Menu

ਕੈਲੀਫੋਰਨੀਆ ਵਿੱਚ ਏਸ਼ੀਅਨ ਅਮਰੀਕੀ ਲੋਕਾਂ ‘ਤੇ  ਹਮਲਾ ਕਰਨ ਦੇ ਦੋਸ਼ ‘ਚ ਸ਼ੱਕੀ ਵਿਅਕਤੀ ਗ੍ਰਿਫਤਾਰ

ਫਰਿਜ਼ਨੋ (ਕੈਲੀਫੋਰਨੀਆ), 12 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੇ ਓਕਲੈਂਡ ਵਿੱਚ ਏਸ਼ੀਅਨ ਭਾਈਚਾਰੇ ਦੇ ਲੋਕਾਂ ਉੱਪਰ ਹਿੰਸਕ ਹਮਲਿਆਂ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਪਿਛਲੇ ਮਹੀਨੇ ਓਕਲੈਂਡ ਦੇ ਚਾਈਨਾ ਟਾਊਨ ਵਿੱਚ ਏਸ਼ੀਆਈ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਿੰਨ ਹਮਲਿਆਂ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕੇਸ ਦੇ ਮਾਮਲੇ ਵਿੱਚ ਅਲਮੇਡਾ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਯਾਹਯਾ ਮੁਸਲਿਮ(28)  ਨਾਮ ਦੇ ਵਿਅਕਤੀ ‘ਤੇ  ਹਮਲੇ, ਬਜ਼ੁਰਗਾਂ ਨਾਲ ਬਦਸਲੂਕੀ ਅਤੇ ਹੋਰ ਦੋਸ਼ ਲਗਾਏ ਗਏ ਹਨ। ਇੰਨਾ ਹੀ ਨਹੀ ਦਫਤਰ ਨੇ ਦੱਸਿਆ ਕਿ ਮੁਸਲਿਮ ਨੂੰ ਪਹਿਲਾ ਵੀ ਦੋ ਗੰਭੀਰ ਹਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਓਕਲੈਂਡ ਦੇ ਪੁਲਿਸ ਮੁਖੀ ਲੀਰੋਨ ਆਰਮਸਟ੍ਰਾਂਗ ਨੇ ਸੋਮਵਾਰ ਨੂੰ ਇਸ ਗ੍ਰਿਫਤਾਰੀ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਇਹ ਵਿਅਕਤੀ ਮੁਸਲਿਮ 31 ਜਨਵਰੀ ਨੂੰ ਇੱਕ ਵੀਡੀਓ ਵਿੱਚ ਸਾਹਮਣੇ ਆਏ 91 ਸਾਲਾ ਵਿਅਕਤੀ ਉੱਪਰ ਹਮਲੇ ਦੇ ਮਾਮਲੇ ਵਿੱਚ ਦੋਸ਼ੀ ਹੈ। ਇਸਦੇ ਨਾਲ ਹੀ ਉਸ ‘ਤੇ ਉਸੇ ਹੀ ਦਿਨ ਦੋ ਹੋਰ 60 ਸਾਲਾ ਆਦਮੀ ਅਤੇ 55 ਸਾਲਾ ਔਰਤ’ ਤੇ ਹਮਲਾ ਕਰਨ ਦਾ ਵੀ ਦੋਸ਼ ਹੈ। ਅਲੇਮੇਡਾ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ, ਨੈਨਸੀ ਓ ਮੇਲੀ ਅਨੁਸਾਰ ਇਹਨਾਂ ਹਮਲਿਆਂ ਦੇ ਨਸਲੀ ਹਮਲਿਆਂ ਨਾਲ ਸੰਬੰਧਿਤ ਹੋਣ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸਦੇ ਇਲਾਵਾ ਨੈਨਸੀ ਦੁਆਰਾ ਏਸ਼ੀਅਨ ਅਮੈਰੀਕਨ ਖ਼ਾਸਕਰ ਬੁੱਢੇ ਏਸ਼ੀਆਈ ਲੋਕਾਂ  ਲਈ ਇੱਕ ਵਿਸ਼ੇਸ਼ ਪ੍ਰਤੀਕ੍ਰਿਆ ਯੂਨਿਟ ਬਣਾਉਣ ਦੀ ਵੀ ਘੋਸ਼ਣਾ ਕੀਤੀ ਹੈ। ਇਹਨਾਂ ਹਮਲਿਆਂ ਤੋਂ ਬਿਨਾਂ ਸਾਨ ਫ੍ਰਾਂਸਿਸਕੋ ਵਿੱਚ ਥਾਈਲੈਂਡ ਦੇ ਇੱਕ 84 ਸਾਲਾ ਵਿਅਕਤੀ ਦੀ 28 ਜਨਵਰੀ ਨੂੰ ਹਮਲਾ ਹੋਣ ਤੋਂ ਬਾਅਦ ਮੌਤ ਹੋ ਗਈ ਸੀ। ਜਿਸਦੇ ਸੰਬੰਧ ਵਿੱਚ ਇੱਕ 19 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਓਕਲੈਂਡ ਵਿੱਚ ਏਸ਼ੀਅਨ ਭਾਈਚਾਰੇ ਦੀ ਸੁਰੱਖਿਆ ਦੇ ਮੰਤਵ ਨਾਲ ਕਮਿਊਨਿਟੀ ਪ੍ਰਬੰਧਕਾਂ ਨੇ ਚਾਈਨਾ ਟਾਊਨ ਵਿੱਚ ਹਥਿਆਰਬੰਦ ਨਿੱਜੀ ਸੁਰੱਖਿਆ ਪ੍ਰਾਪਤ ਕਰਨ ਲਈ ਇੱਕ ਫੰਡ ਦੀ ਸਥਾਪਨਾ ਕੀਤੀ ਹੈ, ਜਿਸ ਵਿੱਚ  ਮੰਗਲਵਾਰ ਤੱਕ, 62,000 ਡਾਲਰ ਤੋਂ ਵੱਧ ਦਾਨ
ਇਕੱਠਾ ਹੋਇਆ ਹੈ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In