ਫਰਿਜ਼ਨੋ (ਕੈਲੀਫੋਰਨੀਆ), 12 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਵਿੱਚ ਕੋਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਕੋਰੋਨਾ ਲਾਟਰੀ ਤਹਿਤ ਸ਼ੁੱਕਰਵਾਰ ਨੂੰ ਹੋਰ 15 ਜੇਤੂ ਵਿਅਕਤੀਆਂ ਦੀ ਚੋਣ ਕੀਤੀ ਗਈ ਹੈ, ਜਿਹਨਾਂ ਵਿੱਚੋਂ ਹਰੇਕ ਨੂੰ 50,000 ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਲਾਟਰੀ ਸਟਾਈਲ ਡਰਾਅ ਨੇ ਤਕਰੀਬਨ 22 ਮਿਲੀਅਨ ਕੈਲੀਫੋਰਨੀਆ ਸਟੇਟ ਦੇ ਵਾਸੀਆਂ ਵਿੱਚੋਂ ਚੁਣੇ ਗਏ ਜੇਤੂਆਂ ਨੂੰ ਕੋਰੋਨਾਂ ਵਾਇਰਸ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਲੱਗੀ ਹੈ। ਸਟੇਟ ਅਧਿਕਾਰੀਆਂ ਨੇ ਜੇਤੂਆਂ ਦੀ ਪਛਾਣ ਕੀਤੀ ਹੈ ਕਿ ਉਹ ਕਿਸ ਕਾਉਂਟੀ ਵਿੱਚ ਰਹਿੰਦੇ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਪੰਦਰਾਂ ਹੋਰ ਲੋਕਾਂ ਨੇ ਇਨਾਮ ਜਿੱਤਿਆ ਸੀ ਪਰ ਅਧਿਕਾਰੀ ਉਨ੍ਹਾਂ ਵਿੱਚੋਂ ਦੋ ਜੇਤੂਆਂ ਤੱਕ ਨਹੀਂ ਪਹੁੰਚ ਸਕੇ ਸਨ। ਇਸ ਲਈ ਗਵਰਨਰ ਗੈਵਿਨ ਨਿਊਸਮ ਅਨੁਸਾਰ ਉਹਨਾਂ ਦੋਵਾਂ ਦੀ ਥਾਂ ਸੈਕਰਾਮੈਂਟੋ ਅਤੇ ਮੋਨਟੇਰੀ ਕਾਉਂਟੀਜ਼ ਵਿੱਚ ਹੋਰ ਵਿਅਕਤੀਆਂ ਨੇ ਲੈ ਲਈ ਹੈ। 50,000 ਡਾਲਰ ਦੇ ਇਨਾਮਾਂ ਤੋਂ ਇਲਾਵਾ, ਸੂਬੇ ਨੇ ਟੀਕਾ ਲਗਵਾਉਣ ਵਾਲੇ 20 ਲੱਖ ਲੋਕਾਂ ਨੂੰ 50 ਡਾਲਰ ਗਿਫਟ ਕਾਰਡ ਦੇਣ ਦਾ ਵਾਅਦਾ ਵੀ ਕੀਤਾ ਹੈ। ਪਰ ਇਸ ਲਾਟਰੀ ਯੋਜਨਾ ਦਾ ਵੱਡਾ ਇਨਾਮ ਮੰਗਲਵਾਰ ਨੂੰ ਦਿੱਤਾ ਜਾਵੇਗਾ, ਜਿਸ ਵਿੱਚ 10 ਲੋਕਾਂ ਵਿੱਚੋਂ ਹਰ ਇੱਕ ਨੂੰ 1.5 ਮਿਲੀਅਨ ਡਾਲਰ ਮਿਲਣਗੇ। ਨਿਊਸਮ ਅਨੁਸਾਰ ਉਸੇ ਦਿਨ ਹੀ ਰਾਜ ਵਿੱਚ ਜਿਆਦਾਤਰ ਕੋਰੋਨਾ ਪਾਬੰਦੀਆਂ ਨੂੰ ਖਤਮ ਕੀਤਾ ਜਾਵੇਗਾ।ਨਿਊਸਮ ਨੇ ਦੱਸਿਆ ਕਿ ਕੈਲੀਫੋਰਨੀਆ ਵਿੱਚ ਕੋਰੋਨਾ।ਵਾਇਰਸ ਟੀਕੇ ਦੀਆਂ ਤਕਰੀਬਨ 40 ਮਿਲੀਅਨ ਖੁਰਾਕਾਂ ਲਗਾਈਆਂ ਗਈਆਂ ਹਨ ਅਤੇ ਸਟੇਟ ਦੇ 70% ਬਾਲਗਾਂ ਨੂੰ ਘੱਟੋ ਘੱਟ ਇੱਕ ਖੁਰਾਕ ਲੱਗੀ ਹੈ।