Menu

 ਜੂਟ ਪ੍ਰੋਡਕਟ ਉੱਦਮੀ  ਦੇ ਸਿਖਿਆਰਥੀਆਂ ਨੂੰ ਵੰਡੇ ਕੋਰਸ ਦੇ ਸਰਟੀਫਿਕੇਟ

ਬਠਿੰਡਾ, 18 ਫਰਵਰੀ(ਗੁਰਜੀਤ,ਫੋਟੋ : ਰਾਮ ਸਿੰਘ ਗਿੱਲ) – ਸਟੇਟ ਬੈਂਕ ਆਫ ਇੰਡੀਆ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਬਠਿੰਡਾ ਦੇ ਸਿਖਿਆਰਥੀਆਂ ਨੂੰ ਜੂਟ ਪ੍ਰੋਡਕਟ ਉੱਦਮੀ ਕੋਰਸ ਖਤਮ ਕਰਨ ਉਪਰੰਤ ਸ਼੍ਰੀ ਵਿਜੇ ਧਵਨ, ਚੀਫ ਮੈਨਜਰ,(ਡੀ . ਐੱਸ .ਐੱਚ., ਐੱਫ. ਆਈ. ਐੱਮ. ਐੱਮ.)ਬਠਿੰਡਾ  ਦੁਆਰਾ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ ।
ਇਸ ਸਮਾਗਮ ਵਿੱਚ ਸੰਸਥਾ ਦੇ ਡਾਇਰੈਕਟਰ ਸ. ਸੁਰਿੰਦਰ ਸਿੰਘ ਢੱਲਾ ਜੀ ਨੇ ਸਭਨਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਵੱਲਂੋ ਹੁਣ ਤੱਕ ਕੀਤੇ ਕਾਰਜਾਂ ਬਾਰੇ ਦੱਸਿਆ। ਉਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਕੋਰਸ ਬਠਿੰਡਾ ਵਿਖੇ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਸੀ।  ਜਿਸ ਵਿੱਚ ਸਿਖਿਆਰਥੀਆਂ ਨੂੰ ਜੂਟ ਤੋਂ ਵੱਖ ਵੱਖ ਤਰਾਂ ਦਾ ਸਮਾਨ ਜਿਵੇਂ ਜੂਟ ਦੇ ਬੈੱਗ, ਜੂਟ ਦੇ ਖਿਡੌਣੇ, ਟੇਬਲ ਦੇ ਮੈੱਟ ਆਦਿ ਤਿਆਰ ਕਰਨੇ ਸਿਖਾਏ ਗਏ।
ਸਿਖਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਇਸ ਸਮਾਨ ਦੀ ਮੁੱਖ ਮਹਿਮਾਨ ਸ਼੍ਰੀ ਵਿਜੇ ਧਵਨ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਅਤੇ ਉਨਾਂ ਦੇ ਉਚੇਰੇ ਭਵਿੱਖ ਲਈ ਕਾਮਨਾ ਕੀਤੀ ਗਈ। ਇਸ ਮੌਕੇ ਆਰਸੈੱਟੀ ਦੇ ਸਮੂਹ ਸਟਾਫ ਤੋਂ ਇਲਾਵਾ ਸਿਖਲਾਈ ਲੈ ਚੁੱਕੇ ਸਿਖਿਆਰਥੀ ਵੀ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In