Menu

ਅਮਰੀਕਾ : ਬਰਫ ਨਾਲ ਜੰਮੀ ਝੀਲ ਵਿੱਚ ਛੋਟੇ ਭਰਾ ਨੂੰ ਬਚਾਉਦਿਆਂ ਹੋਈ ਲੜਕੀ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ), 25 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਓਹੀਓ ਵਿੱਚ ਆਪਣੇ ਛੋਟੇ ਭਰਾ ਨੂੰ ਬਰਫੀਲੀ ਝੀਲ ਵਿੱਚ ਡੁੱਬਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਿਆਂ ਇੱਕ ਲੜਕੀ ਨੇ ਆਪਣੀ ਜਾਨ ਦੇ ਦਿੱਤੀ ਹੈ। ਇਸਦੇ ਇਲਾਵਾ ਅਧਿਕਾਰੀਆਂ ਅਨੁਸਾਰ ਡੁੱਬਣ ਵਾਲੀ ਜਗ੍ਹਾ ‘ਤੇ ਕਾਰਵਾਈ ਕਰਨ ਗਏ ਇੱਕ ਅਧਿਕਾਰੀ ਦੀ ਵੀ ਮੌਤ ਹੋ ਗਈ ਹੈ।
ਓਹੀਓ ਦੇ ਕੁਦਰਤੀ ਸਰੋਤ ਵਿਭਾਗ ਅਨੁਸਾਰ ਮੰਗਲਵਾਰ ਸ਼ਾਮ ਨੂੰ ਇੱਕ 16 ਸਾਲਾ ਲੜਕੀ ਅਤੇ 13 ਸਾਲਾ ਲੜਕਾ ਹਿਲਸਬਰੋ ਦੇ ਰਾਕੀ ਫੋਰਕ ਸਟੇਟ ਪਾਰਕ ਵਿੱਚ ਬੋਟ ਡਾਕ  ਨੇੜੇ ਬਰਫੀਲੀ ਝੀਲ ਵਿੱਚ ਡਿੱਗ ਪਏ ਸਨ ਅਤੇ ਸੂਚਨਾ ਮਿਲਣ ਉਪਰੰਤ ਸ਼ਾਮ ਦੇ ਕਰੀਬ ਸਾਢੇ ਛੇ ਵਜੇ ਅਧਿਕਾਰੀਆਂ ਦੁਆਰਾ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਬਰਫ਼ ਦੇ ਹੇਠਾਂ ਸੀ ਅਤੇ ਉਸਨੇ ਆਪਣੇ ਭਰਾ ਨੂੰ ਪਾਣੀ ਤੋਂ ਬਾਹਰ ਕੱਢ ਦਿੱਤਾ ਸੀ। ਲੜਕੇ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਲੜਕੀ ਨੂੰ ਗੋਤਾਖੋਰਾਂ ਦੁਆਰਾ ਮ੍ਰਿਤਕ ਹਾਲਤ ਵਿੱਚ ਬਾਹਰ ਕੱਢਿਆ ਗਿਆ । ਇਸੇ ਸਮੇਂ ਦੌਰਾਨ ਘਟਨਾ ਸਥਾਨ ‘ਤੇ, ਓਹੀਓ ਵਿਭਾਗ ਦੇ ਕੁਦਰਤੀ ਸਰੋਤ ਅਧਿਕਾਰੀ ਜੇਸਨ ਲਗੋਰ ਮੈਡੀਕਲ ਐਮਰਜੈਂਸੀ ਦਾ ਸ਼ਿਕਾਰ ਹੋਏ ਅਤੇ ਉਹਨਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਵਿਭਾਗ ਦੇ ਇੱਕ 15 ਸਾਲਾਂ ਪੁਰਾਣੇ ਅਧਿਕਾਰੀ ਲਗੋਰ ਨੇ ਆਪਣੀ ਪਹਿਲੀ ਕੇ -9 ਅਕੈਡਮੀ ਦੀ ਸਥਾਪਨਾ ਕੀਤੀ ਸੀ ਅਤੇ ਇਸ ਦੇ ਡਵੀਜ਼ਨ ਪਾਰਕਸ ਐਂਡ ਵਾਟਰਕ੍ਰਾਫਟ ਕੇ -9 ਸਿਖਲਾਈ ਪ੍ਰੋਗਰਾਮ ਦੀ ਅਗਵਾਈ ਕੀਤੀ ਸੀ। ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗੋਰ ਆਪਣੇ  ਪਿੱਛੇ ਪਤਨੀ, ਦੋ ਜਵਾਨ ਬੇਟੇ ਅਤੇ ਕੇ -9 ਸਾਥੀ ਛੱਡ ਗਏ ਹਨ।ਇਸ ਅਧਿਕਾਰੀ ਨੂੰ ਸ਼ਰਧਾਂਜਲੀ ਦੇਣ ਦੇ ਮੰਤਵ ਨਾਲ ਓਹੀਓ ਦੇ ਗਵਰਨਰ ਮਾਈਕ ਡਿਵਾਈਨ ਨੇ ਬੁੱਧਵਾਰ ਨੂੰ ਹਾਈਲੈਂਡ ਕਾਉਂਟੀ ਅਤੇ ਕਈ ਹੋਰ ਜਨਤਕ ਇਮਾਰਤਾਂ ਅਤੇ ਮੈਦਾਨਾਂ ‘ਤੇ ਉਸਦੇ ਜੀਵਨ ਅਤੇ ਸੇਵਾ ਦੇ ਸਨਮਾਨ ਵਿੱਚ ਝੰਡੇ ਝੁਕਾਉਣ ਦਾ ਆਦੇਸ਼ ਵੀ ਦਿੱਤਾ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans