Menu

ਲੂਈਸਿਆਨਾ ਦੇ ਪੁਲਿਸ ਮੁਲਾਜ਼ਮ ਨੂੰ ਮਾਸਕ ਪਹਿਨਣ ਪਿੱਛੇ ਹੋਏ ਵਿਵਾਦ ਦੌਰਾਨ ਮਾਰੀ ਗੋਲੀ

ਫਰਿਜ਼ਨੋ (ਕੈਲੀਫੋਰਨੀਆ), 1 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਲੂਈਸਿਆਨਾ ਦੇ ਨਿਊ ਓਰਲੀਨਜ਼ ਵਿਖੇ ਇੱਕ ਹਾਈ ਸਕੂਲ ਵਿੱਚ ਚਿਹਰੇ ਨੂੰ ਮਾਸਕ ਨਾਲ ਢਕਣ ਪਿੱਛੇ ਹੋਏ ਵਿਵਾਦ ਕਾਰਨ ਚੱਲੀ ਗੋਲੀ ਦੌਰਾਨ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਨੂੰ ਇੱਕ 35 ਸਾਲਾ ਵਿਅਕਤੀ ਜੌਹਨ ਸ਼ੈਲਰਹੋਰਨ ਨੇ ਜਾਰਜ ਵਾਸ਼ਿੰਗਟਨ ਕਾਰਵਰ ਹਾਈ ਸਕੂਲ ਵਿੱਚ  ਬਿਨਾਂ ਮਾਸਕ ਪਾਏ  ਬਾਸਕਟਬਾਲ ਖੇਡ ‘ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸਦਾ ਇੱਕ ਸਟਾਫ ਮੈਂਬਰ ਨਾਲ ਝਗੜਾ ਵੀ ਹੋਇਆ। ਇਸੇ ਦੌਰਾਨ ਮਾਰਟਿਨਸ ਮਿਚਮ, ਜੋ ਤੁਲਾਨਾ ਯੂਨੀਵਰਸਿਟੀ ਦਾ ਪੁਲਿਸ ਅਧਿਕਾਰੀ ਸੀ ਅਤੇ ਖੇਡ ਵਿੱਚ ਸੁਰੱਖਿਆ ਦਾ ਕੰਮ ਕਰ ਰਿਹਾ ਸੀ, ਨੇ ਝਗੜੇ ਵਿੱਚ ਦਖਲ ਦਿੰਦਿਆਂ ਸ਼ੈਲਰਹੋਰਨ ਨੂੰ ਇਮਾਰਤ ਤੋਂ ਬਾਹਰ ਕੱਢਿਆ। ਇਸ ਦੇ ਬਾਅਦ ਸ਼ੈਲਰਹੋਰਨ ਵੱਲੋਂ ਇੱਕ ਬੰਦੂਕ ਨਾਲ ਮਿਚਮ ਉੱਤੇ ਗੋਲੀ ਚਲਾਈ ਗਈ।ਪੁਲਿਸ ਅਨੁਸਾਰ ਮਿਚਮ ਦੀ ਛਾਤੀ ਵਿੱਚ ਗੋਲੀ ਲੱਗੀ ਸੀ, ਜਿਸ ਕਾਰਨ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ  ਉਸਦੀ ਮੌਤ ਹੋ ਗਈ। ਇਸ ਗੋਲੀਬਾਰੀ ਦੇ ਸੰਬੰਧ ਵਿੱਚ
ਸ਼ੈਲਰਹੋਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੇ ਇਲਾਵਾ ਇਸ ਵਿਅਕਤੀ ਉੱਪਰ ਉਸੇ ਸ਼ਾਮ ਹਥਿਆਰਬੰਦ ਲੁੱਟ ਕਰਨ ਦਾ ਵੀ ਦੋਸ਼ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans