Menu

ਲੂਈਸਿਆਨਾ ਦੇ ਗੰਨ ਸਟੋਰ ‘ਚ ਹੋਈ ਗੋਲੀਬਾਰੀ ਨਾਲ ਹੋਈ 3 ਲੋਕਾਂ ਦੀ ਮੌਤ, 2 ਜ਼ਖਮੀ

ਫਰਿਜ਼ਨੋ (ਕੈਲੀਫੋਰਨੀਆ), 21 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਲੂਈਸਿਆਨਾ ਵਿੱਚ ਇੱਕ ਗੰਨ  ਸਟੋਰ ਦੇ ਅੰਦਰ ਸ਼ਨੀਵਾਰ ਦੇ ਦਿਨ ਹੋਈ ਗੋਲੀਬਾਰੀ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੇ ਨਾਲ ਦੋ ਹੋਰਾਂ ਦੇ ਜ਼ਖਮੀ ਹੋਣ ਦੀ ਘਟਨਾ ਵਾਪਰੀ ਹੈ।ਅਧਿਕਾਰੀਆਂ ਅਨੁਸਾਰ ਇਹ ਜਾਨਲੇਵਾ ਗੋਲੀਬਾਰੀ ਸ਼ਨੀਵਾਰ ਦੁਪਹਿਰ 3 ਵਜੇ ਤੋਂ ਪਹਿਲਾਂ ਨਿਊ ਓਰਲੀਨਜ਼ ਮੈਟਰੋਪੋਲੀਟਨ ਖੇਤਰ ਵਿੱਚ  ਮੈਟੈਰੀ ਦੇ ਜੈਫਰਸਨ ਗੰਨ ਆਊਟਲੈੱਟ ਵਿੱਚ ਵਾਪਰੀ। ਇਸ ਘਟਨਾ ਸੰਬੰਧੀ ਜੇਫਰਸਨ ਦੇ ਸ਼ੈਰਿਫ ਜੋਸੇਫ ਲੋਪਿੰਤੋ ਦੇ ਅਨੁਸਾਰ ਇੱਕ ਸ਼ੱਕੀ ਵਿਅਕਤੀ ਨੇ ਗੰਨ ਸਟੋਰ ਵਿੱਚ ਦੋ ਪੀੜਤ ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ,ਜਿਸਦੇ ਬਾਅਦ ਕਈਆਂ ਲੋਕਾਂ ਦੁਆਰਾ ਸਟੋਰ ਜਾਂ ਪਾਰਕਿੰਗ ਵਾਲੇ ਸਥਾਨ ‘ਤੇ ਸ਼ੱਕੀ ਹਮਲਾਵਰ ਵਿਅਕਤੀ ‘ਤੇ ਗੋਲੀਆਂ ਚਲਾਈਆਂ ਅਤੇ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਾਰੇ ਹਾਦਸੇ ਕਰਕੇ ਘਟਨਾ ਸਥਾਨ ‘ਤੇ ਤਿੰਨ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਨਾਲ ਪ੍ਰਭਾਵਿਤ ਦੋ ਹੋਰ ਲੋਕਾਂ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।ਇਸ ਮਾਮਲੇ ਬਾਰੇ ਪੁਲਿਸ ਅਨੁਸਾਰ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੁਕਾਨ ਕਰਮਚਾਰੀ ਸਨ ਜਾਂ ਗਾਹਕ, ਇਸ ਬਾਰੇ ਅਜੇ ਕੁੱਝ ਸਪੱਸ਼ਟ ਨਹੀ ਹੈ।ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ ਇਸ ਗੰਨ ਸਟੋਰ ਵਿੱਚ ਵਾਪਰੇ ਹਾਦਸੇ ਸੰਬੰਧੀ ਤੱਥਾਂ ਨੂੰ ਸਾਹਮਣੇ ਲਿਆਉਣ ਲਈ ਜਾਂਚ ਕੀਤੀ ਜਾ ਰਹੀ ਹੈ।ਇਸ ਗੋਲੀਬਾਰੀ ਦੇ ਸੰਬੰਧ ਵਿੱਚ ਮਿਲੀ ਇੱਕ ਫੁਟੇਜ ਵਿੱਚ, ਗੋਲੀਬਾਰੀ ਤੋਂ ਬਾਅਦ ਬੰਦੂਕ ਸਟੋਰ ਦੀ ਖਿੜਕੀ ਅਤੇ ਕਾਰਾਂ ਵਿੱਚ ਗੋਲੀਆਂ ਦੇ ਛੇਕ ਵੇਖੇ ਜਾ ਸਕਦੇ ਸਨ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In