Menu

ਜੋਅ ਬਾਈਡੇਨ ਨੇ ਅਮਰੀਕਾ ਦੇ ਪੋਸਟਲ ਸਰਵਿਸ ਬੋਰਡ ਲਈ ਤਿੰਨ ਮੈਂਬਰਾਂ ਨੂੰ ਕੀਤਾ ਨਾਮਜ਼ਦ

ਫਰਿਜ਼ਨੋ (ਕੈਲੀਫੋਰਨੀਆ), 25 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ  ਨੇ ਬੁੱਧਵਾਰ ਨੂੰ ਆਪਣੇ ਤਿੰਨ ਮੈਂਬਰਾਂ ਨੂੰ ਯੂ.ਐੱਸ.ਏ ਦੀ ਡਾਕ ਸੇਵਾ ਬੋਰਡ ਦੇ ਗਵਰਨਰਜ਼ ਵਿੱਚ ਸ਼ਾਮਲ ਹੋਣ ਲਈ ਨਾਮਜ਼ਦ ਕਰਨ ਦੀ ਘੋਸ਼ਣਾ ਕੀਤੀ ਹੈ, ਜੋ ਕਿ ਬੋਰਡ ਲਈ ਵਿਵਾਦਪੂਰਨ ਪੋਸਟ ਮਾਸਟਰ ਜਨਰਲ ਲੂਇਸ ਡੀਜੋਏ ਨੂੰ ਬਾਹਰ ਕੱਢਣ ਦਾ ਪਹਿਲਾ ਕਦਮ ਵੀ ਹੈ। ਇਸ ਸਮੇਂ ਨੌਂ ਮੈਂਬਰੀ ਬੋਰਡ ਵਿੱਚ ਤਿੰਨ ਅਸਾਮੀਆਂ ਹਨ ਅਤੇ ਛੇ ਮੌਜੂਦਾ ਮੈਂਬਰਾਂ ਦੀ ਨਿਯੁਕਤੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੀਤੀ ਗਈ ਸੀ। ਜੋਅ ਬਾਈਡੇਨ ਦੁਆਰਾ ਇਹਨਾਂ ਤਿੰਨ ਅਸਾਮੀਆਂ ਲਈ ਅਮਰੀਕੀ ਡਾਕ ਕਰਮਚਾਰੀ ਯੂਨੀਅਨ ਦੇ ਸਾਬਕਾ ਜਨਰਲ ਸਲਾਹਕਾਰ ਐਂਟਨ ਹਜ਼ਰ, ਵੋਟਿੰਗ ਰਾਈਟਸ  ਕਾਰਕੁੰਨ ਅਤੇ ਹੋਮ ਇੰਸਟੀਚਿਊਟ ਵਿਖੇ ਨੈਸ਼ਨਲ ਵੋਟ ਦੇ ਸੀਈਓ ਅੰਬਰ ਮੈਕਰੇਨੋਲਡਜ਼ ਅਤੇ  ਹਾਲ ਹੀ ਵਿੱਚ ਡਿਪਟੀ ਪੋਸਟ ਮਾਸਟਰ ਜਨਰਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਰੋਨ ਸਟ੍ਰੋਮੈਨ ਆਦਿ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹਨਾਂ ਮੈਂਬਰਾਂ ਦੀ ਜੇਕਰ ਸੈਨੇਟ ਦੁਆਰਾ ਪੁਸ਼ਟੀ ਹੋ ਜਾਂਦੀ ਹੈ, ਤਾਂ ਬੋਰਡ ਵਿੱਚ ਡੈਮੋਕ੍ਰੇਟਸ ਦਾ ਬਹੁਮਤ ਹੋਵੇਗਾ, ਜਿਸ ਵਿਚ ਇਸ ਸਮੇਂ ਚਾਰ ਰਿਪਬਲਿਕਨ ਅਤੇ ਦੋ ਡੈਮੋਕਰੇਟ ਹਨ। ਇਸਦੇ ਇਲਾਵਾ ਡੀਜੋਏ ਬੁੱਧਵਾਰ ਨੂੰ ਹਾਊਸ ਓਵਰਸਾਈਟ ਐਂਡ ਰਿਫਾਰਮ ਕਮੇਟੀ ਦੇ ਸਾਹਮਣੇ ਸੁਣਵਾਈ ਲਈ ਪੇਸ਼ ਹੋਏ, ਜਿਥੇ ਡੈਮੋਕਰੇਟਸ ਨੇ ਉਨ੍ਹਾਂ ਨੂੰ ਗਰਮੀਆਂ ਵਿੱਚ ਡਾਕ ਸਪੁਰਦਗੀ ਵਿੱਚ ਆਈ ਗਿਰਾਵਟ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਅਤੇ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਡਾਕ ਦੁਆਰਾ ਵੋਟ ਪਾਉਣ ਵਿੱਚ ਉਤਸ਼ਾਹਤ ਹੋਣ ਸੰਬੰਧੀ ਸਵਾਲ ਕੀਤੇ ਅਤੇ ਡੈਮੋਕਰੇਟਿਕ ਸੰਸਦ ਮੈਂਬਰਾਂ ਨੇ ਬੋਰਡ ਨੂੰ ਡੀਜੋਏ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਹੈ। ਬਾਈਡੇਨ ਦੇ ਨਾਮਜ਼ਦ  ਕੀਤੇ ਮੈਂਬਰ ਬੋਰਡ ਨੂੰ ਵਿਭਿੰਨ ਵੀ ਬਣਾਉਣਗੇ ਕਿਉਂਕਿ ਇਸ ਸਮੇਂ ਬੋਰਡ ਦੇ ਸਾਰੇ ਛੇ ਮੈਂਬਰ ਗੋਰੇ ਮੂਲ ਦੇ ਮਰਦ ਹਨ।

ਜੇਲ੍ਹ ‘ਚ ਮਹਿਲਾ ਕੈਦੀ ਨਾਲ ਬਲਾਤਕਾਰ

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ ਜੀਂਦ ਵਿਚ ਇੱਕ ਮਹਿਲਾ ਕੈਦੀ ਨੂੰ ਦੋ ਕੈਦੀਆਂ ਨੇ ਨਸ਼ੀਲਾ ਪਦਾਰਥ ਪਿਲਾ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

ਨੌਜਵਾਨ ਦਾ ਦਿਨ ਦਿਹਾੜੇ ਗੋ.ਲੀਆਂ…

ਹਰਿਆਣਾ, 18 ਅਪ੍ਰੈਲ 2024- ਸੋਨੀਪਤ ਦੇ ਪਿੰਡ…

ਸੀਨੀਅਰ ਵੱਲੋਂ ਅਪਮਾਨਿਤ ਕੀਤੇ ਜਾਣ…

ਆਂਧਰਾ ਪ੍ਰਦੇਸ਼ , 18 ਅਪ੍ਰੈਲ 2024- ਸਾਬਕਾ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39800 posts
  • 0 comments
  • 0 fans