Menu

ਅਮਰੀਕਾ ਵਿੱਚ 90 ਸਾਲਾਂ ਬਜ਼ੁਰਗ ਔਰਤ ਨੇ ਕੋਰੋਨਾ ਟੀਕਾਕਰਨ ਲਈ ਪੈਦਲ ਤੈਅ ਕੀਤਾ  6 ਮੀਲ ਦਾ ਬਰਫੀਲਾ ਰਾਸਤਾ

ਫਰਿਜ਼ਨੋ (ਕੈਲੀਫੋਰਨੀਆ), 17 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਜੇਕਰ ਹੌਸਲੇ ਬੁਲੰਦ ਹੋਣ ਦੇ ਨਾਲ ਦ੍ਰਿੜ ਇਰਾਦਾ ਵੀ ਹੋਵੇ ਤਾਂ ਔਖੇ ਰਾਹਾਂ  ਦੀ ਪ੍ਰਵਾਹ ਕੀਤੇ ਬਿਨਾਂ ਮੰਜ਼ਿਲ ‘ਤੇ ਪਹੁੰਚਿਆ ਜਾ ਸਕਦਾ ਹੈ। ਅਜਿਹੇ ਇੱਕ ਬੁਲੰਦ ਹੌਸਲੇ ਦੀ ਮਿਸਾਲ ਸਿਆਟਲ ਦੀ ਇੱਕ 90 ਸਾਲਾਂ ਬਜ਼ੁਰਗ ਔਰਤ ਨੇ ਦਿੱਤੀ ਹੈ, ਜਿਸਨੂੰ ਬਰਫੀਲਾ ਰਾਸਤਾ ਵੀ ਕੋਰੋਨਾ ਟੀਕਾਕਰਨ ਲਈ ਜਾਣ ਤੋਂ ਰੋਕ ਨਹੀ ਸਕਿਆ।ਫਰੇਨ ਗੋਲਡਮੈਨ ਨਾਮ ਦੀ ਇਸ ਮਹਿਲਾ ਨੇ ਕੋਰੋਨਾ ਵਾਇਰਸ ਟੀਕੇ ਦੀ ਆਪਣੀ  ਆਪਣੀ ਪਹਿਲੀ ਖੁਰਾਕ  ਲੈਣ ਲਈ ਆਉਣ ਜਾਣ ਦਾ ਤਕਰੀਬਨ  6 ਮੀਲ ਦਾ ਬਰਫੀਲਾ ਰਾਸਤਾ ਤੈਅ ਕੀਤਾ ਹੈ।
ਗੋਲਡਮੈਨ ਅਨੁਸਾਰ ਉਸਨੇ ਟੀਕਾਕਰਨ ਦੀ ਮੁਲਾਕਾਤ ਲਈ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਐਤਵਾਰ ਦੀ ਸਵੇਰ ਟੀਕਾਕਰਨ ਕੇਂਦਰ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਪਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ, ਸਰਦੀਆਂ ਦੇ ਤੂਫਾਨ ਨੇ ਇਸ ਖੇਤਰ ਨੂੰ ਬਰਫ ਨਾਲ ਭਰ ਦਿੱਤਾ। ਇਸਦੇ ਬਾਵਜੂਦ ਵੀ ਗੋਲਡਮੈਨ ਨੇ ਟੀਕਾਕਰਨ ਕੇਂਦਰ ‘ਤੇ ਪਹੁੰਚਣ ਲਈ ਬਰਫ ਦੇ ਬੂਟਾਂ ਸਮੇਤ  ਆਪਣੀਆਂ ਤੁਰਨ ਵਾਲੀਆਂ ਲਾਠੀਆਂ ਲੈ ਕੈ ਅਤੇ ਬਰਫੀਲੇ ਰਾਸਤੇ ਉੱਪਰ ਆਪਣੇ ਕਦਮ ਪੁੱਟੇ। ਇਸ ਦੌਰਾਨ ਗੋਲਡਮੈਨ ਨੇ ਹੌਸਲਾ ਨਾਂ ਛੱਡਦਿਆਂ  ਸਿਰਫ ਪੰਜ ਮਿੰਟ ਦੀ ਦੇਰੀ ਨਾਲ ਆਪਣੀ ਮੰਜ਼ਿਲ ਸਰ ਕੀਤੀ। ਫਰੇਨ ਗੋਲਡਮੈਨ ਦੀ ਇਸ ਹੌਸਲੇ ਭਰੀ ਕਾਰਵਾਈ ਨੇ ਕੋਰੋਨਾ ਟੀਕਾਕਰਨ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਹੈ। ਜਿਕਰਯੋਗ ਹੈ ਕਿ ਸਰਕਾਰ ਦੁਆਰਾ ਦੇਸ਼ ਵਿੱਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਸਤੇ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਲਈ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans