Menu

ਵਿਜ਼ਡਮ ਕਾਨਵੈਂਟ ਸਕੂਲ, ਫਾਜ਼ਿਲਕਾ ਆਪਣੇ ਆਪ ਵਿੱਚ ਵੱਖਰੀ ਕਾਰਜਸ਼ੈਲੀ ਵਾਲ਼ਾ ਸਕੂਲ : ਕਰਨ ਗਿਲਹੋਤਰਾ

ਫਾਜ਼ਿਲਕਾ, 25 ਫਰਵਰੀ (ਰਿਤਿਸ਼) – ਅੱਜ ਕਰਨ ਗਿਲਹੋਤਰਾ (ਸੰਸਥਾਪਕ, ਪਲਾਕਸ਼ਾ ਯੂਨੀਵਰਸਿਟੀ ਅਤੇ ਚੇਅਰਮੈਨ, ਪੀ. ਐੱਚ. ਡੀ. ਚੈਂਬਰ) ਨੇ ਵਿਜ਼ਡਮ ਕਾਨਵੈਂਟ ਸਕੂਲ, ਫਾਜ਼ਿਲਕਾ ਦਾ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਸਮੁੱਚੇ ਪ੍ਰਬੰਧ ਦਾ ਜਾਇਜ਼ਾ ਲਿਆ । ਇਸ ਉਪਰੰਤ ਉਹਨਾਂ ਨੇ ਸਕੂਲ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਫਾਜ਼ਿਲਕਾ ਵਿੱਚ ਅਜਿਹਾ ਸਕੂਲ ਪਹਿਲੀ ਵਾਰ ਵੇਖਿਆ ਹੈ ਜੋ ਕਿ ਸਿੱਖਿਆ ਦੀ ਗੁਣਵੱਤਾ ਦੇ ਨਾਲ਼ – ਨਾਲ਼ ਵਿੱਦਿਆਰਥੀਆਂ ਦੇ ਚੌਮੁਖੀ ਵਿਕਾਸ ਲਈ ਭਰਪੂਰ ਵਸੀਲੇ ਸਿਰਜ ਰਿਹਾ ਹੈ । ਉਹਨਾਂ ਇਹ ਵੀ ਕਿਹਾ ਕਿ ਸਕੂਲ ਦੁਆਰਾ ਵਿਦਿਆਰਥੀਆਂ ਗੁਣਾਤਮਕ ਅਤੇ ਗਿਣਾਤਮਕ ਵਿਕਾਸ ਲਈ ਬਣਾਈ ਗਈ ਯੋਜਨਾ ਬਹੁਤ ਅਲੱਗ ਅਤੇ ਸੁਚੱਜੀ ਹੈ । ਸਕੂਲ ਦੁਆਰਾ ਨਵੀਂ ਖੋਲ੍ਹੀ ਗਈ ਸ਼ੂਟਿੰਗ ਰੇਂਜ ਦੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ । ਉਹਨਾਂ ਨੇ ਸਕੂਲ ਦੀ ਪ੍ਰਬੰਧਕੀ ਕਮੇਟੀ ਨੂੰ ਪਰੰਪਰਾਵਾਦੀ ਸਿੱਖਿਆ ਨੀਤੀ ਤੋਂ ਹਟ ਕੇ ਵੱਖਰੀ ਨੀਤੀ ਅਖਤਿਆਰ ਕਰਨ ਲਈ ਵਧਾਈ ਦਿੱਤੀ । ਨਾਲ਼ ਹੀ ਉਹਨਾਂ ਨੇ ਸਕੂਲ ਦੇ ਹੈਲਪਿੰਗ ਸਟਾਫ਼ ਲਈ ਕੋਰੋਨਾ ਤੋਂ ਬਚਾਅ ਲਈ ਸੁਰੱਖਿਆ ਕਿੱਟਾਂ ਵੀ ਭੇਂਟ ਕੀਤੀਆਂ । ਸਕੂਲ ਦੇ ਪ੍ਰਬੰਧਕੀ ਨਿਰਦੇਸ਼ਕ ਸ. ਪਰਮਜੀਤ ਸਿੰਘ ਵੈਰੜ ਅਤੇ ਉੱਪ – ਪ੍ਰਿੰਸੀਪਲ ਸ਼੍ਰੀ ਮੋਹਿਤ ਅਨੇਜਾ ਜੀ ਨੇ ਉਹਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਸਕੂਲ ਵਿਖੇ ਪਹੁੰਚਣ ‘ ਤੇ ਧੰਨਵਾਦ ਕੀਤਾ ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans