Menu

1971 ਭਾਰਤ ਪਾਕਿ ਯੁੱਧ ਵਿਚ ਜਿੱਤ ਦੇ ਜਸ਼ਨਾਂ ਦੀ 50ਵੀਂ ਵਰੇਗੰਢ ਮੌਕੇ ਵਿਜੈ ਮਸ਼ਾਲ ਫਾਜ਼ਿਲਕਾ ਪੁੱਜੀ

ਫਾਜ਼ਿਲਕਾ, 23 ਫਰਵਰੀ (ਰਿਤਿਸ਼) – 1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੇ 50 ਸਾਲਾਂ ਜਸਨਾਂ ਤਹਿਤ ਅੱਜ ਵਿਜੈ ਮਸ਼ਾਲ ਫਾਜ਼ਿਲਕਾ ਪੁੱਜੀ। ਭਾਰਤ ਦੀ ਗੌਰਵਸ਼ਾਲੀ ਫੌਜ ਅਤੇ ਦੇਸ਼ ਵਾਸੀਆਂ ਵੱਲੋਂ ਇਸ ਸਾਲ ਨੂੰ ਸਵਰਨਿਮ ਵਿਜੈ ਸਾਲ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਫਾਜ਼ਿਲਕਾ ਪੁੱਜੀ ਵਿਜੈ ਮਸ਼ਾਲ ਦਾ ਫਾਜ਼ਿਲਕਾ ਮਿਲਟਰੀ ਸਟੇਸ਼ਨ ਦੇ ਸਟੇਸ਼ਨ ਕਮਾਂਡਰ ਨੇ ਸਵਾਗਤ ਕੀਤਾ ਅਤੇ 1971 ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਫੌਜ ਦੇ ਸਥਾਨਕ ਅਧਿਕਾਰੀਆਂ ਤੋਂ ਇਲਾਵਾ ਸਾਬਕਾ ਫੌਜੀ ਵੀ ਹਾਜਰ ਸਨ ਜਿੰਨਾਂ ਨੇ 1971 ਦੀ ਜੰਗ ਵਿਚ ਦੇਸ਼ ਦੀ ਸੇਵਾ ਕੀਤੀ ਸੀ।
ਵਿਜੈ ਮਸ਼ਾਲ ਜੋ ਕਿ ਅੱਜ ਫਾਜ਼ਿਲਕਾ ਵਿਖੇ ਪੁੱਜੀ ਹੈ 3 ਮਾਰਚ ਤੱਕ ਇੱਥੇ ਰੁਕੇਗੀ ਅਤੇ ਇੱਥੋਂ ਇਹ ਅਬੋਹਰ ਮਿਲਟਰੀ ਸਟੇਸ਼ਨ ਲਈ ਰਵਾਨਾ ਹੋਵੇਗੀ। ਇਸ ਦੌਰਾਨ ਫਾਜ਼ਿਲਕਾ ਮਿਲਟਰੀ ਸਟੇਸ਼ਨ, ਆਸਫਵਾਲਾ ਵਾਰ ਮੈਮੋਰੀਅਲ ਸਮੇਤ ਵੱਖ ਵੱਖ ਥਾਂਵਾਂ ਤੇ ਕਈ ਸਮਾਗਮ ਹੋਣਗੇ ਅਤੇ ਇਸ ਦੌਰਾਨ ਸ਼ਹੀਦਾਂ ਨੂੰ ਸ਼ਰਧਾ ਭੇਂਟ ਕਰਨ ਦੇ ਨਾਲ ਨਾਲ ਵੀਰ ਨਾਰੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਦੌਰਾਨ ਆਸਫਵਾਲਾ ਵਿਖੇ ਸ਼ਹੀਦਾਂ ਦੀ ਸਮਾਧੀ ਤੇ ਸਰਧਾ ਦੇ ਫੁੱਲ ਭੇਂਟ ਕਰਨ ਤੋਂ ਇਲਾਵਾ ਫੌਜ ਵੱਲੋਂ ਹਥਿਆਰਾ ਦੀ ਪ੍ਰਦਰਸ਼ਨਰੀ, ਬੈਂਡ ਪੇਸ਼ਕਾਰੀ, ਵਿਜੈ ਮਾਰਚ ਦਾ ਆਯੋਜਨ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਫੌਜ ਦੀ ਗੌਰਵ ਗਾਥਾ ਤੋਂ ਜਾਣੂ ਕਰਵਾਉਣ ਲਈ ਇਹ ਵਿਜੈ ਮਸ਼ਾਲ ਵੱਖ ਵੱਖ ਸਕੂਲਾਂ ਵਿਚ ਵੀ ਜਾਵੇਗੀ।
ਇੱਥੇ ਜਿਕਰਯੋਗ ਹੈ ਕਿ 1971 ਦੀ ਜੰਗ ਵਿਚ ਦੇਸ਼ ਦੀ ਜਿੱਤ ਨਾ ਕੇਵਲ ਹਰੇਕ ਭਾਰਤੀ ਲਈ ਮਾਣ ਦੀ ਗੱਲ ਹੈ ਬਲਕਿ ਇਹ 67 ਇੰਨਫੈਟਰੀ ਬ੍ਰੀਗੇਡ ਲਈ ਵੀ ਫਖ਼ਰ ਦੀ ਗੱਲ ਹੈ ਜਿਸ ਨੇ ਦੁਸ਼ਮਣ ਨੂੰੂ ਹਰਾ ਕੇ ਦੇਸ਼ ਦੀਆਂ ਸਰੱਹਦਾਂ ਦੀ ਰਾਖੀ ਕਰਦਿਆਂ ਫਾਜ਼ਿਲਕਾ ਨੂੰ 1971 ਦੀ ਜੰਗ ਵਿਚ ਬਚਾਇਆ ਸੀ ਅਤੇ ਦੇਸ਼ ਦੇ ਰਾਸ਼ਟਰੀ ਝੰਡੇ ਨੂੰੂ ਉੱਚਾ ਰੱਖਿਆ ਸੀ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39902 posts
  • 0 comments
  • 0 fans