Menu

ਅਲਾਬਮਾ ਵਿੱਚ ਫੌਜੀ ਜੈੱਟ ਦੇ ਕਰੈਸ਼ ਹੋਣ ਨਾਲ ਹੋਈ 2 ਪਾਇਲਟਾਂ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ), 22 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਲਾਬਮਾ ਵਿੱਚ ਇੱਕ ਫੌਜੀ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਅਲਾਬਮਾ ਏਅਰਪੋਰਟ  ਨੇੜੇ ਇਕ ਮਿਲਟਰੀ ਜੈੱਟ ਦੇ ਟਰੇਨਿੰਗ ਸੈਸ਼ਨ ਦੌਰਾਨ ਹੋਇਆ। ਏਅਰਪੋਰਟ ਦੇ ਕਾਰਜਕਾਰੀ ਨਿਰਦੇਸ਼ਕ ਮਾਰਸ਼ਲ ਟੈਗਗਾਰਟ ਦੇ ਅਨੁਸਾਰ, ਇਹ ਜਹਾਜ਼ ਮੋਂਟਗੋਮਰੀ ਰੀਜਨਲ ਏਅਰਪੋਰਟ ਦੇ ਨੇੜੇ ਜੰਗਲ ਵਾਲੇ ਖੇਤਰ ਵਿੱਚ ਕਰੈਸ਼ ਹੋਇਆ ਅਤੇ ਏਅਰਪੋਰਟ ਨੂੰ ਇਸਦੀ ਸੂਚਨਾ 5 ਵਜੇ ਤੋਂ ਬਾਅਦ ਦਿੱਤੀ ਗਈ। ਏਅਰ ਫੋਰਸ ਨੇ ਇੱਕ ਬਿਆਨ ਅਨੁਸਾਰ ਟੀ -38 ਟ੍ਰੇਨਰ ਜਹਾਜ਼ ਨੂੰ ਮਿਸੀਸਿਪੀ ਦੇ ਕੋਲੰਬਸ ਏਅਰ ਫੋਰਸ ਬੇਸ ਸਥਿਤ 14 ਵੀਂ ਉਡਾਣ ਸਿਖਲਾਈ ਵਿੰਗ ਨੂੰ ਦਿੱਤਾ ਗਿਆ ਸੀ। ਇਸ ਹਾਦਸੇ ਵਿੱਚ ਮਰਨ ਵਾਲੇ ਪਾਇਲਟਾਂ ਵਿੱਚੋਂ ਇੱਕ 24 ਸਾਲਾਂ ਪਾਈਲਟ ਸਕਾਟ ਏਮਸ ਜੂਨੀਅਰ ਜੋ ਕਿ ਇੰਡੀਆਨਾ  ਦੇ ਪੇਕੀਨ ਨਾਲ ਸੰਬੰਧਿਤ ਸੀ, ਦੀ ਪਛਾਣ ਸਿਖਲਾਈ ਵਿੰਗ ਵੱਲੋਂ ਕੀਤੀ ਗਈ ਹੈ। ਏਮਸ ਕੋਲੰਬਸ ਏਅਰਫੋਰਸ ਬੇਸ ‘ਤੇ 50 ਵੇਂ ਫਲਾਇੰਗ ਟ੍ਰੇਨਿੰਗ ਸਕੁਐਡਰਨ ਦਾ ਇੱਕ ਇੰਸਟ੍ਰਕਟਰ ਪਾਇਲਟ ਸੀ।ਜਦਕਿ ਦੂਜਾ ਪਾਇਲਟਾਂ ਜੋ ਕਿ ਜਾਪਾਨ ਦੀ ਏਅਰ ਸੈਲਫ ਡਿਫੈਂਸ ਫੋਰਸ ਦਾ ਇੱਕ ਸਿਖਿਆਰਥੀ, ਜਿਸਦਾ ਨਾਮ ਅਜੇ ਜਾਰੀ ਨਹੀਂ ਕੀਤਾ ਗਿਆ । ਹਵਾਈ ਫੌਜ ਦੇ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਇੱਕ ਸੁਰੱਖਿਆ ਜਾਂਚ ਬੋਰਡ ਜਾਂਚ ਕਰ ਰਿਹਾ ਹੈ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In