Menu

ਟੈਕਸਾਸ ਵਿੱਚ ਬਰਫੀਲੇ ਤੂਫਾਨ ਕਾਰਨ ਲੋਕ ਕਰ ਰਹੇ ਹਨ, ਟੁੱਟੇ ਘਰ ਅਤੇ ਭਾਰੀ ਬਿਜਲੀ ਬਿੱਲਾਂ ਦਾ ਸਾਹਮਣਾ

ਫਰਿਜ਼ਨੋ (ਕੈਲੀਫੋਰਨੀਆ), 23 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਆਏ ਸਰਦੀਆਂ ਦੇ ਬਰਫੀਲੇ ਤੁਫਾਨਾਂ ਨੇ ਵੱਡੀ ਪੱਧਰ ‘ਤੇ ਕਈ ਰਾਜਾਂ ਵਿੱਚ ਨੁਕਸਾਨ ਕੀਤਾ ਹੈ। ਇਸ ਮੌਸਮ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਟੈਕਸਾਸ ਰਾਜ ਨੇ ਝੱਲਿਆ ਹੈ। ਇਸ ਬਰਫੀਲੇ ਤੂਫਾਨ ਨੇ  ਦੇਸ਼ ਦੇ ਸੱਤ ਰਾਜਾਂ ਵਿੱਚ 55 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ, ਜਿਸ ਵਿੱਚ ਟੈਕਸਾਸ ਸਟੇਟ ਦੇ 31 ਲੋਕ ਸ਼ਾਮਿਲ ਹਨ। ਇਸਦੇ ਇਲਾਵਾ ਇਸ ਸੂਬੇ ਦੇ ਵਸਨੀਕਾਂ ਨੂੰ ਤੂਫਾਨ ਦੀ ਵਜ੍ਹਾ ਕਾਰਨ ਟੁੱਟੇ ਹੋਏ ਘਰਾਂ ਦੇ ਨਾਲ ਭਾਰੀ ਬਿਜਲੀ ਦੇ ਬਿੱਲਾਂ ਦਾ ਸਾਹਮਣਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਟੈਕਸਾਸ ਨਿਵਾਸੀ ਮੇਗਨ ਓਨਿਲ ਉਹਨਾਂ ਲੋਕਾਂ ਵਿੱਚੋਂ ਇੱਕ ਹੈ, ਜੋ ਬਿਜਲੀ ਦੇ ਵੱਧ ਆਏ ਬਿੱਲਾਂ ਦਾ ਸਾਹਮਣਾ ਕਰ ਰਹੀ ਹੈ। ਇਸ ਮਹਿਲਾ ਨੂੰ ਬਿਜਲੀ ਕੰਪਨੀ ਨੇ ਪਿਛਲੇ ਹਫ਼ਤੇ ਪੰਜ ਦਿਨਾਂ ਦੀ ਬਿਜਲੀ ਲਈ 4,500 ਡਾਲਰ ਦਾ ਖਰਚਾ ਲਿਆ ਹੈ।ਬਿਜਲੀ ਦੀਆਂ ਦਰਾਂ ਵਿੱਚ ਵਾਧੇ ਦੇ ਨਾਲ ਲੋਕ ਟੁੱਟੇ ਹੋਏ ਘਰਾਂ ਦੀ ਮੁਰੰਮਤ ਕਰਵਾਉਣ ਦਾ ਵੀ ਸਾਹਮਣਾ ਕਰ ਰਹੇ ਹਨ।ਘਰਾਂ ਵਿੱਚ ਪਾਈਪਾਂ ਆਦਿ ਦੀ ਮੁਰੰਮਤ ਲਈ ਵੀ ਲੋਕਾਂ ਨੂੰ ਖਰਚੇ ਦਾ ਸਾਹਮਣਾ ਕਰਨਾ ਪਵੇਗਾ ਜਦਕਿ ਇਸ ਮੁਰੰਮਤ ਲਈ ਕੰਮ ਕਰਨ ਵਾਲੇ ਪਲੰਬਰਾਂ ਦੀ ਵੀ ਘਾਟ ਪੈ ਰਹੀ ਹੈ, ਜਿਹਨਾਂ ਦੀ ਉਡੀਕ ਲੋਕਾਂ ਨੂੰ ਅਪ੍ਰੈਲ ਤੱਕ ਵੀ ਕਰਨੀ ਪੈ ਸਕਦੀ ਹੈ। ਟੈਕਸਾਸ ਵਿੱਚ ਹੋਈਆਂ ਹੋਰ ਮੌਤਾਂ ਦੇ ਨਾਲ ਕੋਨਰੋਏ ਵਿੱਚ ਇੱਕ ਬਿਨਾਂ ਹੀਟ ਦੇ ਮੋਬਾਈਲ ਘਰ ‘ਚ ਮਰਨ ਵਾਲੇ 11 ਸਾਲਾਂ ਦੇ ਕ੍ਰਿਸਚੀਅਨ ਪਾਵੋਨ ਦਾ ਪਰਿਵਾਰ ਰਾਜ ਦੇ ਇਲੈਕਟ੍ਰੀਕਲ ਗਰਿੱਡ ਆਪਰੇਟਰ ਅਤੇ ਬਿਜਲੀ ਕੰਪਨੀ ‘ਤੇ 100 ਮਿਲੀਅਨ ਡਾਲਰ ਤੋਂ ਵੱਧ ਦਾ ਮੁਕੱਦਮਾ ਵੀ ਕਰ ਰਿਹਾ ਹੈ।

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39760 posts
  • 0 comments
  • 0 fans