Menu

ਪੰਜਾਬ ਗਊ ਸੇਵਾ ਕਮਿਸ਼ਨ ਨੇ ਗਊ ਰੱਖਿਆ ਸਭਾ ਵਿੱਚ ਲਗਾਇਆ ਗਊਧਨ ਭਲਾਈ ਕੈੰਪ

ਫਾਜ਼ਿਲਕਾ,23 ਫਰਵਰੀ (ਰਿਤਿਸ਼) –  ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਪਸ਼ੂ ਪਾਲਣ ਵਿਭਾਗ ਨੇ ਫਾਜ਼ਿਲਕਾ ਦੀ ਗਊ ਰੱਖਿਆ ਸਭਾ ਵਿੱਚ ਲਗਾਇਆ ਗਊਧਨ ਭਲਾਈ ਕੈਂਪ  । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਵੈਟਰਨਰੀ ਅਫਸਰ ਡਾ. ਅਨਿਲ ਪਾਠਕ ਨੇ ਦੱਸਿਆ ਕਿ  ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਚਿਨ ਸ਼ਰਮਾ ਅਤੇ ਮੁੱਖ ਕਾਰਜਕਾਰੀ ਅਫਸਰ ਪੰਜਾਬ ਡਾ. ਪ੍ਰੀਤੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜ਼ਿਲਾ ਫਾਜ਼ਿਲਕਾ ਦੀ ਗਊ ਰੱਖਿਆ ਸਭਾ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਨਰਿੰਦਰਪਾਲ ਸਿੰਘ ਗਿੱਲ ਦੀ ਅਗੁਵਾਈ ਵਿੱਚ ਗਊਧਨ ਭਲਾਈ ਕੈੰਪ ਦਾ ਆਯੋਜਨ ਕੀਤਾ ਗਿਆ ।
ਇਸ ਮੌਕੇ ਤੇ ਪਸ਼ੂ ਪਾਲਣ ਵਿਭਾਗ ਤੋਂ ਪਹੁੰਚੇ ਡਾਕਟਰ ਨਿਪੁੰਨ ਖੁੰਗਰ ਅਤੇ ਡਾਕਟਰ ਰਾਘਵ ਗਾਂਧੀ ਨੇ ਗਊ ਰੱਖਿਆ ਸਭਾ ਵਿੱਚ ਬਿਮਾਰ ਗਊਵੰਸ਼ ਦਾ ਇਲਾਜ ਕੀਤਾ ਅਤੇ ਦਵਾਈਆਂ ਤੇ ਟਾਨਿਕ ਵੀ ਦਿਤੀ । ਹੋਰ  ਜਾਣਕਾਰੀ ਦਿੰਦਿਆਂ ਦਾ ਡਾ. ਨਰਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਗਊ ਸੇਵਾ ਕਮਿਸ਼ਨ ਵਲੋਂ ਪੰਜਾਬ  ਵਿੱਚ ਬੇਸਹਾਰਾ ਗਊਵੰਸ਼ ਲਈ ਗਊਧਨ ਭਲਾਈ ਕੈੰਪ ਲਗਾਏ ਜਾ ਰਹੇ ਹਨ । ਜਿਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਵਲੋਂ ਗਊਸ਼ਾਲਾਵਾਂ ਵਿੱਚ ਪਹੁੰਚ ਕੇ ਬਿਮਾਰ ਗਊਵੰਸ਼ ਦਾ ਇਲਾਜ ਕੀਤਾ ਜਾ ਰਿਹਾ ਹੈ ਨਾਲ ਜੀ ਉਨ੍ਹਾਂ ਨੂੰ ਦਵਾਈਆਂ ਤੇ ਟਾਨਿਕ ਵੀ  ਦਿਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾਂ ਜੀ ਵਲੋਂ ਸਮੇਂ ਸਮੇ ਤੇ ਪੰਜਾਬ ਦੀ  ਗਊਸ਼ਾਲਾਵਾਂ ਵਿੱਚ ਪਹੁੰਚ ਕੇ ਉਨ੍ਹਾਂ ਦੀ ਸਮੱਸਿਆ ਨੂੰ ਸੁਣਿਆ ਜਾ ਰਿਹਾ ਹਨ ।
ਇਸ ਮੌਕੇ ਤੇ ਅਸ਼ੋਕ ਕੁਮਾਰ, ਰੋਸ਼ਨ ਲਾਲ ਭੂਸਰੀ, ਗੋਕਲ ਚੰਦ ਅਨੇਜਾ ਮੌਜੂਦ ਸਨ ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In