Menu

ਮਿਸੀਸਿਪੀ ਵਿੱਚ ਪਾਣੀ ਦੇ ਸੰਕਟ ਵਿੱਚ ਸਹਾਇਤਾ ਕਰਨਗੇ ਟੈਂਕਰ ਅਤੇ ਨੈਸ਼ਨਲ ਗਾਰਡ ਮੈਂਬਰ

ਫਰਿਜ਼ਨੋ (ਕੈਲੀਫੋਰਨੀਆ), 25 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਸੂਬੇ ਮਿਸੀਸਿਪੀ ਵਿੱਚ ਲੋਕ ਵੱਡੀ ਪੱਧਰ ‘ਤੇ ਸਰਦੀਆਂ ਦੇ ਤੂਫਾਨ ਦੇ ਬਾਅਦ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਮਿਸੀਸਿਪੀ ਦੇ ਰਾਜਪਾਲ ਨੇ ਜਾਣਕਾਰੀ ਦਿੱਤੀ ਕਿ ਇਸ ਸੰਕਟ ਦੇ ਸਮੇਂ ਨੈਸ਼ਨਲ ਗਾਰਡ ਮੈਂਬਰ ਅਤੇ ਹੋਰ ਟੈਂਕਰਾਂ ਨੂੰ ਰਾਜ ਦੀ ਰਾਜਧਾਨੀ ਜੈਕਸਨ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਪਾਣੀ ਦੇ ਸੰਕਟ ਨੂੰ ਖਤਮ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ,ਜੋ ਕਿ ਸਰਦੀਆਂ ਦੇ ਤੂਫਾਨਾਂ ਦੇ ਬਾਅਦ ਸਾਹਮਣੇ ਆਈ ਹੈ । ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ 160,000 ਤੋਂ ਵੱਧ ਲੋਕਾਂ ਦੇ ਸ਼ਹਿਰ ਜੈਕਸਨ ਦੇ ਬਹੁਤ ਸਾਰੇ ਵਸਨੀਕ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਪਾਣੀ ਲਈ ਸੰਘਰਸ਼ ਕਰ ਰਹੇ ਹਨ ਤਾਂ ਕਿ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਪਾਣੀ ਸੁਰੱਖਿਅਤ ਕੀਤਾ ਜਾ ਸਕੇ। ਮਿਸੀਸਿਪੀ ਦੇ ਗਵਰਨਰ ਟੇਟ ਰੀਵਜ਼ ਅਨੁਸਾਰ  ਜੈਕਸਨ ਦੇ ਸੰਘਰਸ਼ਸ਼ੀਲ ਵਸਨੀਕਾਂ ਲਈ ਸਹਾਇਤਾ ਲਈ ਰਾਸਤੇ ਵਿੱਚ ਹੈ। ਇਸ ਸੰਬੰਧੀ ਰੀਵਜ਼ ਨੇ ਮੰਗਲਵਾਰ ਰਾਤ ਨੂੰ ਟਵੀਟ ਕਰਦਿਆਂ ਦੱਸਿਆ ਕਿ ਜੈਕਸਨ ਵਿੱਚ ਪੀਣ ਯੋਗ ਪਾਣੀ ਮੁਹੱਈਆ ਕਰਾਉਣ ਲਈ ਟੈਂਕਰਾਂ ਅਤੇ ਨੈਸ਼ਨਲ ਗਾਰਡਾਂ ਨੂੰ ਵੀ ਹਰੀ ਝੰਡੀ ਦਿੱਤੀ ਹੈ। ਸ਼ਹਿਰ ਦੇ ਲੋਕ ਨਿਰਮਾਣ ਵਿਭਾਗ ਦੇ ਡਾਇਰੈਕਟਰ, ਚਾਰਲਸ ਵਿਲੀਅਮਜ਼ ਨੇ ਮੰਗਲਵਾਰ ਨੂੰ ਜੈਕਸਨ ਸਿਟੀ ਕੌਂਸਲ ਨੂੰ ਦੱਸਿਆ ਕਿ ਇਸ ਹਫਤੇ ਦੇ ਅੰਤ ਤੱਕ ਪਾਣੀ ਪੂਰੀ ਤਰ੍ਹਾਂ ਬਹਾਲ ਹੋਣਾ ਚਾਹੀਦਾ ਹੈ ਜਦਕਿ ਪਾਣੀ ਦੇ ਦਬਾਅ ਵਿੱਚ ਹੌਲੀ ਹੌਲੀ ਵਾਧਾ ਕੀਤਾ ਗਿਆ ਹੈ।ਵਿਲੀਅਮਜ਼ ਅਨੁਸਾਰ ਪਿਛਲੇ ਹਫਤੇ ਸ਼ਹਿਰ ਦੀ ਜਲ ਪ੍ਰਣਾਲੀ ਵਿੱਚ ਦਬਾਅ 32 ਪੌਂਡ ਪ੍ਰਤੀ ਵਰਗ ਇੰਚ ‘ਤੇ ਆ ਗਿਆ ਜੋ ਕਿ ਮੰਗਲਵਾਰ ਨੂੰ 67 ਪੀ ਐਸ ਆਈ ਤੱਕ ਸੀ ਅਤੇ ਉਮੀਦ ਹੈ ਕਿ ਵਿਭਾਗ ਦੇ ਕਰਮਚਾਰੀ  80 ਤੋਂ 85 ਪੀ ਐਸ ਆਈ ਤੱਕ ਦਬਾਅ ਪ੍ਰਾਪਤ ਕਰ ਸਕਦੇ ਹਨ। ਇਸਦੇ ਨਾਲ ਹੀ ਵਸਨੀਕਾਂ ਨੂੰ ਪੀਣ ਤੋਂ ਪਹਿਲਾਂ ਆਪਣੇ ਪਾਣੀ ਨੂੰ ਉਬਾਲਣ ਲਈ ਵੀ ਕਿਹਾ ਗਿਆ ਹੈ ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39850 posts
  • 0 comments
  • 0 fans