Menu

ਕੈਰੋਲਿਨਾ ਵਿੱਚ 12 ਸਾਲਾ ਬੱਚੇ ਨੇ ਲੁੱਟ ਕਰਨ ਆਏ  ਘੁਸਪੈਠੀਏ ਨੂੰ ਗੋਲੀ ਮਾਰ ਕੇ ਕੀਤਾ ਕਤਲ

ਫਰਿਜ਼ਨੋ (ਕੈਲੀਫੋਰਨੀਆ), 14 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ  ਉੱਤਰੀ ਕੈਰੋਲਿਨਾ ਵਿੱਚ ਇੱਕ 12 ਸਾਲਾ ਬੱਚੇ ਨੇ ਸ਼ਨੀਵਾਰ  ਦੀ ਸਵੇਰ ਲੁੱਟ ਕਰਨ ਆਏ ਇੱਕ ਹਥਿਆਰਬੰਦ  ਘੁਸਪੈਠੀਏ ਨੂੰ ਕਥਿਤ ਤੌਰ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਸੰਬੰਧੀ ਗੋਲਡਸਬਰੋ ਪੁਲਿਸ ਵਿਭਾਗ ਦੇ ਅਨੁਸਾਰ, ਵਾਰਦਾਤ ਦੌਰਾਨ ਨਕਾਬਪੋਸ਼ ਘੁਸਪੈਠੀਏ ਦੁਆਰਾ ਅਪਾਰਟਮੈਂਟ ਦੀ ਰਹਿਣ ਵਾਲੇ ਇੱਕ ਬਜ਼ੁਰਗ ਨੂੰ ਵੀ ਗੋਲੀ ਮਾਰੀ ਗਈ ਸੀ। ਪੁਲਿਸ ਅਧਿਕਾਰੀਆਂ ਨੇ ਸਵੇਰੇ 1 ਵਜੇ ਤੋਂ ਪਹਿਲਾਂ ਅਪਾਰਟਮੈਂਟ ਵਿੱਚ ਹੋਈ ਗੋਲੀਬਾਰੀ ਦੀ  ਸੂਚਨਾ ਮਿਲਦੇ ਹੀ ਕਾਰਵਾਈ ਕਰਨ ਦੌਰਾਨ ਇੱਕ 73 ਸਾਲਾਂ ਔਰਤ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਪਾਇਆ। ਇਸਦੇ ਇਲਾਵਾ ਪੁਲਿਸ ਅਨੁਸਾਰ ਇੱਕ ਦੂਜਾ ਵਿਅਕਤੀ ਅਪਾਰਟਮੈਂਟ ਦੇ ਇੱਕ ਚੌਰਾਹੇ ‘ਚ ਜ਼ਖਮੀ ਹਾਲਤ ਵਿੱਚ ਮਿਲਿਆ ,ਜਿਸ ਦੀ ਪਛਾਣ ਗੋਲਡਸਬਰੋ ਦੇ ਰਹਿਣ ਵਾਲੇ 19 ਸਾਲਾ ਖਲੀਲ ਹੈਰਿੰਗ ਵਜੋਂ ਹੋਈ ਜੋ ਕਿ ਦੋ ਨਕਾਬਪੋਸ਼ ਸ਼ੱਕੀ ਵਿਅਕਤੀਆਂ ਵਿਚੋਂ ਇੱਕ ਸੀ।ਗੋਲੀਬਾਰੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਹੈਰਿੰਗ ਦੀ ਜ਼ਖਮੀ ਹਾਲਤ ਵਿੱਚ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਮੁੱਢਲੇ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਨਕਾਬਪੋਸ਼ਾਂ ਨੇ ਅਪਾਰਟਮੈਂਟ ਵਿੱਚ ਜਾ ਕੇ ਪੈਸੇ ਦੀ ਮੰਗ ਕੀਤੀ ਅਤੇ ਬਜ਼ੁਰਗ ਮਹਿਲਾ ਨਿਵਾਸੀ ਨੂੰ ਗੋਲੀ ਮਾਰ ਦਿੱਤੀ। ਇਸਦੇ ਇਲਾਵਾ 12 ਸਾਲਾ ਬੱਚਾ, ਜੋ ਕਿ ਅਪਾਰਟਮੈਂਟ ਦਾ ਹੀ ਰਹਿਣ ਵਾਲਾ ਦੱਸਿਆ ਸੀ, ਨੇ ਇਸ ਦੌਰਾਨ ਆਤਮ ਰੱਖਿਆ ਵਿੱਚ ਸ਼ੱਕੀ ਵਿਅਕਤੀਆਂ ‘ਤੇ ਗੋਲੀ ਚਲਾਈ।ਪੁਲਿਸ ਵਿਭਾਗ  ਅਨੁਸਾਰ ਇਸ ਨਾਬਾਲਗ ਖ਼ਿਲਾਫ਼ ਦੋਸ਼ ਲਾਏ ਜਾਣ ਦੀ ਸੰਭਾਵਨਾ ਨਹੀਂ ਹੈ। ਪੁਲਿਸ ਦੇ ਬੁਲਾਰੇ ਅਨੁਸਾਰ ਵਿਭਾਗ ਮਾਮਲੇ ਬਾਰੇ ਕੋਈ ਵਾਧੂ ਜਾਣਕਾਰੀ ਜਾਰੀ ਨਹੀਂ ਕਰ ਰਿਹਾ ਹੈ ਅਤੇ ਇਸ ਹਥਿਆਰਬੰਦ ਲੁੱਟ ਤੇ ਗੋਲੀਬਾਰੀ ਦੀ ਜਾਂਚ ਚੱਲ ਰਹੀ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans