Menu

ਸੈਨੇਟ ਨੇ ਥਾਮਸ ਗ੍ਰੀਨਫੀਲਡ ਦੀ ਯੂਨਾਈਟਿਡ ਨੇਸ਼ਨਜ਼ ਦੇ ਰਾਜਦੂਤ ਵਜੋਂ ਕੀਤੀ ਪੁਸ਼ਟੀ

ਫਰਿਜ਼ਨੋ (ਕੈਲੀਫੋਰਨੀਆ), 24 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਸੈਨੇਟ ਨੇ ਮੰਗਲਵਾਰ ਨੂੰ  ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਯੁਨਾਈਟਿਡ ਨੇਸ਼ਨਜ਼ ਵਿੱਚ ਅਮਰੀਕਾ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤੀ ਗਈ ਲਿੰਡਾ ਥਾਮਸ ਗ੍ਰੀਨਫੀਲਡ  ਨੂੰ ਰਾਜਦੂਤ ਦੇ ਅਹੁਦੇ ਲਈ ਮਨਜੂਰੀ ਦੇ ਦਿੱਤੀ ਹੈ। ਗ੍ਰੀਨਫੀਲਡ ਦੀ ਇਸ ਕੈਬਨਿਟ ਪੱਧਰ ਦੇ ਅਹੁਦੇ ਦੀ ਪੁਸ਼ਟੀ ਪ੍ਰਕਿਰਿਆ ਵਿੱਚ ਸੈਨੇਟਰਾਂ ਦੁਆਰਾ 78-20 ਵੋਟਾਂ ਪਾਈਆਂ ਗਈਆਂ।ਥਾਮਸ ਗ੍ਰੀਨਫੀਲਡ, ਜਿਸ ਨੇ 35 ਸਾਲ ਵਿਦੇਸ਼ੀ ਸੇਵਾ ਵਿੱਚ ਕੰਮ ਕੀਤਾ ਹੈ ਅਤੇ ਟਰੰਪ ਪ੍ਰਸ਼ਾਸਨ ਦੌਰਾਨ ਅਸਤੀਫਾ ਦੇਣ ਵਾਲੀ ਇਹ ਮਹਿਲਾ ਇਸ ਨੌਕਰੀ ਨੂੰ ਪ੍ਰਾਪਤ ਕਰਨ ਵਾਲੀ  ਦੂਜੀ ਅਫਰੀਕੀ ਅਮਰੀਕੀ ਔਰਤ ਹੋਵੇਗੀ।ਗ੍ਰੀਨਫੀਲਡ ਦੀ ਪੁਸ਼ਟੀ ਪ੍ਰਕਿਰਿਆ ਵਿੱਚ ਬਹੁਤ ਸਾਰੇ ਰਿਪਬਲਿਕਨਾਂ ਦੁਆਰਾ ਉਸ ਦੇ ਚੀਨ ਪ੍ਰਤੀ ਨਰਮ ਕਹਿ ਕੇ ਵਿਰੋਧ ਕੀਤਾ ਗਿਆ ਅਤੇ ਰਿਪਬਲਿਕਨ ਸੈਨੇਟਰਾਂ ਦੁਆਰਾ ਗ੍ਰੀਨਫੀਲਡ ਦਾ ਅਮਰੀਕਾ ਦੇ ਸਿਧਾਂਤਾਂ ਲਈ ਨਾਂ ਖੜੇ ਹੋਣ ਦਾ ਵੀ ਖਦਸ਼ਾ ਪ੍ਰਗਟ ਕੀਤਾ ਗਿਆ ਜਦਕਿ ਗ੍ਰੀਨਫੀਲਡ ਨੇ ਆਪਣੀ ਪੁਸ਼ਟੀਕਰਣ ਸੁਣਵਾਈ ਦੌਰਾਨ ਇਹਨਾਂ ਸਾਰੀਆਂ ਗੱਲਾਂ ਨੂੰ ਰੱਦ ਕਰ ਦਿੱਤਾ। ਗ੍ਰੀਨਫੀਲਡ ਨੇ ਸੈਨੇਟਰਾਂ ਨੂੰ ਦੱਸਿਆ ਕਿ ਚੀਨ ਇੱਕ ਰਣਨੀਤਕ ਵਿਰੋਧੀ ਹੈ ਅਤੇ ਉਸ ਦੀਆਂ ਕਾਰਵਾਈਆਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਨਾਲ  ਕਦਰਾਂ ਕੀਮਤਾਂ ਨੂੰ ਵੀ ਖ਼ਤਰੇ ਵਿੱਚ ਪਾਉਂਦੀਆਂ ਹਨ।ਉਸਨੇ ਸਪੱਸ਼ਟ ਕੀਤਾ ਕਿ ਬਾਈਡੇਨ ਪ੍ਰਸ਼ਾਸਨ ਦੇ ਤਹਿਤ ਅੰਤਰਰਾਸ਼ਟਰੀ ਪੱਧਰ ‘ਤੇ ਦੁਬਾਰਾ ਸ਼ਮੂਲੀਅਤ ਕਰਨ ਅਤੇ ਅਮਰੀਕੀ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਨ ਲਈ ਇੱਕ ਤਬਦੀਲੀ ਆਵੇਗੀ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39900 posts
  • 0 comments
  • 0 fans