Menu

ਦਰੱਖਤਾਂ ਅਤੇ ਸੜਕਾਂ ’ਤੇ ਲਮਕਦੇ ਚਾਇਨਾ ਡੋਰ ਦੇ ਗੁੱਛਿਆਂ ਨੂੰ ਕੀਤਾ ਇੱਕਤਰ

ਬਠਿੰਡਾ, 22 ਫ਼ਰਵਰੀ – ਸਿਵਲ ਜੱਜ (ਸ.ਡ.)/ਸੀ.ਜੇ.ਐਮ.-ਸਹਿਤ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਅਸ਼ੋਕ ਕੁਮਾਰ ਚੌਹਾਨ ਵਲੋਂ ਕੋਰਟ ਕੰਪਲੈਕਸ ਤੇ ਕੋਰਟ ਦੇ ਬਾਹਰ ਮੇਨ ਰੋਡ ’ਤੇ ਚਾਇਨਾ ਡੋਰ ਤੇ ਸੜਕਾਂ, ਦਰੱਖਤਾਂ ਤੇ ਲਮਕਦੇ ਹੋਏ ਚਾਇਨਾ ਡੋਰ ਦੇ ਗੁੱਛਿਆਂ ਨੂੰ ਇੱਕਤਰ ਕਰਕੇ ਕੂੜੇਦਾਨ ’ਚ ਪਾਇਆ ਗਿਆ। ਇਸ ਮੌਕੇ ਉਨਾਂ ਦੇ ਨਾਲ ਸਮਾਜ ਸੇਵੀ ਸ੍ਰੀ ਰਕੇਸ਼ ਕੁਮਾਰ ਨਰੂਲਾ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਟਾਫ ਮੈਂਬਰ ਮੌਜੂਦ ਰਹੇ।

          ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਚੌਹਾਨ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਆਸ-ਪਾਸ ਚਾਇਨਾ ਡੋਰ ਲਟਕ ਰਹੀ ਹੈ ਤਾਂ ਉਸ ਨੂੰ ਇੱਕਠਾ ਕਰਕੇ ਕੂੜੇਦਾਨ ’ਚ ਸੁਟ ਦੇਵੋ ਤਾਂ ਜੋ ਕੋਈ ਘਟਨਾ ਨਾ ਵਾਪਰ ਸਕੇ।

          ਇਸ ਦੌਰਾਨ ਸ਼੍ਰੀ ਅਸ਼ੋਕ ਕੁਮਾਰ ਚੌਹਾਨ ਨੇ ਇਹ ਵੀ ਦੱਸਿਆ ਕਿ 10 ਅਪ੍ਰੈਲ 2021 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਹਰ ਤਰਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਤਰਾਂ ਦੋਵਾਂ ਧਿਰਾਂ ਦੀ ਜਿੱਤ ਤੋਂ ਇਲਾਵਾ ਪੈਸ ਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ।

          ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਮੁਫ਼ਤ ਕਾਨੂੰਨੀ ਸਹਾਇਤਾ ਦੀ ਲੋੜ ਹੈ ਤਾਂ ਉਹ ਟੋਲ ਫ੍ਰੀ ਨੰਬਰ 1968 ’ਤੇ ਸੰਪਰਕ ਕਰ ਸਕਦਾ ਹੈ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In