Menu

ਟੈਕਸਾਸ ਵਿੱਚ ਜੇਲ੍ਹ ਕੈਦੀਆਂ ਨੂੰ ਵੀ ਕਰਨਾ ਪਿਆ ਮੌਸਮੀ ਸੰਕਟ ਦੌਰਾਨ ਠੰਢੇ ਤਾਪਮਾਨ ਦਾ ਸਾਹਮਣਾ

ਫਰਿਜ਼ਨੋ (ਕੈਲੀਫੋਰਨੀਆ), 21 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਰਾਜ ਟੈਕਸਾਸ ਵਿੱਚ ਬਰਫੀਲੇ ਤੁਫਾਨਾਂ ਨੇ ਵੱਡੇ ਪੱਧਰ ਤੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਖਰਾਬ ਮੌਸਮ ਦੀ ਵਜ੍ਹਾ ਕਰਕੇ ਲੱਖਾਂ ਲੋਕ ਪਾਣੀ ਅਤੇ ਬਿਜਲੀ ਦੇ ਸੰਕਟ ਦੇ ਨਾਲ ਠੰਢ ਦਾ ਸਾਹਮਣਾ ਕਰਨ ਲਈ ਵੀ ਮਜਬੂਰ ਹੋਏ ਹਨ।ਇਸ ਦੌਰਾਨ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀ ਵੀ ਇਸ ਮੌਸਮੀ ਤਬਦੀਲੀ ਦਾ ਸ਼ਿਕਾਰ ਬਣੇ ਹਨ। ਉੱਤਰੀ ਟੈਕਸਾਸ ਵਿੱਚ ਸਥਾਨਕ ਤੌਰ ‘ਤੇ ਚਲਾਇਆ ਜਾ ਰਿਹਾ ਬਾਲ ਨਿਆਂ ਕੇਂਦਰ ਇਸ ਹਫਤੇ ਖਰਾਬ ਮੌਸਮ ਕਾਰਨ ਤਿੰਨ ਦਿਨ ਬਿਨਾਂ ਪਾਣੀ ਅਤੇ ਹੀਟ ਦੇ ਰਿਹਾ ਹੈ।ਫੋਰਥ ਵਰਥ ਵਿੱਚ ਲਿਨ ਡਬਲਯੂ ਰਾਸ ਜੁਵੇਨਾਈਲ ਨਜ਼ਰਬੰਦੀ ਕੇਂਦਰ ਰਾਜ ਭਰ ਦੀਆਂ ਹੋਰ ਬਹੁਤ ਸਾਰੀਆਂ ਜੇਲ੍ਹਾਂ ਵਿੱਚੋਂ ਇੱਕ ਹੈ, ਜਿਸਨੇ ਸਰਦੀਆਂ ਦੇ ਤੂਫਾਨ ਕਾਰਨ ਪੈਦਾ ਹੋਈਆਂ ਹਾਲਤਾਂ ਨਾਲ ਸੰਘਰਸ਼ ਕੀਤਾ ਹੈ। ਇਸ ਸੁਧਾਰ ਘਰ ਵਿੱਚ ਮੌਸਮ ਕਾਰਨ ਐਤਵਾਰ ਨੂੰ ਬਿਜਲੀ ਬੰਦ ਹੋਈ ਸੀ ਅਤੇ ਇਸ ਦੌਰਾਨ ਜੇਲ੍ਹ ਕੈਦੀਆਂ ਨੇ 27 ਡਿਗਰੀ ਫਾਰਨਹੀਟ ਤੱਕ ਦੇ ਤਾਪਮਾਨ ਦਾ ਸਾਹਮਣਾ ਕੀਤਾ ਜਦਕਿ ਇਸ ਸਹੂਲਤ ਵਿਚਲੇ ਬੱਚੇ ਬੁੱਧਵਾਰ ਤੱਕ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਨ ਵਿੱਚ ਵੀ ਅਸਮਰੱਥ ਸਨ। ਇਸਦੇ ਇਲਾਵਾ ਸੂਬੇ ਦੀ ਵਿਕਟੋਰੀਆ ਕਾਉਂਟੀ ਜੇਲ੍ਹ, ਜਿਸ ਵਿੱਚ 370 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ, ਦੇ ਹਰੇਕ ਕੈਦੀ ਨੂੰ ਹਰ ਰੋਜ਼ ਪਾਣੀ ਦੀਆਂ ਚਾਰ ਬੋਤਲਾਂ ਦਿੱਤੀਆਂ ਜਾ ਰਹੀਆਂ ਹਨ, ਜਿਹਨਾਂ ਨੂੰ ਉਹ ਪੀਣ ਅਤੇ ਸਫਾਈ ਦੇ ਉਦੇਸ਼ਾਂ ਲਈ ਵਰਤਦੇ ਹਨ। ਰਾਜ ਦੇ ਅਪਰਾਧਿਕ ਨਿਆਂ ਵਿਭਾਗ ਦੇ ਬੁਲਾਰੇ ਜੇਰੇਮੀ ਡੀਜ਼ਲ ਦੇ ਅਨੁਸਾਰ, ਇਸ ਮੌਸਮ ਨਾਲ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦੇ ਨਾਲ 100 ਦੇ ਕਰੀਬ ਦਫਤਰੀ ਸਹੂਲਤਾਂ ਵੀ ਪ੍ਰਭਾਵਿਤ ਹੋਈਆਂ ਹਨ। ਇਹਨਾਂ ਵਿੱਚੋਂ 32 ਜੇਲ੍ਹਾਂ  ਬਿਜਲੀ ਗੁਆ ਚੁੱਕੀਆਂ ਸਨ ਅਤੇ ਜਨਰੇਟਰਾਂ ਤੇ ਚੱਲ ਰਹੀਆਂ ਸਨ ,ਹਾਲਾਂਕਿ ਡੀਜ਼ਲ  ਅਨੁਸਾਰ ਸ਼ੁੱਕਰਵਾਰ ਤੱਕ,  106 ਸਹੂਲਤਾਂ ‘ਤੇ ਬਿਜਲੀ ਬਹਾਲ ਕਰ ਦਿੱਤੀ ਗਈ ਸੀ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In