Menu

ਫਲੋਰਿਡਾ ਵਿੱਚ ਕੋਰੋਨਾ ਟੀਕਾ ਲਗਵਾਉਣ ਲਈ ਦੋ ਮਹਿਲਾਵਾਂ ਨੇ ਬਦਲਿਆ ਬਜ਼ੁਰਗਾਂ ਦਾ ਭੇਸ

ਫਰਿਜ਼ਨੋ (ਕੈਲੀਫੋਰਨੀਆ), 19 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਫਲੋਰਿਡਾ ਵਿੱਚ ਦੋ ਮਹਿਲਾਵਾਂ ਨੇ ਆਪਣੀ ਉਮਰ ਨੂੰ ਲੁਕਾਉਂਦੇ ਹੋਏ ਭੇਸ ਬਦਲ ਕੇ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਖੁਰਾਕ  ਪ੍ਰਾਪਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਇਸ ਸੰਬੰਧੀ ਵੀਰਵਾਰ ਨੂੰ ਓਰੇਂਜ ਕਾਉਂਟੀ ਵਿੱਚ ਫਲੋਰਿਡਾ ਸਿਹਤ ਵਿਭਾਗ ਦੇ ਡਾਇਰੈਕਟਰ, ਡਾ. ਰਾਉਲ ਪਿਨੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਔਰਤਾਂ ਨੇ ਦੂਜੀ ਵਾਰ ਟੀਕਾ ਲਗਵਾਉਣ ਲਈ ਇੱਕ ਦਾਦੀ ਅੰਮਾ ਦੀ ਤਰ੍ਹਾਂ ਕੱਪੜੇ ਪਾਏ ਹੋਏ ਸਨ ਅਤੇ ਟੀਕਾਕਰਨ ਕੇਂਦਰ ਅਧਿਕਾਰੀ ਇਸ ਗੱਲ ਤੇ ਵੀ ਹੈਰਾਨ ਹਨ ਕਿ ਉਹਨਾਂ ਨੇ ਟੀਕੇ ਦੀ ਪਹਿਲੀ ਖੁਰਾਕ ਕਿਵੇ ਹਾਸਿਲ ਕੀਤੀ। ਓਰੇਂਜ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ, ਇਹ ਔਰਤਾਂ ਆਪਣੇ 30 ਅਤੇ 40ਵੇਂ ਸਾਲ ਦੇ ਦਹਾਕੇ ਵਿੱਚ ਹਨ, ਜਿਸ ਨਾਲ ਉਹ ਟੀਕਾਕਰਨ ਕੇਂਦਰ ਵਿੱਚ ਕੋਰੋਨਾ ਟੀਕਾ ਲਗਵਾਉਣ ਦੇ ਅਯੋਗ ਸਨ। ਪਿਨੋ ਨੇ ਦੱਸਿਆ ਕਿ , ਦੋਵਾਂ ਕੋਲ ਆਪਣੀ ਪਹਿਲੀ ਖੁਰਾਕ ਦੇ  ਜਾਇਜ਼ ਟੀਕਾਕਰਨ ਕਾਰਡ ਸਨ, ਪਰ ਉਨ੍ਹਾਂ ਦੀ ਦੂਜੀ ਕੋਸ਼ਿਸ਼ ਵੇਲੇ ਉਮਰ ਸੰਬੰਧੀ ਡਰਾਈਵਰ ਲਾਇਸੈਂਸ ਦੇ ਅੰਕੜੇ ਕਾਰਡਾਂ ਨਾਲ ਮੇਲ ਨਹੀ ਖਾਂਦੇ ਸਨ।ਸ਼ੈਰਿਫ ਦੇ ਦਫਤਰ ਅਨੁਸਾਰ ਇਹਨਾਂ ਔਰਤਾਂ ਦੀ ਪਛਾਣ 44 ਸਾਲਾ ਓਲਗਾ ਮੋਨਰੋਏ ਰਮੀਰੇਜ਼ ਅਤੇ 34 ਸਾਲਾ ਮਾਰਥਾ ਵਿਵੀਅਨ ਮਨਰੋਏ ਵਜੋਂ ਕੀਤੀ ਗਈ ਹੈ। ਫਲੋਰਿਡਾ ਵਿੱਚ, ਮੌਜੂਦਾ ਸਮੇਂ ਸਿਰਫ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗ, ਸਿਹਤ ਸੰਭਾਲ ਕਰਮਚਾਰੀ ਆਦਿ ਟੀਕੇ ਲਈ ਯੋਗ ਹਨ, ਜਿਸ ਕਰਕੇ ਘੱਟ ਉਮਰ ਦੇ ਲੋਕਾਂ ਵੱਲੋਂ ਟੀਕਾ ਲਗਵਾਉਣ ਲਈ ਝੂਠੀ ਪਛਾਣ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਜਿਸਦੇ ਨਤੀਜੇ ਵਜੋਂ ਕਈ ਟੀਕਾਕਰਨ ਕੇਂਦਰਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In