Menu

ਟੈਕਸਾਸ ਸੂਬੇ ਦਾ ਇੱਕ ਪੁਲਿਸ ਅਧਿਕਾਰੀ ਕਤਲ ਦੇ 2 ਦੋਸ਼ਾਂ ‘ਚ ਹੋਇਆ ਗ੍ਰਿਫਤਾਰ

ਫਰਿਜ਼ਨੋ (ਕੈਲੀਫੋਰਨੀਆ), 5 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਟੈਕਸਾਸ ਦੇ ਇੱਕ ਪੁਲਿਸ ਅਧਿਕਾਰੀ ਨੂੰ ਡੇਲਾਸ ਵਿੱਚ ਹੋਏ ਦੋ ਕਤਲਾਂ ਦੇ ਦੋਸ਼ ਵਿੱਚ ਵੀਰਵਾਰ ਦੇ ਦਿਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਮੁਖੀ ਐਡੀ ਗਾਰਸੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਲਾਸ ਪੁਲਿਸ ਫੋਰਸ ਵਿੱਚ 13 ਸਾਲਾਂ ਤੋਂ ਕੰਮ ਕਰ ਰਹੇ ਬ੍ਰਿਆਨ ਰਾਈਜ਼ਰ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਲਈ ਡੇਲਾਸ ਕਾਉਂਟੀ ਜੇਲ ਵਿੱਚ ਭੇਜਿਆ ਗਿਆ ਹੈ। ਗਾਰਸੀਆ ਅਨੁਸਾਰ ਇਸ ਮਾਮਲੇ ਸੰਬੰਧੀ ਅਗਸਤ 2019 ਵਿੱਚ ਇੱਕ ਆਦਮੀ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਰਾਈਜ਼ਰ ਨੇ ਉਸ ਨੂੰ 2017 ਵਿੱਚ ਦੋ ਲੋਕਾਂ ਨੂੰ ਅਗਵਾ ਕਰਕੇ ਮਾਰਨ ਦਾ ਨਿਰਦੇਸ਼ ਦਿੱਤਾ ਸੀ,ਅਤੇ ਰਾਈਜ਼ਰ ਕਤਲ ਹੋਣ ਸਮੇਂ ਡਿਊਟੀ ‘ਤੇ ਨਹੀ ਸੀ। ਅਧਿਕਾਰੀਆਂ ਅਨੁਸਾਰ ਇਸ ਪੁਲਿਸ ਅਫਸਰ ਦੀ ਗ੍ਰਿਫਤਾਰੀ 2017 ਦੀ ਸ਼ੁਰੂ ਹੋਈ ਅੰਦਰੂਨੀ ਜਾਂਚ ਕਰਕੇ ਹੋਈ ਹੈ।ਗਾਰਸੀਆ ਨੇ ਦੱਸਿਆ ਕਿ 10 ਮਾਰਚ, 2017 ਨੂੰ, ਪੁਲਿਸ ਨੇ 31 ਸਾਲਾ ਲੀਜ਼ਾ ਸੇਂਜ਼ ਨੂੰ  ਕਈ ਗੋਲੀਆਂ ਦੇ ਜ਼ਖਮਾਂ ਦੇ ਨਾਲ ਸਾਂਟਾ ਫੇ ਐਵੇਨਿਊ ਦੇ 200 ਬਲਾਕ ਵਿੱਚ ਮ੍ਰਿਤਕ ਪਾਇਆ, ਜਿਸਨੂੰ ਕਿ ਗਵਾਹ ਆਦਮੀ ਅਨੁਸਾਰ ਰਾਈਜ਼ਰ ਦੇ ਨਿਰਦੇਸ਼ਾਂ ‘ਤੇ  ਅਗਵਾ ਕਰਕੇ ਕਤਲ ਕੀਤਾ ਗਿਆ ਸੀ। ਇਸੇ ਹੀ ਤਰ੍ਹਾਂ ਇਸ ਮਾਮਲੇ ਦੇ ਦੂਜੇ ਸ਼ਿਕਾਰ, 61 ਸਾਲਾ ਐਲਬਰਟ ਡਗਲਸ ਦੇ ਅਗਵਾ ਕਰਨ ਦੀ ਵੀ ਗੱਲ ਕਹੀ ਸੀ ਜੋ ਕਿ ਫਰਵਰੀ 2017 ਵਿੱਚ ਲਾਪਤਾ ਹੋਇਆ ਸੀ ਅਤੇ ਉਸਦੀ ਲਾਸ਼ ਕਦੇ ਨਹੀਂ ਮਿਲੀ ਸੀ। ਜਦਕਿ ਗਾਰਸੀਆ ਅਨੁਸਾਰ ਡਗਲਸ ਨੂੰ ਵੀ ਸਾਂਟਾ ਫੇ ਐਵੀਨਿਊ ਦੇ 200 ਬਲਾਕ ਵਿੱਚ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।ਪੁਲਿਸ ਅਨੁਸਾਰ ਇਹ ਕਤਲ ਰਾਈਜ਼ਰ  ਦੇ ਪੁਲਿਸ ਕੰਮ ਨਾਲ ਸਬੰਧਤ ਨਹੀਂ ਸਨ ਅਤੇ ਇਹਨਾਂ ਦੇ ਉਦੇਸ਼ਾਂ ਪ੍ਰਤੀ ਜਾਂਚ ਜਾਰੀ ਹੈ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans