Menu

ਜੋਅ ਬਾਈਡੇਨ ਨੇ ਕੈਂਸਰ ਪੀੜਤ ਸਾਬਕਾ ਰਿਪਬਲਿਕਨ ਸੈਨੇਟਰ ਬੌਬ ਡੋਲ ਨਾਲ ਕੀਤੀ ਮੁਲਾਕਾਤ

ਫਰਿਜ਼ਨੋ (ਕੈਲੀਫੋਰਨੀਆ), 21 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ਨੀਵਾਰ ਨੂੰ ਸਾਬਕਾ ਰਿਪਬਲਿਕਨ ਸੈਨੇਟਰ ਬੌਬ ਡੋਲ ਜੋ ਕਿ ਦੂਜੇ ਵਿਸ਼ਵ ਯੁੱਧ ਦੇ ਅਨੁਭਵੀ ਅਤੇ 1996 ਦੇ ਰਿਪਬਲਿਕਨ ਰਾਸ਼ਟਰਪਤੀ ਪਦ ਦੇ ਨਾਮਜ਼ਦ ਉਮੀਦਵਾਰ ਹਨ , ਨਾਲ ਚੌਥੀ ਸਟੇਜ਼ ਦੇ ਫੇਫੜਿਆਂ ਦੇ ਕੈਂਸਰ ਪੀੜਤ ਹੋਣ ਕਰਕੇ ਮੁਲਾਕਾਤ ਕੀਤੀ ਹੈ। ਬਾਈਡੇਨ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਲਈ ਡੋਲ ਨਾਲ ਸੈਨੇਟ ਵਿੱਚ ਸੇਵਾ ਨਿਭਾਈ ਹੈ। ਡੋਲ ਦਾ ਪਤਾ ਲੈਣ ਲਈ ਰਾਸ਼ਟਰਪਤੀ ਸ਼ਨੀਵਾਰ ਦੁਪਹਿਰ ਨੂੰ ਵਾਟਰਗੇਟ ਕੰਪਲੈਕਸ ਵਿਖੇ ਪਹੁੰਚੇ ਜਿੱੱਥੇ ਡੋਲੇ( 97) ਅਤੇ ਉਸਦੀ ਪਤਨੀ ਐਲਿਜ਼ਾਬੈਥ ਰਹਿੰਦੇ ਹਨ। ਵ੍ਹਾਈਟ ਹਾਊਸ ਨੇ ਬੌਬ ਡੋਲ ਨੂੰ ਰਾਸ਼ਟਰਪਤੀ  ਜੋਅ ਬਾਈਡੇਨ ਦਾ ਇੱਕ ਕਰੀਬੀ ਦੋਸਤ ਦੱਸਿਆ ਹੈ। ਡੋਲ ਨੇ ਇਸ ਹਫਤੇ ਜਾਣਕਾਰੀ ਦਿੱਤੀ ਕਿ ਉਹ ਸੋਮਵਾਰ ਤੋਂ ਆਪਣੀ ਬਿਮਾਰੀ ਦਾ ਇਲਾਜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।ਡੋਲ ਦਾ ਅਮਰੀਕਾ ਦੀ ਕਾਂਗਰਸ ਵਿੱਚ ਇੱਕ ਲੰਬਾ ਕੈਰੀਅਰ ਸੀ। ਜਿਸ ਵਿਚ ਸੈਨੇਟ ਦੇ ਬਹੁਗਿਣਤੀ ਨੇਤਾ ਵਜੋਂ ਦੋ ਦਾਅਵੇ ਸ਼ਾਮਿਲ ਸਨ।1980 ਵਿਆਂ ਦੇ ਅਰੰਭ ਵਿੱਚ ਉਸਨੇ ਸੈਨੇਟ ਵਿੱਤ ਕਮੇਟੀ ਦੀ ਪ੍ਰਧਾਨਗੀ ਕੀਤੀ, ਜੋ ਕਿ ਅਮਰੀਕਾ ਦੇ ਟੈਕਸ, ਵਪਾਰ ਅਤੇ ਸਿਹਤ ਨੀਤੀ ਲਈ ਮਾਰਗ ਦਰਸ਼ਨ ਵਿੱਚ ਸਹਾਇਤਾ ਕਰਦੀ ਹੈ। ਇਸਦੇ ਇਲਾਵਾ ਉਹ 1976 ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਗੈਰਾਲਡ ਫੋਰਡ ਦੇ ਸਾਥੀ ਸਨ ਜੋ ਕਿ ਡੈਮੋਕਰੇਟ ਜਿੰਮੀ ਕਾਰਟਰ ਨੇ ਜਿੱਤੀ ਸੀ।  ਡੋਲ ਤਿੰਨ ਵਾਰ ਰਿਪਬਲੀਕਨ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਲਈ ਵੀ ਦੌੜੇ, ਜਿਸ ਦੌਰਾਨ 1980 ਵਿੱਚ ਰੋਨਾਲਡ ਰੀਗਨ ਅਤੇ 1988 ਵਿੱਚ ਜਾਰਜ ਐਚ.ਡਬਲਯੂ. ਬੁਸ਼ ਤੋਂ ਹਾਰੇ। ਇਸਦੇ ਨਾਲ ਹੀ ਕਲਿੰਟਨ ਦੁਆਰਾ 1996 ‘ਚ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਡੋਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In