Menu

ਨਿਊਯਾਰਕ ਵਿੱਚ ਸਬਵੇਅ ਸਟੇਸ਼ਨਾਂ ‘ਤੇ ਗਸ਼ਤ ਕਰਨ ਲਈ ਹੋਵੇਗੀ 600 ਤੋਂ ਵੱਧ ਅਧਿਕਾਰੀਆਂ ਦੀ ਤਾਇਨਾਤੀ

ਫਰਿਜ਼ਨੋ (ਕੈਲੀਫੋਰਨੀਆ), 19 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਨਿਊਯਾਰਕ ਦੇ ਸਬਵੇਅ ਸਟੇਸ਼ਨਾਂ ‘ਤੇ ਪਿਛਲੇ ਦਿਨੀ ਹੋਈਆਂ ਛੁਰੇਮਾਰੀ ਦੀਆਂ ਘਟਨਾਵਾਂ ਤੋਂ ਬਾਅਦ ਯਾਤਰੀਆਂ ਅਤੇ ਬੇਘਰੇ ਲੋਕਾਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ ਨਿਊਯਾਰਕ ਪੁਲਿਸ ਵਿਭਾਗ ਵੱਲੋਂ 600 ਤੋਂ ਵੱਧ ਵਰਦੀਧਾਰੀ ਪੁਲਿਸ ਅਧਿਕਾਰੀਆਂ ਨੂੰ ਸਬਵੇਅ ਸਿਸਟਮ ਤੇ ਗਸ਼ਤ ਲਈ ਤਾਇਨਾਤ ਕੀਤਾ ਜਾਵੇਗਾ। ਨਿਊਯਾਰਕ ਵਿੱਚ ਪਿਛਲੇ ਦਿਨੀ ਛੁਰੇਮਾਰੀ ਦੇ ਹਮਲੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਣ ਦੇ ਨਾਲ  ਚਾਰ ਹੋਰ ਜ਼ਖਮੀ ਹੋ ਗਏ ਸਨ ਅਤੇ ਸਾਰੇ ਪੀੜਤ ਬੇਘਰ ਲੋਕ ਮੰਨੇ ਗਏ ਹਨ।ਜਦਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਰ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਹਨ।ਇਸ ਮਾਮਲੇ ਵਿੱਚ  ਟਰਾਂਜ਼ਿਟ ਚੀਫ ਕੈਥਲੀਨ ਓ ਰੀਲੀ ਨੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਦੇ ਮੰਤਵ ਨਾਲ 644 ਅਧਿਕਾਰੀ ਪਲੇਟਫਾਰਮ ‘ਤੇ ਗਸ਼ਤ , ਰੇਲ ਗੱਡੀਆਂ ਦਾ ਮੁਆਇਨਾ , ਪ੍ਰਵੇਸ਼ ਦੁਆਰਾਂ ਦੀ ਸੁਰੱਖਿਆ ਆਦਿ ਦੇ ਕੰਮ ਕਰਨਗੇ। ਇਹਨਾਂ ਗਸ਼ਤ ਅਫਸਰਾਂ ਦੇ ਨਵੇਂ ਸਮੂਹ ਵਿੱਚ 331 ਟਰਾਂਜ਼ਿਟ ਬਿਊਰੋ ਅਧਿਕਾਰੀ ਅਤੇ 313 ਪੈਟਰੋਲ ਬਿਊਰੋ ਪੁਲਿਸ ਅਧਿਕਾਰੀ ਸ਼ਾਮਿਲ ਹੋਣਗੇ। ਇਸਦੇ ਇਲਾਵਾ ਕਈ ਲੋਕ ਬੇਘਰ ਲੋਕਾਂ ਲਈ ਇਸ ਕਦਮ ਦੀ ਜਗ੍ਹਾ ਉਹਨਾਂ ਲਈ ਪਨਾਹ ਘਰ ਬਣਾਉਣ ਲਈ ਜੋਰ ਦੇ ਰਹੇ ਹਨ।ਮੈਟਰੋਪੋਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ (ਐਮ ਟੀ ਏ) ਨੇ ਮਹਾਂਮਾਰੀ ਦੇ ਦੌਰਾਨ  ਸਬਵੇਅ ਨੂੰ ਬੰਦ ਕਰ ਦਿੱਤਾ ਸੀ ਤੇ ਇਸ ਦੌਰਾਨ ਬੇਘਰੇ ਲੋਕਾਂ ਨੂੰ ਸਬਵੇਅ ਸਟੇਸ਼ਨਾਂ ਤੋਂ ਬਾਹਰ ਕੱਢਿਆ ਗਿਆ ਸੀ ਜੋ ਕਿ ਸਰਦੀਆਂ ਦੇ ਮਹੀਨਿਆਂ ਵਿੱਚ ਅਕਸਰ ਨਿੱਘ ਪ੍ਰਾਪਤ ਕਰਨ ਲਈ ਸਬਵੇਅ ਸਟੇਸ਼ਨਾਂ ਤੇ ਜਾਂਦੇ ਹਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans