Menu

1971 ਦੀ ਜੰਗ ਵਿਚ ਭਾਰਤ ਦੀ ਜਿੱਤ ਦੀ 50ਵੀਂ ਵਰੇਗੰਢ ਮੌਕੇ ਵਿਜੈ ਮਸ਼ਾਲ ਯਾਤਰਾ ਪੁੱਜੇਗੀ ਫਾਜ਼ਿਲਕਾ ਜ਼ਿਲੇ ਵਿਚ

ਫਾਜ਼ਿਲਕਾ, 16 ਫਰਵਰੀ (ਰਿਤਿਸ਼) – 1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੀ 50ਵੀਂ ਵਰੇਗੰਢ ਮੌਕੇ ਵਿਜੈ ਮਸ਼ਾਲ ਯਾਤਰਾ 23 ਫਰਵਰੀ 2021 ਨੂੰ ਫਾਜ਼ਿਲਕਾ ਜ਼ਿਲੇ ਵਿਚ ਆ ਰਹੀ ਹੈ ਅਤੇ 7 ਮਾਰਚ ਤੱਕ ਵਿਜੈ ਮਸ਼ਾਲ ਦੇ ਜ਼ਿਲੇ ਵਿਚ ਠਹਿਰਾਓ ਦੌਰਾਨ ਜਿੱਤ ਦੇ ਜਸ਼ਨਾਂ ਸਬੰਧੀ ਜ਼ਿਲੇ ਵਿਚ ਕਈ ਸਮਾਗਮ ਹੋਣ ਜਾ ਰਹੇ ਹਨ। ਇਸ ਸਬੰਧੀ ਅਗੇਤੇ ਪ੍ਰਬੰਧਾਂ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਇਕ ਬੈਠਕ ਕੀਤੀ ਜਿਸ ਵਿਚ ਫੌਜ, ਸਿਵਲ, ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਸ਼ਹੀਦੋਂ ਕੀ ਸਮਾਧੀ ਕਮੇਟੀ ਆਸਫਵਾਲਾ ਦੇ ਮੈਂਬਰ ਹਾਜਰ ਹੋਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ 1971 ਦੀ ਜੰਗ ਵਿਚ ਸਾਡੀ ਫੌਜ ਦੀ ਬਹਾਦਰੀ ਕਾਰਨ ਦੇਸ਼ ਨੇ ਜਿੱਤ ਹਾਸਲ ਕੀਤੀ ਸੀ ਅਤੇ ਇਸੇ ਜਿੱਤ ਦੀ 50ਵੀਂ ਵਰੇਗੰਢ ਕੌਮੀ ਪੱਧਰ ਤੇ ਮਨਾਈ ਜਾ ਰਹੀ ਹੈ ਤਾਂਜੋ ਸਾਡੀਆਂ ਨਵੀਂਆਂ ਪੀੜੀਆਂ ਨੂੰ ਸਾਡੇ ਜਵਾਨਾਂ ਦੀ ਵੀਰਤਾ ਸਬੰਧੀ ਜਾਣੂ ਕਰਵਾ ਕੇ ਉਨਾਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਹੋਰ ਗਹਿਰਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 23 ਫਰਵਰੀ ਨੂੰ ਵਿਜੈ ਮਸ਼ਾਲ ਜ਼ਿਲੇ ਵਿਚ ਪ੍ਰਵੇਸ ਕਰੇਗੀ। 24 ਫਰਵਰੀ ਨੂੰ ਆਸਫਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। 25 ਤੋਂ 27 ਫਰਵਰੀ ਤੱਕ ਵਿਜੈ ਮਸ਼ਾਲ ਫਾਜ਼ਿਲਕਾ ਉਪਮੰਡਲ ਦੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਵਿਚ ਜਾਵੇਗੀ ਜਿੱਥੇ ਵਿਦਿਆਰਥੀਆਂ ਨੂੰ ਫੌਜ ਦੇ ਸਾਹਸ ਅਤੇ ਦਿ੍ਰੜ ਇਰਾਦਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। 2 ਮਾਰਚ ਨੂੰ ਵਿਜੈ ਮਾਰਚ ਫਾਜ਼ਿਲਕਾ ਸ਼ਹਿਰ ਵਿਚ ਕੱਢਿਆ ਜਾਵੇਗਾ। 3 ਮਾਰਚ ਨੂੰ ਇਹ ਵਿਜੈ ਮਸ਼ਾਲ ਯਾਤਰਾ ਅਬੋਹਰ ਪੁੱਜੇਗੀ ਜਿੱਥੇ ਮੇਜਰ ਸੁਰਿੰਦਰ ਪ੍ਰਸ਼ਾਦ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਡੀਏਵੀ ਕਾਲਜ ਵਿਖੇ ਹਥਿਆਰਾ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। 5 ਤੋਂ 7 ਮਾਰਚ ਤੱਕ ਅਬੋਹਰ ਉਪਮੰਡਲ ਦੇ ਵੱਖ ਵੱਖ ਪਿੰਡਾਂ ਵਿਚ ਇਹ ਵਿਜੈ ਮਸ਼ਾਲ ਯਾਤਰਾ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਾਰੇ ਸਬੰਧਤ ਵਿਭਾਗਾਂ ਨੂੰ ਇਸ ਸਬੰਧੀ ਸਾਰੇ ਅਗੇਤੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਬੈਠਕ ਵਿਚ ਲੈਫ. ਕਰਨਲ ਸ੍ਰੀ ਅਜੀਤ ਸਿੰਘ, ਲੈਫ ਕਰਨਲ ਅਨੂਪ ਸਾਗਰ ਦਾਸ, ਮੇਜਰ ਬਾਲਾਜੀ ਐਸ, ਡੀਐਸਪੀ ਅਸੋਕ ਕੁਮਾਰ, ਤਹਿਸੀਲਦਾਰ ਸ਼ਿਸਪਾਲ ਸਿੰਘ, ਸ੍ਰੀ ਰਾਮ ਕਿਸ਼ਨ, ਸ਼ਹੀਦੋਂ ਕੀ ਸਮਾਧੀ ਕਮੇਟੀ ਤੋਂ ਸ੍ਰੀ ਪ੍ਰਫੁਲ ਨਾਗਪਾਲ, ਰਵੀ ਨਾਗਪਾਲ, ਸ੍ਰੀ ਸੁਰਿੰਦਰ ਠਕਰਾਲ ਵੀ ਹਾਜਰ ਸਨ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans