Menu

ਮਿਸੀਸਿਪੀ ਨੇ ਪਾਸ ਕੀਤਾ ਟ੍ਰਾਂਸਜੈਂਡਰ ਅਥਲੀਟਾਂ ‘ਤੇ ਪਾਬੰਦੀ ਲਾਉਂਦਾ ਬਿੱਲ

ਫਰਿਜ਼ਨੋ (ਕੈਲੀਫੋਰਨੀਆ), 5 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਸੂਬੇ ਮਿਸੀਸਿਪੀ ਨੇ ਟ੍ਰਾਂਸਜੈਂਡਰ ਖਿਡਾਰੀਆਂ ਉੱਪਰ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਮਹਿਲਾ ਟੀਮਾਂ ਨਾਲ ਮੁਕਾਬਲੇ ਤੇ ਪਾਬੰਦੀ ਲਾਉਂਦਾ ਇੱਕ ਬਿੱਲ ਪਾਸ ਕੀਤਾ ਹੈ।  ਸਟੇਟ ਹਾਊਸ ਨੇ ਇਸ ਮਿਸੀਸਿਪੀ ਫੇਅਰਨੈਸ ਐਕਟ ਨੂੰ ਪਾਸ ਕਰਨ ਲਈ ਬੁੱਧਵਾਰ ਦੇ ਦਿਨ 81-28 ਨਾਲ ਵੋਟ ਦਿੱਤੀ।ਇਸ ਤੋਂ ਪਹਿਲਾਂ ਪਿਛਲੇ ਮਹੀਨੇ ਰਾਜ ਦੀ ਸੈਨੇਟ ਦੁਆਰਾ ਵੀ 34-9 ਵੋਟਾਂ ਨਾਲ ਇਸਨੂੰ ਪਾਸ ਕੀਤਾ ਗਿਆ ਸੀ। ਇਸਦੇ ਇਲਾਵਾ ਸੂਬੇ ਦੇ ਗਵਰਨਰ ਟੇਟ ਰੀਵੀਜ਼ ਨੇ ਵੀ  ਵੀਰਵਾਰ ਨੂੰ ਕਿਹਾ ਕਿ ਉਹ ਇਸ ਬਿੱਲ ‘ਤੇ ਦਸਤਖਤ ਕਰਨਗੇ। ਅਮਰੀਕਾ ਵਿੱਚ ਜ਼ਿਆਦਾਤਰ ਰਾਜਾਂ ਨੇ ਅਜਿਹੇ ਕਾਨੂੰਨ ਦਾ ਪ੍ਰਸਤਾਵ ਦਿੱਤਾ ਹੈ ਜੋ ਟ੍ਰਾਂਸਜੈਂਡਰ ਵਿਦਿਆਰਥੀ, ਐਥਲੀਟਾਂ ਨੂੰ ਸਕੂਲ ਦੀਆਂ ਖੇਡਾਂ ਵਿਚ ਹਿੱਸਾ ਲੈਣ ਤੋਂ ਰੋਕੇਗਾ। 26 ਫਰਵਰੀ ਤੱਕ, ਏ ਸੀ ਐਲ ਯੂ ਅਨੁਸਾਰ ਪਿਛਲੇ ਸਾਲ 18 ਦੇ ਮੁਕਾਬਲੇ ਇਸ ਸਾਲ 25 ਰਾਜਾਂ ਨੇ ਇਸ ਤਰ੍ਹਾਂ ਦੇ ਬਿੱਲਾਂ ‘ਤੇ ਵਿਚਾਰ ਕੀਤਾ ਹੈ।ਜਿਸਦੇ ਤਹਿਤ  ਵਿਸਕਾਨਸਿਨ ਨੇ ਵੀ ਇਸ ਹਫਤੇ ਅਜਿਹਾ ਹੀ ਬਿਲ ਪੇਸ਼ ਕੀਤਾ ਸੀ।ਆਇਡਾਹੋ ਨੇ ਵੀ ਪਿਛਲੇ ਸਾਲ ਟ੍ਰਾਂਸਜੈਂਡਰਾਂ ਨੂੰ ਔਰਤਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਣ ‘ਤੇ ਪਾਬੰਦੀ ਲਗਾ ਦਿੱਤੀ ਸੀ , ਜਿਸਨੂੰ ਇੱਕ ਸੰਘੀ ਜ਼ਿਲ੍ਹਾ ਅਦਾਲਤ ਨੇ ਮੁਅੱਤਲ ਕਰ ਦਿੱਤਾ ਸੀ ਅਤੇ ਇਸ ਨੂੰ ਅਜੇ ਤੱਕ ਲਾਗੂ ਕਰਨਾ ਬਾਕੀ ਹੈ। ਮਿਸੀਸਿਪੀ ਵਿੱਚ ਇਹ ਬਿੱਲ  ਇਸ ਸਾਲ  ਦੋਨੋ ਚੈਂਬਰਾਂ ਵਿਚੋਂ ਸਫਲਤਾਪੂਰਵਕ ਲੰਘਣ ਵਾਲਾ ਬਿੱਲ ਹੈ ਜਦਕਿ ਬੁੱਧਵਾਰ ਨੂੰ ਸਾਊਥ ਡਕੋਟਾ ਅਤੇ ਯੂਟਾਹ ਪਿਛਲੇ ਮਹੀਨੇ ਇਸ ਵਿੱਚ ਅਸਫਲ ਰਹੇ ਹਨ।

ਪਹਿਲਾਂ ਪਤਨੀ ਨੇ ਲਿਆ ਫਾਹਾ , ਫਿਰ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ ‘ਚ ਇਕ ਕਾਂਸਟੇਬਲ ਨੇ ਸਰਕਾਰੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39879 posts
  • 0 comments
  • 0 fans