Menu

ਇਲੀਨੋਏ ਵਿੱਚ ਉਬਰ ਡਰਾਈਵਰ ਦੀ ਸਿਰ ‘ਚ ਗੋਲੀ ਮਾਰ ਕੇ ਕੀਤੀ ਹੱਤਿਆ

ਫਰਿਜ਼ਨੋ (ਕੈਲੀਫੋਰਨੀਆ), 3 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਇਲੀਨੋਏ ਵਿੱਚ ਕੁੱਝ ਚੋਰਾਂ ਵੱਲੋਂ, ਮਿਹਨਤ ਕਰਕੇ ਆਪਣਾ ਗੁਜਾਰਾ ਕਰਨ ਵਾਲੇ ਇੱਕ ਉਬਰ ਡਰਾਈਵਰ ਨੂੰ ਸਿਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਹੱਤਿਆ ਬਾਰੇ ਪੁਲਿਸ ਨੇ ਦੱਸਿਆ ਕਿ ਸ਼ਿਕਾਗੋ ਦੇ ਬਾਹਰ ਕਾਰਜੈਕਿੰਗ ਦੌਰਾਨ ਸਿਰ ਵਿੱਚ ਗੋਲੀ ਲੱਗਣ ਤੋਂ ਦੋ ਦਿਨ ਬਾਅਦ ਇੱਕ ਉਬਰ ਡਰਾਈਵਰ ਦੀ ਮੌਤ ਹੋ ਗਈ।  ਇੰਡੀਆਨਾ ਨਿਵਾਸੀ ਜੋਅ ਸ਼ੈਲਸਟਰੇਟ (38) ਸੋਮਵਾਰ ਸ਼ਾਮ ਨੂੰ ਇਲੀਨੋਏ ਦੇ ਸਿਸੀਰੋ ਵਿੱਚ ਕੰਮ ਕਰ ਰਿਹਾ ਸੀ, ਜਿਸ ਦੌਰਾਨ ਉਸਨੇ ਚਾਰ ਹਥਿਆਰਬੰਦ ਵਿਅਕਤੀਆਂ ਨੂੰ ਗੱਡੀ ਵਿੱਚ ਬਿਠਾਇਆ ਜਿਨ੍ਹਾਂ ਨੇ ਉਬਰ ਐਪ ਦੀ ਵਰਤੋਂ ਕਰਦਿਆਂ ਉਸ ਨਾਲ ਤਾਲਮੇਲ ਕੀਤਾ ਸੀ। ਇਸ ਘਟਨਾ ਦੇ ਸਬੰਧ ਵਿੱਚ ਪ੍ਰਾਪਤ ਕੀਤੀ ਗਈ ਇੱਕ ਸੀ ਸੀ ਟੀ ਵੀ ਕੈਮਰਾ ਫੁਟੇਜ਼ ਵਿੱਚ ਚਾਰ ਵਿਅਕਤੀਆਂ ਨੂੰ ਉਸ ਦੀ  ਫੋਰਡ ਕਾਰ ਦੇ ਵੱਲ ਆਉਂਦਿਆਂ ਵੇਖਿਆ ਗਿਆ ਹੈ ਅਤੇ ਪੁਲਿਸ ਅਨੁਸਾਰ ਉਨ੍ਹਾਂ ਵਿਚੋਂ ਇੱਕ ਜੋ ਕਿ ਪਿਛਲੀ ਸੀਟ ਬੈਠ ਗਿਆ ਸੀ ਨੇ ਪੈਸਿਆਂ ਅਤੇ ਫੋਨ ਦੀ ਚੋਰੀ ਕਰਨ ਤੋਂ ਬਾਅਦ ਵੀ  ਤਿੰਨ ਬੱਚਿਆਂ ਦੇ ਇਸ ਡਰਾਈਵਰ ਪਿਤਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਦਿਮਾਗੀ ਸੱਟ ਹੋਣ ਕਰਕੇ ਸ਼ੈਲਸਟਰੇਟ ਦੀ ਬੁੱਧਵਾਰ ਸਵੇਰੇ  ਮੌਤ ਹੋ ਗਈ। ਸਿਸੀਰੋ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਕੋਈ ਅਪਰਾਧਿਕ ਹਿਸਟਰੀ ਨਹੀਂ ਸੀ,  ਉਹ ਇੱਕ ਮਿਹਨਤੀ ਨੌਜਵਾਨ ਸੀ ਜੋ ਡਾਲਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਨਾਬਾਲਗ ਸ਼ੱਕੀ ਲੜਕੇ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਹਮਲੇ ਕਾਰਨ ਇਲਾਕੇ ਦੇ ਉਬਰ ਡਰਾਈਵਰਾਂ ਵਿੱਚ ਸਹਿਮ ਪੈਦਾ ਹੋ ਗਿਆ ਹੈ ਅਤੇ ਹੋਰ ਹਮਲਿਆਂ ਨੂੰ ਰੋਕਣ ਲਈ ਉਬਰ ਨੂੰ ਇਸ ਦੇ ਐਪ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਹੈ।

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

EVM ਲੈ ਕੇ ਜਾ ਰਿਹਾ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39836 posts
  • 0 comments
  • 0 fans