Menu

ਕੈਲੀਫੋਰਨੀਆ ਵਿੱਚ ਕੋਰੋਨਾ ਦੇ ਲੱਗਭਗ 3.4 ਮਿਲੀਅਨ ਕੇਸ ਦਰਜ  ਹੋਣ ਦੇ ਨਾਲ ਫਾਰਮੇਸੀਆਂ ‘ਚ ਹੋਇਆ ਟੀਕਾਕਰਨ ਸ਼ੁਰੂ

ਫਰਿਜ਼ਨੋ (ਕੈਲੀਫੋਰਨੀਆ), 15 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕੀ ਸੂਬੇ ਕੈਲੀਫੋਰਨੀਆ ਨੂੰ ਕੋਰੋਨਾ ਵਾਇਰਸ ਨੇ ਬਹੁਤ ਵੱਡੀ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ। ਸੂਬੇ ਵਿੱਚ ਵਾਇਰਸ ਨੇ ਵੱਡੀ ਪੱਧਰ ‘ਤੇ ਲੋਕਾਂ ਨੂੰ ਬਿਮਾਰ ਕਰਨ ਦੇ ਨਾਲ ਮੌਤ ਦੇ ਘਾਟ ਵੀ ਉਤਾਰਿਆ ਹੈ। ਕੈਲੇਫੋਰਨੀਆ ਦੇ ਸਿਹਤ ਵਿਭਾਗ ਅਨੁਸਾਰ ਵਾਇਰਸ ਦੇ ਤਾਜਾ ਅੰਕੜਿਆਂ ਅਨੁਸਾਰ ਵੈਲੇਨਟਾਈਨ ਡੇਅ ‘ਤੇ ਕੋਰੋਨਾ ਵਾਇਰਸ ਦੇ ਤਕਰੀਬਨ 3,399,878 ਕੇਸ ਦਰਜ਼ ਹੋਏ ਹਨ , ਇਸਦੇ ਇਲਾਵਾ ਰਾਜ ਵਿੱਚ  ਵਾਇਰਸ ਨਾਲ ਸਬੰਧਤ ਲੱਗਭਗ 46,843 ਮੌਤਾਂ ਵੀ ਦਰਜ਼ ਹੋਈਆਂ ਹਨ।ਇਸਦੇ ਇਲਾਵਾ
ਐਤਵਾਰ ਤੱਕ, ਰਾਜ ਨੇ ਦੱਸਿਆ ਕਿ ਕੋਰੋਨਾ ਵਾਇਰਸ ਲਈ ਕੁੱਲ 45,703,217 ਵਸਨੀਕਾਂ ਦੀ ਜਾਂਚ ਕੀਤੀ ਗਈ ਹੈ। ਇਸਦੇ ਇਲਾਵਾ ਰਾਜ ਵਿੱਚ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਫਾਰਮੇਸੀਆਂ ਵਿੱਚ ਵੀ ਟੀਕਾ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸੀ ਵੀ ਐਸ, ਵਾਲਗਰੇਨਜ਼ ਅਤੇ ਵਾਲਮਾਰਟ ਨੇ ਫੈਡਰਲ ਰਿਟੇਲ ਫਾਰਮੇਸੀ ਪ੍ਰੋਗਰਾਮ ਦੇ ਹਿੱਸੇ ਵਜੋਂ  ਰਾਜ ਅਤੇ ਸੰਘੀ ਪ੍ਰੋਗਰਾਮ ਤਹਿਤ, ਵਧੇਰੇ ਸੁਰੱਖਿਆ ਦੇ ਉਦੇਸ਼ ਨਾਲ  ਟੀਕੇ ਲਗਾਉਣੇ ਸ਼ੁਰੂ ਕੀਤੇ ਹਨ ਸੂਬੇ ਵਿੱਚ ਫਾਰਮੇਸੀਆਂ ਸੰਬੰਧੀ ਟੀਕਾਕਰਣਨ ਕੇਂਦਰ ਲੱਭਣ ਲਈ, ਵਾਸੀਆਂ ਨੂੰ ਰਾਜ ਦੀ ਵੈਬਸਾਈਟ myturn.ca.gov ‘ਤੇ ਜਾਣ ਲਈ ਹਦਾਇਤ ਕਿਹਾ ਗਿਆ ਹੈ ਅਤੇ ਸੀ ਵੀ ਐਸ ਨੇ ਉਹਨਾਂ ਥਾਵਾਂ ਦੀ ਸੂਚੀ ਵੀ ਦਿੱਤੀ ਸੀ ਜਿਥੇ ਇਸਦੇ ਸਟੋਰਾਂ ਤੇ ਟੀਕੇ ਉਪਲੱਬਧ ਸਨ। ਸੂਬੇ ਦੇ ਫਰਿਜ਼ਨੋ ਖੇਤਰ ਵਿੱਚ, ਪੂਰਬੀ ਸ਼ਾਅ ਅਤੇ ਨਾਰਥ ਫਰਿਜ਼ਨੋ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਫਾਰਮੇਸੀ ਸਟੋਰ ਤੇ ਕੋਰੋਨਾ ਵਾਇਰਸ ਟੀਕਾ ਲਗਾਇਆ ਗਿਆ ਸੀ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In