Menu

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਵਿਚਲੇ 42 ਧਰਨੇ ਵੀ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ

ਚੰਡੀਗੜ੍ਹ 8 ਮਾਰਚ – ਕਿਸਾਨ-ਮਾਰੂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਅੰਦੋਲਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਜਿੱਥੇ ਦਿੱਲੀ ਟਿਕਰੀ ਬਾਰਡਰ ‘ਤੇ ਮਨਾਏ ਜਾ ਰਹੇ ਕੌਮਾਂਤਰੀ ਮਹਿਲਾ ਦਿਵਸ ‘ਚ ਦਹਿ ਹਜ਼ਾਰਾਂ ਔਰਤਾਂ ਸ਼ਾਮਲ ਹੋਈਆਂ ਉੱਥੇ ਪੰਜਾਬ ਵਿੱਚ ਕਾਰਪੋਰੇਟ ਕਾਰੋਬਾਰਾਂ ਤੇ ਹਕੂਮਤੀ ਭਾਜਪਾ ਆਗੂਆਂ ਵਿਰੁੱਧ 159 ਦਿਨਾਂ ਤੋਂ 42 ਥਾਂਵਾਂ ‘ਤੇ ਚੱਲ ਰਹੇ ਧਰਨੇ ਵੀ ਅੱਜ ਔਰਤ ਦਿਵਸ ਨੂੰ ਸਮਰਪਿਤ ਕੀਤੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਥੇਬੰਦੀ ਵੱਲੋਂ ਇਸ ਮੌਕੇ ਪੂਰਾ ਤਾਣ ਲਾ ਕੇ ਔਰਤ ਸ਼ਕਤੀ ਨੂੰ ਉਭਾਰਨ ਦਾ ਮਕਸਦ ਕਿਸਾਨ ਘੋਲ਼ ਨੂੰ ਹੋਰ ਉੱਚੀਆਂ ਬੁਲੰਦੀਆਂ ‘ਤੇ ਪਹੁੰਚਾਉਣਾ ਹੈ।
ਵੱਖ ਵੱਖ ਥਾਂਈਂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਸਪ੍ਰੀਤ ਕੌਰ ਮੋਗਾ,ਪਰਮਜੀਤ ਕੌਰ ਲੰਡੇਕੇ,ਬਲਜੀਤ ਕੌਰ ਸੇਖਾ ਕਲਾਂ, ਰਮਨ ਕੌਰ ਗਿੱਲ, ਜਸਪਾਲ ਕੌਰ ਰਾਮਪੁਰਾ, ਕਰਮਜੀਤ ਕੌਰ ਬਠਿੰਡਾ, ਕਮਲਜੀਤ ਕੌਰ ਬਰਨਾਲਾ, ਕਰਮਜੀਤ ਕੌਰ ਕੱਟੂ,ਕਰਮਜੀਤ ਕੌਰ ਭੁਟਾਲ ਅਤੇ ਆਸ਼ਾ ਰਾਣੀ ਢਾਬਾਂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਔਰਤਾਂ ਨਾਲ ਹੁੰਦੇ ਸਮਾਜਿਕ ਆਰਥਿਕ ਵਿਤਕਰਿਆਂ ਤੇ ਮਰਦਾਵੇਂ-ਜਗੀਰੂ ਦਾਬੇ ਤੋਂ ਮੁਕਤੀ ਨਾਲ ਜੁੜੇ ਹੋਏ ਇਸ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ।ਔਰਤ-ਮੁਕਤੀ ਦੀ ਇਸ ਲਹਿਰ ਦਾ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੀ ਆਰਥਿਕ-ਲੁੱਟ ਦੇ ਸਦੀਵੀ ਖਾਤਮੇ ਦੀ ਸੰਗਰਾਮੀ ਲਹਿਰ ਨਾਲ ਜੁੜਦਾ ਅਨਿੱਖੜਵਾਂ ਸੰਬੰਧ ਵੀ ਜ਼ੋਰ ਨਾਲ ਉਭਾਰਿਆ ਗਿਆ। ਮੌਜੂਦਾ ਕਿਸਾਨ ਘੋਲ਼ ਵਿੱਚ ਹੁਣ ਤੱਕ ਔਰਤਾਂ ਦੇ ਉੱਭਰਵੇਂ ਸੰਗਰਾਮੀ ਰੋਲ ਦੀ ਜੈ ਜੈ ਕਾਰ ਕਰਦਿਆਂ ਘੋਲ਼ ਦੀ ਮੁਕੰਮਲ ਜਿੱਤ ਤੱਕ ਜੂਝਣ ਦਾ ਅਹਿਦ ਕੀਤਾ ਗਿਆ। ਇਸ ਜਿੱਤ ਨਾਲ ਪੂਰੀ ਕਿਰਤੀ ਜਮਾਤ ਦੀ ਆਰਥਿਕ-ਮੁਕਤੀ ਦੀ ਲਹਿਰ ਅਤੇ ਔਰਤ-ਮੁਕਤੀ ਦੀ ਲਹਿਰ ਦਾ ਰਾਹ ਖੁੱਲ੍ਹਣ ਦੀ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ ਗਈ ।
ਮੌਜੂਦਾ ਘੋਲ਼ ਦੀਆਂ ਮੁੱਖ ਮੰਗਾਂ ਉੱਤੇ ਜ਼ੋਰ ਕੇਂਦਰਤ ਕਰਦਿਆਂ ਮੰਗ ਕੀਤੀ ਗਈ ਕਿ ਤਿੰਨੇ ਕਿਸਾਨ ਮਾਰੂ ਖੇਤੀ ਕਾਨੂੰਨ,ਬਿਜਲੀ ਬਿੱਲ ਤੇ ਪਰਾਲ਼ੀ ਆਰਡੀਨੈਂਸ ਰੱਦ ਕੀਤੇ ਜਾਣ। ਸਵਾਮੀਨਾਥਨ ਫਾਰਮੂਲੇ ਸੀ-2 ਅਨੁਸਾਰ ਸਾਰੀਆਂ ਫਸਲਾਂ ਦੇ ਐਮ ਐਸ ਪੀ ਮਿਥ ਕੇ ਪੂਰੇ ਦੇਸ਼ ‘ਚ ਹਰ ਫਸਲ ਦੀ ਪੂਰੀ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਪੂਰੇ ਦੇਸ਼ ਵਿੱਚ ਲਾਗੂ ਕੀਤੀ ਜਾਵੇ। ਲਾਲ ਕਿਲ੍ਹੇ ਦੀ 26 ਜਨਵਰੀ ਵਾਲੀ ਸਰਕਾਰੀ ਸਾਜਸ਼ ਮੌਕੇ ਪੁਲਸੀ ਹਮਲੇ ‘ਚ ਸ਼ਹੀਦ ਹੋਏ ਨਵਰੀਤ ਸਿੰਘ ਅਤੇ ਘੋਲ਼ ਦੌਰਾਨ ਹੁਣ ਤੱਕ ਸ਼ਹੀਦ ਹੋਏ 250 ਤੋਂ ਵੱਧ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਸੈਂਕੜੇ ਕਿਸਾਨਾਂ ਅਤੇ ਕਿਸਾਨ ਆਗੂਆਂ ਸਮੇਤ ਇਸ ਘੋਲ਼ ਦੇ ਹਮਾਇਤੀ ਜਥੇਬੰਦਕ ਕਾਰਕੁੰਨਾਂ ਤੇ ਬੁੱਧੀਜੀਵੀਆਂ ਸਿਰ ਮੜ੍ਹੇ ਦੇਸ਼ਧ੍ਰੋਹੀ ਦੇ ਝੂਠੇ ਪਰਚੇ ਰੱਦ ਕਰਕੇ ਸਭਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਹਨਾਂ ਦੋਸ਼ ਲਾਇਆ ਕਿ ਕਾਰਪੋਰੇਟ ਸਾਮਰਾਜੀ ਘਰਾਣਿਆਂ ਦੇ ਹੋਰ ਜ਼ਿਆਦਾ ਵਾਰੇ ਨਿਆਰੇ ਕਰਨ ਲਈ ਹੀ ਮੋਦੀ ਹਕੂਮਤ ਸਾਰੇ ਕਿਰਤੀ ਕਿਸਾਨਾਂ ਲਈ ਮਾਰੂ ਇਹ ਖੇਤੀ ਕਾਨੂੰਨ ਮੜ੍ਹਨ ‘ਤੇ ਤੁਲੀ ਹੋਈ ਹੈ। ਉਹਨਾਂ ਨੇ ਐਲਾਨ ਕੀਤਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਭਖਦੀਆਂ ਮੁੱਖ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਘੋਲ਼ ਹੋਰ ਵਿਸ਼ਾਲ ਤੇ ਪ੍ਰਚੰਡ ਕੀਤਾ ਜਾਵੇਗਾ।
ਥਾਂ ਥਾਂ ਇਕੱਠਾਂ ਵੱਲੋਂ ਮਤੇ ਪਾਸ ਕਰਕੇ ਬੀਤੇ ਦਿਨ ਕਾਂਗਰਸੀ ਕੈਪਟਨ ਸਰਕਾਰ ਦੀ ਪੁਲਸ ਵੱਲੋਂ ਪਟਿਆਲੇ ‘ਚ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਅਧਿਆਪਕਾਂ ਉੱਤੇ ਲਾਠੀਚਾਰਜ ਦੀ ਸਖਤ ਨਿਖੇਧੀ ਅਤੇ ਉਨ੍ਹਾਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕੀਤੀ ਗਈ। ਔਰਤ ਦਿਵਸ ਦੀਆਂ ਲਾਮਬੰਦੀਆਂ ‘ਚ ਡਟਵਾਂ ਹਿੱਸਾ ਪਾਉਣ ਵਾਲੇ, ਖੇਤ ਮਜ਼ਦੂਰਾਂ, ਵਕੀਲਾਂ,ਡਾਕਟਰਾਂ, ਅਧਿਆਪਕਾਂ, ਬਿਜਲੀ ਕਾਮਿਆਂ, ਸਾਹਿਤਕਾਰਾਂ, ਗਾਇਕਾਂ,ਕਵੀਸ਼ਰੀ ਜੱਥਿਆਂ ਤੇ ਰੰਗਕਰਮੀਆਂ ਸਮੇਤ ਸਮੂਹ ਕਿਰਤੀ ਲੋਕਾਂ ਦਾ ਧੰਨਵਾਦ ਕੀਤਾ ਗਿਆ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39843 posts
  • 0 comments
  • 0 fans