Menu

ਫਾਜ਼ਿਲਕਾ : ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਅਨੇਕਾਂ ਪਰਿਵਾਰ ਨੂੰ ਸਮਾਰਟ ਕਾਰਡ ਵੰਡੇ

ਫਾਜ਼ਿਲਕਾ 1 ਮਾਰਚ (ਰਿਤਿਸ਼) – ਸੂਬਾ ਸਰਕਾਰ ਵੱਲੋਂ ਲੋੜਵੰਦਾਂ ਲਈ ਚਲਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਤਹਿਤ ਲੋਕਾਂ ਨੂੰ ਲਾਭ ਮੁਹੱਈਆ ਕਰਵਾਇਆ ਜਾ ਰਿਹਾ ਹੈ।ਗਰੀਬ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਹਾ ਪੁੱਜਦਾ ਕਰਨ ਲਈ ਸਰਕਾਰ ਹਰ ਸਮੇਂ ਯਤਨਸ਼ੀਲ ਹੈ। ਲੋੜਵੰਦਾਂ ਨੂੰ ਲਾਹਾ ਦੇਣ ਦੀ ਲਗਾਤਾਰਤਾ ਵਿਚ ਅੱਜ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਵੱਲੋਂ ਪਿੰਡ ਕਰਨੀ ਖੇੜਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਸਸਤਾ ਰਾਸ਼ਨ ਲੇਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਮਾਰਟ ਕਾਰਡ ਮੁਹਿੰਮ ਤਹਿਤ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਮੁਹੱਈਆ ਕਰਵਾਏ ਗਏ।
ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ ਲੋੜਵੰਦ ਸਮਾਰਟ ਕਾਰਡ ਰਾਹੀਂ ਕਿਥੋਂ ਵੀ ਰਾਸ਼ਨ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਸ਼ਨ ਲੈਣ ਲਈ ਖਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਸਮਾਰਟ ਰਾਸ਼ਨ ਕਾਰਡ ਦੀ ਮੁਹਿੰਮ ਸ਼ੁਰੂ ਕੀਤੀ ਗਈ।ਸਮਾਰਟ ਕਾਰਡ ਵੰਡਣ ਦੀ ਮੁਹਿੰਮ ਤਹਿਤ ਅੱਜ 450 ਪਰਿਵਾਰਾਂ ਨੂੰ ਸਮਾਰਟ ਕਾਰਡ ਜਾਰੀ ਕੀਤੇ ਗਏ। ਇਸ ਤੋ ਇਲਾਵਾ ਪਿੰਡ ਮੁਹੰਮਦ ਪੀਰਾਂ ਦੇ 150 ਲੋੜਵੰਦਾਂ ਨੂੰ ਸਮਾਰਟ ਕਾਰਡ ਦਿਤੇ ਗਏ।
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਗੁਰਜੀਤ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਪਿੰਡ ਦੇ ਸਰਪੰਚ ਸੰਦੀਪ ਸਿੰਘ, ਮੰਗਲ ਸਿੰਘ ਸਰਪੰਚ ਮੁਹੰਮਦ ਪੀਰਾਂ, ਨੀਲਾ ਮਦਾਨ, ਸਰਪੰਚ ਗੁਲਾਬੀ, ਹਰਬੰਸ ਸਿੰਘ ਪੀ ਏ, ਬਲਦੇਵ ਸਿੰਘ ਪੀ ਏ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ ਫਾਜ਼ਿਲਕਾ, ਰਾਜ ਸਿੰਘ ਨੱਥੂ ਚਿਸਤੀ, ਪੰਚ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans