ਫਾਜ਼ਿਲਕਾ 20 ਫਰਵਰੀ (ਰਿਤਿਸ਼) – ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਜਿਲਾ ਪ੍ਰਧਾਨ ਨਿਸ਼ਾਂਤ ਅਗਰਵਾਲ ਅਤੇ ਜਨਰਲ ਸਕੱਤਰ ਮਨਦੀਪ ਸਿੰਘ ਦੀ ਅਗਵਾਈ ਹੇਠ ਅੱਜ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ 4% ਕਟੌਤੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਿਆ ਗਈਆਂ।
ਜਾਣਕਾਰੀ ਦਿੰਦਿਆਂ ਸੀਪੀਐਫ ਕਰਮਚਾਰੀ ਯੂਨੀਅਨ ਦੇ ਜ਼ਿਲਾ ਫਾਜ਼ਿਲਕਾ ਦੇ ਪ੍ਰੈਸ ਸਕੱਤਰ ਹਰਮੀਤ ਸਿੰਘ ਨੇ ਦੱਸਿਆ ਕਿ ਅੱਜ ਯੂਨੀਅਨ ਦੇ ਸੂਬਾਈ ਸੱਦੇ ਤੇ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨ 4% ਕਟੌਤੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਉਨ੍ਹਾਂ ਦੱਸਿਆਂ ਕਿ ਐਨਪੀਐਸ ਅਧੀਨ ਆਉਂਦੇ ਮੁਲਾਜਮਾਂ ਨੇ ਇਸ ਐਕਸ਼ਨ ਵਿੱਚ ਪੂਰੀ ਭਰਵੀਂ ਗਿਣਤੀ ਵਿੱਚ ਅਪਣੀ ਹਾਜਰੀ ਦਰਜ਼ ਕਰਵਾਈ ਤੇ ਉਹਨਾਂ ਵੱਲੋਂ ਇਸ ਮੁਲਾਜ਼ਮ ਮਾਰੂ ਨੋਟੀਫਿਕੇਸ਼ਨ ਨੂੰ ਸਾੜਿਆ ਗਿਆ। ਉਨ੍ਹਾਂ ਦੱਸਿਆਂ ਕਿ ਇਸ ਮੌਕੇ ਕੇਂਦਰ ਸਰਕਾਰ/ ਪੰਜਾਬ ਸਰਕਾਰ ਮੁਰਦਾਬਾਦ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਅਤੇ ਨਵੀ ਪੈਨਸ਼ਨ ਸਕੀਮ ਰੱਦ ਕਰੋ ਰੱਦ ਕਰੋ ਦੇ ਨਾਅਰੇ ਲਗਾਏ ਗਏ। ਇਸ ਮੌਕੇ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਦੇ ਸਕੂਲਾਂ , ਵੱਖ ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ/ ਕਰਮਚਾਰੀ ਤੇ ਜਿਲਾ ਉਪਪ੍ਰਧਾਨ ਅਭਿਸ਼ੇਕ ਗੁਪਤਾ, ਰਮੇਸ਼ ਕੁਮਾਰ, ਆਗੂ ਸੋਹਨ ਲਾਲ, ਕ੍ਰਿਸ਼ਨ ਕੁਮਾਰ, ਮੋਹਿੰਦਰ ਕੁਮਾਰ, ਸ਼ਗਨ ਲਾਲ, ਰਾਜ ਕੁਮਾਰ,ਰਾਕੇਸ਼ ਸਿੰਘ, ਮੋਨਿਕਾ ਮੋਂਗਾ, ਸ਼ੁੱਭਮ, ਵਰੁਣ, ਜੱਗਨੰਦਨ ਸਿੰਘ, ਰਾਧੇ ਸ਼ਾਮ, ਰੁਪੇਸ਼, ਸੁਸ਼ੀਲ ਕੁਮਾਰ, ਸੁਨੀਲ ਕੁਮਾਰ, ਪੂਨਮ ਗੁਪਤਾ, ਤਾਰੀਕ ਪਟਵਾਰੀ, ਸੁਭਾਸ਼ ਚੰਦਰ ਆਦਿ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ।