Menu

ਬਠਿੰਡਾ : ਚੌਥੀ ਹਾਫ਼ ਮੈਰਾਥਨ 7 ਮਾਰਚ ਨੂੰ

ਬਠਿੰਡਾ, 19 ਫ਼ਰਵਰੀ (ਗੁਰਜੀਤ, ਫੋਟੋ: ਰਾਮ ਸਿੰਘ ਗਿੱਲ) – ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਬਠਿੰਡਾ ਰਨਰ ਕਲੱਬ ਵਲੋਂ ਚੌਥੀ ਹਾਫ਼ ਮੈਰਾਥਨ 7 ਮਾਰਚ 2021 ਨੂੰ ਕਰਵਾਈ ਜਾ ਰਹੀ ਹੈ। ਇਸ ਮੈਰਾਥਨ ਦੌਰਾਨ 500 ਦੇ ਕਰੀਬ ਉਮੀਦਵਾਰਾਂ ਵਲੋਂ ਭਾਗ ਲਿਆ ਜਾਵੇਗਾ। ਉਨਾਂ ਇਸ ਮੈਰਾਥਨ ਨੂੰ ਕਰਵਾਉਣ ਲਈ ਰਨਰ ਕਲੱਬ ਦੀ ਸ਼ਲਾਘਾ ਕੀਤੀ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਵੇ। ਇਸ ਮੌਕੇ ਉਨਾਂ ਵਲੋਂ ਮੈਰਾਥਨ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।

           ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੈਰਾਥਨ 1 ਕਿਲੋਮੀਟਰ ਤੋਂ ਲੈ ਕੇ 21 ਕਿਲੋਮੀਟਰ ਤੱਕ ਵੱਖ-ਵੱਖ ਪੜਾਵਾਂ ਵਿਚ ਹੋਵੇਗੀ। 1 ਕਿਲੋਮੀਟਰ ਵਾਲੀ ਮੈਰਾਥਨ ਰੋਜ਼ ਗਾਰਡਨ ਤੋਂ ਸ਼ੁਰੂ ਹੋ ਕੇ ਭਾਈ ਘਨੱਈਆ ਚੌਂਕ ਤੋਂ ਵਾਪਸ ਹੋਵੇਗੀ, ਜੋ ਕਿ ਸਿਰਫ਼ ਛੋਟੇ ਬੱਚਿਆਂ ਲਈ ਹੋਵੇਗੀ।

        ਇਸ ਤੋਂ ਇਲਾਵਾ 5 ਕਿਲੋਮੀਟਰ ਵਾਲੀ ਮੈਰਾਥਨ ਰੋਜ਼ ਗਾਰਡਨ ਤੋਂ ਸ਼ੁਰੂ ਹੋ ਕੇ ਅੰਬੂਜਾ ਸੀਮਿੰਟ ਤੋਂ ਵਾਪਸ ਹੋਵੇਗੀ, ਜੋ ਕਿ ਫਨ ਰਨਿੰਗ ਹੋਵੇਗੀ ਅਤੇ 10 ਕਿਲੋਮੀਟਰ ਵਾਲੀ ਮੈਰਾਥਨ ਰੋਜ਼ ਗਾਰਡਨ ਤੋਂ ਸ਼ੁਰੂ ਹੋ ਕੇ ਸਨਾਵਰ ਸਕੂਲ ਤੋਂ ਹੁੰਦੀ ਹੋਈ ਵਾਪਸ ਹੋਵੇਗੀ ਅਤੇ ਇਸੇ ਤਰਾਂ 21 ਕਿਲੋਂਮੀਟਰ ਵਾਲੀ ਮੈਰਾਥਨ ਰੋਜ਼ ਗਾਰਡਨ ਤੋਂ ਸ਼ੁਰੂ ਹੋ ਕੇ ਬੀੜ ਚੌਂਕ ਤੋਂ ਵਾਪਸ ਹੁੰਦੀ ਹੋਈ ਰੋਜ਼ ਗਾਰਡਨ ਵਿਖੇ ਸਮਾਪਤ ਹੋਵੇਗੀ ਜੋ ਕਿ ਸਮਾਂਬੱਧ ਹੋਵੇਗੀ।

      ਇਸ ਮੌਕੇ ਰਨਰ ਕਲੱਬ ਦੇ ਪ੍ਰਧਾਨ ਸ਼੍ਰੀ ਤੇਜਿੰਦਰ ਸਿੰਘ, ਵਾਇਸ ਪ੍ਰਧਾਨ ਸ਼੍ਰੀ ਸੰਜੀਵ ਸਿੰਗਲਾ, ਸੈਕਟਰੀ ਸ਼੍ਰੀ ਰੂਬੀ ਢਿੱਲੋਂ, ਸ਼੍ਰੀ ਕੇਵਲ ਿਸ਼ਨ ਗਰਗ, ਡਾ. ਮਨਿੰਦਰ ਸਿੰਘ, ਸ਼੍ਰੀ ਸਿਕੰਦਰ ਸਿੰਘ, ਸ੍ਰੀ ਪ੍ਰੇਮ ਸੁੱਖ ਅਤੇ ਸ਼੍ਰੀ ਗੌਰਵ ਆਦਿ ਕਲੱਬ ਮੈਂਬਰ ਹਾਜ਼ਰ ਸਨ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39813 posts
  • 0 comments
  • 0 fans