Menu

ਮਿਨੇਸੋਟਾ ਦੇ  ਸਿਹਤ ਕਲੀਨਿਕ ਵਿੱਚ ਗੋਲੀਬਾਰੀ ਨੇ ਲਈ 1 ਦੀ ਜਾਨ, 4 ਹੋਏ ਜ਼ਖਮੀ

ਫਰਿਜ਼ਨੋ (ਕੈਲੀਫੋਰਨੀਆ), 12 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਸੂਬੇ ਮਿਨੇਸੋਟਾ ਦੇ ਇੱਕ ਸਿਹਤ ਕਲੀਨਕ ਵਿੱਚ ਮੰਗਲਵਾਰ ਨੂੰ ਹੋਈ ਗੋਲੀਬਾਰੀ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ ਜਦਕਿ ਇਸ ਘਟਨਾ ਵਿੱਚ ਚਾਰ ਹੋਰ ਲੋਕ ਜਖਮੀ ਵੀ ਹੋਏ ਹਨ। ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਕਲੀਨਿਕ ਦੀਆਂ ਸਿਹਤ ਸੇਵਾਵਾਂ ਤੋਂ ਨਾਖੁਸ਼ ਇੱਕ 67 ਸਾਲਾ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਇਸਦੇ ਇਲਾਵਾ ਬੰਬ ਟੈਕਨੀਸ਼ੀਅਨ ਇਸ ਕਲੀਨਕ ਅਤੇ ਮੋਟਲ ਜਿੱਥੇ ਇਹ ਵਿਅਕਤੀ ਰਹਿ ਰਿਹਾ ਸੀ, ਦੇ ਵਿੱਚ ਮਿਲੇ ਸ਼ੱਕੀ ਉਪਕਰਣਾਂ ਦੀ ਵੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਅਨੁਸਾਰ ਇਸ ਗੋਲੀਬਾਰੀ ਦੇ ਪੰਜ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ,ਜਿੱਥੇ ਹਸਪਤਾਲ ਮੰਗਲਵਾਰ ਰਾਤ  ਦੀ ਰਾਤ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜਖਮੀਆਂ ਦੀ ਹਾਲਤ ਸਥਿਰ ਪਰ ਨਾਜ਼ੁਕ ਹੈ ਜਦਕਿ ਚੌਥੇ ਵਿਅਕਤੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਹਾਦਸੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਹਮਲਾ ਮੰਗਲਵਾਰ ਸਵੇਰੇ ਬਫੇਲੋ ਦੇ ਅਲੀਨਾ ਨਾਮਕ ਇੱਕ ਹੈਲਥ ਕਲੀਨਿਕ ਵਿੱਚ ਹੋਇਆ ਜੈ ਕਿ ਮਿਨੀਏਪੋਲਿਸ ਦੇ ਉੱਤਰ ਪੱਛਮ ਵਿੱਚ ਲੱਗਭਗ 40 ਮੀਲ (64 ਕਿਲੋਮੀਟਰ) ਦੂਰ ਕਰੀਬ 15,000 ਲੋਕਾਂ ਦੀ ਕਮਿਊਨਿਟੀ ਵਾਲਾ ਖੇਤਰ ਹੈ। ਇਸ ਕਲੀਨਕ ਵਿੱਚ ਗ੍ਰੈਗਰੀ ਪਾਲ ਅਲਰਿਚ ਨਾਮ ਦੇ ਵਿਅਕਤੀ ਨੇ ਗੋਲੀਆਂ ਚਲਾਈਆਂ ਜਿਸ ਨੂੰ ਦੁਪਹਿਰ ਤੋਂ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਪੁਲਿਸ ਅਨੁਸਾਰ ਇਹ ਅਜੇ ਸਪੱਸ਼ਟ ਨਹੀ ਹੈ ਕਿ ਅਲਰਿਚ ਨੇ ਕਿਸੇ ਖਾਸ ਡਾਕਟਰ ਨੂੰ ਨਿਸ਼ਾਨਾ ਬਣਾਉਣ ਲਈ ਗੋਲੀਬਾਰੀ ਕੀਤੀ ਸੀ ਜਾਂ ਕੋਈ ਹੋਰ ਮੰਤਵ ਸੀ।ਅਧਿਕਾਰੀਆਂ ਦੁਆਰਾ ਕਲੀਨਿਕ ਵਿੱਚ ਹੋਰ ਪੀੜਤਾਂ ਦੀ ਭਾਲ ਕਰਨ ਉਪਰੰਤ ਇੱਕ ਸ਼ੱਕੀ ਉਪਕਰਣ ਮਿਲਿਆ , ਜਿਸ ਕਰਕੇ ਇਮਾਰਤ ਨੂੰ ਖਾਲੀ ਕਰਵਾ ਲਿਆ ਸੀ। ਪੁਲਿਸ ਅਧਿਕਾਰੀ ਦੁਆਰਾ ਇਸ ਮਾਮਲੇ ਦੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans