Menu

ਕੈਲੀਫੋਰਨੀਆ ਵਿੱਚ ਅੱਗ ਬੁਝਾਊ ਵਿਭਾਗ ਦੇ ਆਫ ਡਿਊਟੀ ਕਰਮਚਾਰੀ ਨੇ ਕੀਤੀ ਗੋਲੀਬਾਰੀ,1 ਦੀ ਮੌਤ 1 ਜਖਮੀ

ਫਰਿਜ਼ਨੋ (ਕੈਲੀਫੋਰਨੀਆ), 2 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਵਿੱਚ ਮੰਗਲਵਾਰ ਨੂੰ ਲਾਸ ਏਂਜਲਸ ਕਾਉਂਟੀ ਦੇ ਇੱਕ ਫਾਇਰ ਡਿਪਾਰਟਮੈਂਟ ਸਟੇਸ਼ਨ ‘ਤੇ ਵਿਭਾਗ ਦੇ ਹੀ ਇੱਕ ਆਫ ਡਿਊਟੀ ਕਰਮਚਾਰੀ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਦੌਰਾਨ ਇੱਕ ਫਾਇਰ ਫਾਈਟਰ ਮਾਰਿਆ ਗਿਆ ਅਤੇ ਇੱਕ ਹੋਰ ਜ਼ਖਮੀ ਹੋ ਗਿਆ।
ਇਸ ਘਟਨਾ ਬਾਰੇ ਲਾਸ ਏਂਜਲਸ ਕਾਉਂਟੀ ਦੇ ਫਾਇਰ ਚੀਫ ਡੈਰਲ ਓਸਬੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ 44 ਸਾਲਾ ਪੁਰਸ਼ ਫਾਇਰ ਫਾਈਟਰ ਦੀ ਸੈਂਟਾ ਕਲੈਰਟਾ ਦੇ ਉੱਤਰ-ਪੂਰਬ ‘ਚ ਅਗੁਆ ਡੂਲਸ ਵਿੱਚ ਇੱਕ ਆਫ-ਡਿਊਟੀ ਕਾਮੇ ਦੁਆਰਾ ਕੀਤੀ ਗੋਲੀਬਾਰੀ ਵਿੱਚ ਮੌਤ ਹੋ ਗਈ ਜਦਕਿ ਇੱਕ 54 ਸਾਲਾ ਵਿਅਕਤੀ, ਜੋ ਕਿ ਲਾਸ ਏਂਜਲਸ ਕਾਉਂਟੀ ਫਾਇਰ ਵਿਭਾਗ ਦਾ ਫਾਇਰ ਚੀਫ ਹੈ, ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਵਾਲੈਂਸੀਆ ਦੇ ਹੈਨਰੀ ਮੇਯੋ ਨਿਊਹਾਲ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਅਨੁਸਾਰ ਹਮਲੇ ਦਾ ਦੋਸ਼ੀ ਗੰਨਮੈਨ ਉਸੇ ਫਾਇਰ ਸਟੇਸ਼ਨ ਵਿੱਚ ਕੰਮ ਕਰਦਾ ਸੀ। ਮੰਗਲਵਾਰ ਸਵੇਰੇ 10:55 ਵਜੇ ਦੇ ਕਰੀਬ ਗੋਲੀਬਾਰੀ ਕਰਨ ਦੇ ਬਾਅਦ  ਬੰਦੂਕਧਾਰੀ ਹਮਲਾਵਰ ਕਰਮਚਾਰੀ ਸਟੇਸ਼ਨ ਤੋਂ 10 ਮੀਲ ਦੀ ਦੂਰੀ ‘ਤੇ ਆਪਣੇ ਘਰ ਪਹੁੰਚ ਗਿਆ ਅਤੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਅਤੇ ਉਹ ਬਾਅਦ ਵਿਚ ਉਹ ਮ੍ਰਿਤਕ ਪਾਇਆ ਗਿਆ । ਇਸਦੇ ਇਲਾਵਾ ਅਧਿਕਾਰੀਆਂ ਦੁਆਰਾ ਹਮਲਾਵਰ ਦਾ ਘਰ ਵੀ ਅੱਗ ਦੀਆਂ ਲਪਟਾਂ ਵਿੱਚ ਜਲਦਾ ਹੋਇਆ ਪਾਇਆ ਗਿਆ। ਇਸ ਘਟਨਾ ਦੀ ਲਾਸ ਏਂਜਲਸ ਕਾਉਂਟੀ ਸ਼ੈਰਿਫ ਵਿਭਾਗ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀਬਾਰੀ ਦੇ ਕਾਰਨਾਂ ਨੂੰ ਵੀ ਸਾਹਮਣੇ ਲਿਆਉਣ ਲਈ ਅਧਿਕਾਰੀਆਂ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁੱਤ ਨੇ ਵੱਟਿਆ ਪਾਸਾ, ਬੁੱਢੇ ਮਾਂ ਪਿਓ…

ਚੰਡੀਗੜ੍ਹ, 24 ਮਈ – ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੇ ਇਕਲੌਤੇ ਪੁੱਤਰ ਦੀ ਉਦਾਸੀਨਤਾ…

ਹਰਿਆਣਾ: ਯੂਟਿਊਬਰ ਸੰਗੀਤਾ ਦੀ ਜ਼ਮੀਨ…

ਰੋਹਤਕ, 23 ਮਈ – ਹਰਿਆਣਾ ਦੇ ਰੋਹਤਕ…

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ…

ਨਵੀਂ ਦਿੱਲੀ, 21 ਮਈ – ਹਰਿਆਣਾ ਦੇ…

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ,…

ਭਰਤਪੁਰ, 19 ਮਈ – ਭਰਤਪੁਰ ਜ਼ਿਲ੍ਹੇ ਵਿੱਚ…

Listen Live

Subscription Radio Punjab Today

Our Facebook

Social Counter

  • 23984 posts
  • 0 comments
  • 0 fans

ਟੈਕਸਾਸ ਸਟੇਟ ਵਿੱਚ ਸਕੂਲ ਸ਼ੂਟਿੰਗ ਦੌਰਾਨ 15…

ਫਰਿਜਨੋ, 25 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਗੋਲੀ-ਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ…

UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ…

ਨਵੀਂ ਦਿੱਲੀ, 13 ਮਈ – ਸੰਯੁਕਤ ਅਰਬ…

ਗਾਇਕ ਕਰਨ ਔਜਲਾ ਦੇ ਸ਼ੋਅ…

ਫਰਿਜ਼ਨੋ, ਕੈਲੀਫੋਰਨੀਆਂ, 11 ਮਈ (ਕੁਲਵੰਤ ਧਾਲੀਆਂ /…

“20ਵਾਂ ਮੇਲਾ ਗ਼ਦਰੀ ਬਾਬਿਆਂ ਦਾ”…

ਫਰਿਜ਼ਨੋ, 11 ਮਈ ( ਕੁਲਵੰਤ ਧਾਲੀਆਂ /…