Menu

ਮੁੱਢਲੇ ਸਿਹਤ ਕੇਂਦਰ ਫਤਿਹਗੜ ਪੰਜਗਰਾਈਆਂ ਅਧੀਨ ਵੱਖ- ਵੱਖ ਪਿੰਡਾਂ ਤੋਂ 120 ਵਿਅਕਤੀਆਂ ਨੇ ਕਰਵਾਏ ਕੋਵਿਡ ਟੈਸਟ

ਸੰਗਰੂਰ, 19 ਫਰਵਰੀ – ਡਿਪਟੀ ਕਮਿਸਨਰ ਸ਼੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸਾਂ ’ਤੇ ਬਲਾਕ ਫਤਿਹਗੜ ਪੰਜਗਰਾਈਆਂ ਅਧੀਨ ਵੱਖ- ਵੱਖ ਪਿੰਡਾਂ ਵਿਚ ਕੋਵਿਡ ਸੈਂਪਲ ਲੈਣ ਲਈ ਲਗਾਤਾਰ ਟੀਮਾਂ ਕੰਮ ਕਰ ਰਹੀਆਂ ਹਨ। ਅੱਜ ਬਲਾਕ ਦੇ ਪਿੰਡ ਪੰਜਗਰਾਈਆ, ਦਸੋਂਧਾ ਸਿੰਘ ਵਾਲਾ, ਕਾਸਾਪੁਰ, ਰੁੜਕਾ, ਨੌਧਰਾਣੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ ਕੋਵਿਡ-19 ਦੀ ਜਾਂਚ ਲਈ 120 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਟੈਸਟ ਕਰ ਰਹੇ ਸਿਹਤ ਕਾਮਿਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਲੋਕ ਵੱਧ ਤੋਂ ਵੱਧ ਟੈਸਟ ਕਰਾਉਣ ਤਾਂ ਜੋ ਕਰੋਨਾ ਨੂੰ ਜਲਦੀ ਹਰਾਇਆ ਜਾ ਸਕੇ। ਉਨਾਂ ਕਿਹਾ ਕਿ ਲੋਕ ਬਿਨਾਂ ਕਿਸੇ ਡਰ ਜਾਂ ਵਹਿਮ ਦੇ ਟੈਸਟ ਕਰਵਾਉਣ। ਉਨਾਂ ਅਪੀਲ ਕੀਤੀ ਕਿ ਲੋਕ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਾ ਕੇ ਰੱਖਣ, ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਵਾਰ -ਵਾਰ ਸਾਬਣ ਜਾਂ ਸੈਨਾਟਾਈਜਰ ਨਾਲ ਸਾਫ ਕਰਨ। ਉਨਾਂ ਕਿਹਾ ਕਿ ਲੋਕ ਕੋਵਿਡ ਨੂੰ ਖਤਮ ਹੋ ਗਿਆ ਸਮਝ ਕੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾ ਕਰਨ। ਇਸ ਮੌਕੇ ਬੀ.ਈ.ਈ ਸੋਨਦੀਪ ਸੰਧੂ, ਡਾ. ਇਰਫਾਨ ਮੁਹੰਮਦ, ਡਾ. ਰੂਨਾ, ਐਸ.ਆਈ ਨਿਰਭੈ ਸਿੰਘ, ਐਸ ਆਈ ਗੁਲਜਾਰ ਖਾਨ, ਗੁਰਮੀਤ ਸਿੰਘ, ਬੀ.ਐਸ.ਏ ਮਨਦੀਪ ਸਿੰਘ, ਫਾਰਮਾਸਿਸਟ ਮੁਹੰਮਦ ਰਫਾਨ, ਸਤਵਿੰਦਰ ਸਿੰਘ ਐਲ.ਟੀ, ਫ਼ਾਰਮਾਸ਼ਿਸਟ ਰਫ਼ਾਨ ਮੁਹੰਮਦ, ਨਵਜੋਤ ਕੌਰ ਸੀ ਐਚ ਓ, ਮਨਜੀਤ ਕੌਰ, ਮੋਹਨ ਸਿੰਘ, ਭਗਵਾਨ ਦਾਸ ਤੇ ਬੂਟਾ ਸਿੰਘ ਤੋਂ ਇਲਾਵਾ ਭੋਗੀਵਾਲ ਸਕੂਲ ਦੇ ਪਿ੍ਰੰਸੀਪਲ ਹਰਜਿੰਦਰ ਸਿੰਘ ਹਾਜਰ  ਸਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans