ਅਤੇ ਚੋਣ ਹੋਣ ਉਪਰੰਤ ਸਿਖਲਾਈ ਲੈਣ ਵਾਲੇ ਪ੍ਰਾਰਥੀਆਂ ਤੋਂ ਨਿਯੋਜਕ ਵੱਲੋਂ ਫੀਸ ਵੀ ਲਈ ਜਾਵੇਗੀ।

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਭਾਜਪਾ ਸੱਤਾ ‘ਚ ਵਾਪਸ ਨਹੀਂ…

ਨਵੀਂ ਦਿੱਲੀ, 11 ਮਈ 2024 – ਦਿੱਲੀ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40290 posts
  • 0 comments
  • 0 fans