Menu

ਅਮਰੀਕਾ ਵਿੱਚ ਜੌਹਨਸਨ ਐਂਡ ਜੌਹਨਸਨ ਦੀ ਸਿੰਗਲ ਡੋਜ਼ ਕੋਰੋਨਾ ਵੈਕਸੀਨ ਨੂੰ ਮਿਲੀ ਮਨਜੂਰੀ

ਫਰਿਜ਼ਨੋ (ਕੈਲੀਫੋਰਨੀਆ), 1 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ(ਐਫ ਡੀ ਏ) ਨੇ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਮੰਤਵ ਨਾਲ ਜੌਹਨਸਨ ਐਂਡ ਜੌਹਨਸਨ ਕੰਪਨੀ ਦੀ ਇੱਕ ਖੁਰਾਕ ਵਾਲੀ ਤੀਜੀ ਵੈਕਸੀਨ ਨੂੰ ਜਨਤਕ ਤੌਰ ‘ਤੇ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਉਮੀਦ ਅਨੁਸਾਰ ਸ਼ਨੀਵਾਰ ਨੂੰ ਕਾਰਜਕਾਰੀ ਕਮਿਸ਼ਨਰ ਡਾ. ਜੈਨੇਟ ਵੁੱਡਕੌਕ ਨੇ ਜੌਹਨਸਨ ਐਂਡ ਜੌਹਨਸਨ ਕੰਪਨੀ ਦੀ ਜਾਨਸਨ ਫਾਰਮਾਸਿਊਟੀਕਲਜ਼ ਦੁਆਰਾ ਵਿਕਸਿਤ ਕੀਤੀ ਗਈ ਵੈਕਸੀਨ ਦੀ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਹੈ। ਇਸ ਨਵੇਂ ਟੀਕੇ ਦੀਆਂ ਲੱਗਭਗ 4 ਮਿਲੀਅਨ ਖੁਰਾਕਾਂ ਨੂੰ ਅਗਲੇ ਹਫ਼ਤੇ, ਮਾਰਚ ਦੇ ਦੌਰਾਨ 20 ਮਿਲੀਅਨ, ਅਤੇ ਜੂਨ ਦੇ ਅੰਤ ਤੱਕ 80 ਮਿਲੀਅਨ ਹੋਰ ਖੁਰਾਕਾਂ ਉਪਲੱਬਧ ਕਰਵਾਉਣ ਦੀ ਉਮੀਦ ਹੈ।ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਇਸ ਟੀਕੇ ਦੀ ਸਿਰਫ ਇੱਕ ਖੁਰਾਕ ਦੀ ਹੀ ਜ਼ਰੂਰਤ ਹੈ, ਇਸ ਲਈ ਇਹ 100 ਮਿਲੀਅਨ ਲੋਕਾਂ ਦੀ ਰੱਖਿਆ ਅਤੇ ਦੋ ਖੁਰਾਕ ਵਾਲੇ ਟੀਕਿਆਂ ਨਾਲੋਂ ਵਧੇਰੇ ਤੇਜ਼ੀ ਨਾਲ ਪ੍ਰਭਾਵ ਪਾਉਣ ਵਿੱਚ ਸਹਾਇਤਾ ਕਰੇਗਾ। ਐੱਫ ਡੀ ਏ ਦੀ ਇੱਕ ਸਲਾਹਕਾਰ ਕਮੇਟੀ ਨੇ ਜੌਹਨਸਨ ਐਂਡ ਜੌਹਨਸਨ ਦੇ ਟੀਕੇ ਦੇ ਸਮਰਥਨ ਲਈ ਸ਼ੁੱਕਰਵਾਰ ਨੂੰ ਵੋਟ ਪਾਈ ਸੀ।
ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਇਸ ਟੀਕੇ ਦੇ ਸੰਬੰਧ ਵਿੱਚ ਆਪਣੇ ਇੱਕ ਬਿਆਨ ਰਾਹੀਂ ਕੋਰੋਨਾ ਦੀ ਰੋਕਥਾਮ ਪ੍ਰਤੀ ਟੀਕਾ ਲਗਵਾਉਣ ਅਤੇ ਸੁਰੱਖਿਆ ਵਰਤਣ ਦੀ ਤਾਕੀਦ ਕੀਤੀ ਹੈ। ਸਿਹਤ ਮਾਹਿਰਾਂ ਅਨੁਸਾਰ ਜੌਹਨਸਨ ਕੰਪਨੀ ਦਾ ਇਹ ਟੀਕਾ ਫਾਰਮਾਸਿਊਟੀਕਲ ਗਰੇਡ ਫ੍ਰੀਜ਼ਰ ਤੋਂ ਬਿਨਾਂ ਪੇਂਡੂ ਖੇਤਰਾਂ ਅਤੇ ਹੋਰ ਥਾਵਾਂ ‘ਤੇ ਵੰਡਣਾ ਸੌਖਾ ਹੋਵੇਗਾ ਕਿਉਂਕਿ ਇਸਨੂੰ ਫਰਿੱਜ ਵਿੱਚ ਲੰਬੇ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ।ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ ) ਦੀ ਇੱਕ ਸਲਾਹਕਾਰ ਕਮੇਟੀ ਐਤਵਾਰ ਅਤੇ ਸੋਮਵਾਰ ਨੂੰ ਇਸ ਟੀਕੇ ਦੀ ਵਰਤੋਂ ਬਾਰੇ ਵਿਚਾਰ ਕਰੇਗੀ। ਸੀ ਡੀ ਸੀ ਦੇ ਮੁਖੀ ਡਾ. ਰੋਸ਼ੇਲ ਵਾਲੈਂਸਕੀ ਫਿਰ ਟੀਕੇ ਦੀ ਸਮੀਖਿਆ ਕਰਨਗੇ,ਉਸਦੇ ਬਾਅਦ ਅਗਲੇ ਹਫ਼ਤੇ ਇਸਦੀ ਵੰਡ ਸ਼ੁਰੂ ਹੋ ਸਕਦੀ ਹੈ।

23 ਸਾਲਾ ਕੁੜੀ ਨਾਲ ਗੁਆਂਢੀ ਦੀ ਹੈਵਾਨੀਅਤ,…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39830 posts
  • 0 comments
  • 0 fans