Menu

ਕਾਂਗਰਸ ਦਾ ਬਜਟ ਦਲਿਤਾਂ ਤੇ ਪੱਛੜੇ ਵਰਗਾਂ ਨਾਲ 73 ਸਾਲਾਂ ਤੋਂ ਚੱਲ ਰਹੀ ਕਾਰਸ਼ਤਾਨੀ – ਜਸਵੀਰ ਸਿੰਘ ਗੜ੍ਹੀ

ਜਲੰਧਰ, 8 ਮਾਰਚ – ਕਾਂਗਰਸ ਆਜ਼ਾਦੀ ਦੇ 73 ਸਾਲਾਂ ਵਿੱਚ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨਾਲ ਧੋਖਾ ਤੇ ਕਾਰਸ਼ਤਾਨੀਆ ਕਰ ਰਹੀ ਹੈ। ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਵਿਧਾਨ ਸਭਾ ਨਕੋਦਰ ਅਤੇ ਵਿਧਾਨ ਸਭਾ ਫਿਲੌਰ ਦੇ ਆਗੂਆ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਪੰਜਾਬ ਵਿੱਚ ਬਸਪਾ ਦੇ ਵਧਦੇ ਪ੍ਰਭਾਵ ਨੂੰ ਕਬੂਲਦਿਆਂ ਆਮ ਵੋਟਰਾਂ ਲਈ ਕਾਂਗਰਸ ਨੇ ਸਹੂਲਤਾਂ ਦੇਣ ਦੇ ਝੂਠੇ ਐਲਾਨ ਕੀਤੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀ, ਘਰ-ਘਰ ਨੌਕਰੀ, ਸਮਾਰਟ ਮੋਬਾਈਲ ਫੋਨ, ਬੁਢਾਪਾ ਪੈਨਸ਼ਨ 1500 ਕਰਨ ਦਾ ਮਜ਼ਾਕ, ਗਰੀਬਾਂ ਦੇ ਕਰਜ਼ਿਆਂ ਪ੍ਰਤੀ ਚਾਰ ਸਾਲ ਸੁੱਤੀ ਪਈ ਕਾਂਗਰਸ ਹੁਣ ਜਾਗੀ ਹੈ।
ਆਜ਼ਾਦੀ ਦੇ 73 ਸਾਲਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਕਾਂਗਰਸ ਨੂੰ ਯਾਦ ਨਹੀਂ ਆਈ, ਅੱਜ ਮਿਊਜੀਅਮ ਬਣਾਓਣ ਦਾ ਐਲਾਨ ਕਰਕੇ ਬਹੁਜਨ ਸਮਾਜ ਨੂੰ ਧੋਖਾ ਦੇਣ ਜਾ ਰਹੀ ਹੈ। ਹੁਣ ਜਦੋਂ ਬਸਪਾ ਦਾ ਹਾਥੀ ਪੰਜਾਬ ਦੀਆਂ ਸੜਕਾਂ ਤੇ ਯਾਤਰਾਵਾਂ ਕਰਨ ਲੱਗਾ ਹੈ ਤਾਂ ਕਾਂਗਰਸ ਨੂੰ ਅੰਬੇਡਕਰ ਸਾਹਿਬ ਦੇ ਮਿਊਜ਼ਮ ਦੀ ਯਾਦ ਆਈ ਹੈ। ਸ਼ਗਨ ਸਕੀਮ ਦੇ ਬਕਾਏ ਦੀਆ ਫਾਈਲਾਂ ਪਿਛਲੇ ਤਿੰਨ- ਤਿੰਨ ਸਾਲਾਂ ਦੀਆ ਦਫਤਰ ‘ਚ ਰੁਲ ਰਹੀਆਂ ਹਨ। ਬੁਢਾਪਾ ਪੈਨਸ਼ਨ ਦਾ ਵਾਅਦਾ 2500 ਰੁਪਏ ਦਾ ਸੀ, ਉਹ ਸਿਰਫ 1500 ਰੁਪਏ ਕੀਤਾ ਗਿਆ। ਖੁਰਾਲਗੜ੍ਹ ਸਾਹਿਬ ਮਮੈਮੋਰੀਅਲ ਲਈ 2016 ਤੋਂ ਪਿਛਲੇ ਸੱਤ ਸਾਲਾਂ ਤੋਂ ਕੋਈ ਫੰਡ ਜਾਰੀ ਨਹੀਂ ਕੀਤਾ। ਪੱਕੇ ਘਰ ਦੇਣ ਦੇ ਵਾਅਦੇ ਤੇ ਹੁਣੇ ਵੀ ਸਿਰਫ ਐਲਾਨ ਹੀ ਕੀਤਾ ਹੈ। ਲੁਧਿਆਣਾ ਬੁੱਢਾ ਨਾਲਾ ਕਾਂਗਰਸ ਦੇ ਮੱਥੇ ਤੇ ਕਾਲਾ ਕਲੰਕ ਹੈ।
 ਸ ਗੜ੍ਹੀ ਨੇ ਕਿਹਾ ਪੰਜਾਬ ਕਾਂਗਰਸ ਦਾ ਬਜ਼ਟ ਝੂਠ ਦਾ ਪੁਲੰਦਾ ਹੈ। ਇਹ ਝੂਠ ਪੰਜਾਬੀ 73 ਸਾਲਾਂ ਤੋਂ ਸੁਣ ਰਹੇ ਹਨ। ਝੂਠੀ ਸਰਕਾਰ ਨੂੰ ਚਲਦਾ ਕਰਨ ਲਈ ਬਸਪਾ 15 ਮਾਰਚ ਨੂੰ 117 ਵਿਧਾਨ ਸਭਾ ਪੱਧਰੀ  ‘ਪੰਜਾਬ ਬਚਾਓ ਹਾਥੀ ਯਾਤਰਾਵਾਂ’ ਵਿਚ ਕਾਂਗਰਸ ਦੀਆਂ ਨਿਕੰਮੀਆਂ ਨੀਤੀਆਂ ਅਤੇ ਲੋਕ ਵਿਰੋਧੀ ਫੈਸਲਿਆਂ ਨੂੰ ਬੇਨਕਾਬ ਕਰੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਗੁਰਮੇਲ ਚੁੰਬਰ, ਸੂਬਾ ਸਕੱਤਰ ਤੀਰਥ ਰਾਜਪੁਰਾ, ਜਗਦੀਸ਼ ਸ਼ੇਰਪੁਰੀ, ਲਾਲ ਚੰਦ ਔਜਲਾ, ਸੁਖਵਿੰਦਰ ਬਿੱਟੂ, ਦੇਵ ਰਾਜ ਸੁਮਨ, ਜਗਦੀਸ਼ ਕਲੇਰ, ਜਤਿੰਦਰ ਹੈਪੀ, ਰਾਮ ਸਰੂਪ ਸਰੋਏ, ਗਿਰਧਾਰੀ ਲਾਲ ਪਾਸਲਾ, ਬੁੱਧ ਪਰਕਾਸ਼ ਗੜ੍ਹਾ, ਰਾਮ ਸਰੂਪ ਚੰਬਾ, ਅਸ਼ੋਕ ਰੱਤੂ, ਪੰਮੀ ਰੁੜਕਾ, ਜੋਤੀ ਅੱਟਾ, ਆਦਿ ਹਾਜ਼ਿਰ ਸਨ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39850 posts
  • 0 comments
  • 0 fans