Menu

ਫਲੋਰਿਡਾ ਵਿੱਚ ਕੰਪਿਊਟਰ ਹੈਕਿੰਗ ਨਾਲ ਕੀਤੀ ਪਾਣੀ ਦੀ ਸਪਲਾਈ ਨੂੰ ਜ਼ਹਿਰੀਲਾ ਕਰਨ ਦੀ ਕੋਸ਼ਿਸ਼

ਫਰਿਜ਼ਨੋ (ਕੈਲੀਫੋਰਨੀਆ), 10 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਫਲੋਰਿਡਾ ਸਥਿਤ ਪਿਨੇਲਸ ਕਾਉਂਟੀ ਵਿੱਚ ਇੱਕ ਕੰਪਿਊਟਰ ਹੈਕਰ ਵੱਲੋਂ ਪਾਣੀ ਦੀ ਸਪਲਾਈ ਨੂੰ ਜ਼ਹਿਰੀਲਾ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਅਨੁਸਾਰ ਓਲਡਸਮਾਰ ਦੇ ਟਾਂਪਾ ਬੇਅ  ਵਿੱਚ ਸ਼ੁੱਕਰਵਾਰ ਦੀ ਸਵੇਰ ਇੱਕ ਵਾਟਰ ਪਲਾਂਟ ਦੀ ਨਿਗਰਾਨੀ ਕਰ ਰਹੇ ਪਲਾਂਟ ਆਪਰੇਟਰ ਨੇ ਸਪਲਾਈ ਪ੍ਰਣਾਲੀ ਵਿੱਚ ਕੁੱਝ ਅਸਮਾਨਤਾਵਾਂ ਵੇਖੀਆਂ ,ਜਿਸਦੇ ਤਹਿਤ ਕੋਈ ਹੈਕਰ ਕੰਪਿਊਟਰ ਪ੍ਰਣਾਲੀ  ਨੂੰ ਨਿਯੰਤਰਿਤ ਕਰਨ ਦੇ ਨਾਲ ਸਕ੍ਰੀਨ ਤੇ ਵੱਖ ਵੱਖ ਕਾਰਜਾਂ ਨੂੰ ਖੋਲ੍ਹ ਰਿਹਾ ਸੀ ਅਤੇ ਪਾਣੀ ਦੀ ਸਪਲਾਈ ਵਿਚ ਸੋਡੀਅਮ ਹਾਈਡ੍ਰੋਕਸਾਈਡ ਨੂੰ ਪ੍ਰਤੀ ਮਿਲੀਅਨ ਦੇ 100 ਵੇ ਹਿੱਸੇ ਤੋਂ ਵਧਾ ਕੇ 11,100 ਵੇ ਹਿੱਸੇ ਪ੍ਰਤੀ ਮਿਲੀਅਨ ਵਿੱਚ ਬਦਲ ਰਿਹਾ ਸੀ। ਇਸ ਸੰਬੰਧੀ ਪਿਨੇਲਸ ਕਾਉਂਟੀ ਸ਼ੈਰਿਫ ਬੌਬ ਗੋਲਟੀਐਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਡੀਅਮ ਹਾਈਡ੍ਰੋਕਸਾਈਡ, ਜਿਸ ਨੂੰ ਲਾਇ ਵੀ ਕਿਹਾ ਜਾਂਦਾ ਹੈ ਜੋ ਕਿ ਨਿਕਾਸੀ ਪ੍ਰਣਾਲੀ  ਸਾਫ਼ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਮੁੱਖ ਪਦਾਰਥ ਹੈ ਅਤੇ ਇਸਦੀ ਮਾਤਰਾ ਵਿੱਚ ਵਾਧਾ ਹੋਣਾ ਖਤਰਨਾਕ ਹੈ। ਬਿਮਾਰੀ ਕੰਟਰੋਲ ਕੇਂਦਰ(ਸੀ.ਡੀ.ਸੀ)ਅਨੁਸਾਰ, ਸੋਡੀਅਮ ਹਾਈਡ੍ਰੋਕਸਾਈਡ ਦੀ ਵਧੇਰੇ ਮਾਤਰਾ ਉਲਟੀਆਂ, ਛਾਤੀ ਅਤੇ ਪੇਟ ਵਿੱਚ ਦਰਦ ਆਦਿ  ਦਾ ਕਾਰਨ ਬਣ ਸਕਦੀ ਹੈ। ਪਰ ਖੁਸ਼ਕਿਸਮਤੀ ਨਾਲ, ਵਾਟਰ ਟ੍ਰੀਟਮੈਂਟ ਪਲਾਂਟ ਦੇ ਅੰਦਰ ਪਲਾਂਟ ਆਪਰੇਟਰ ਨੇ ਇਸ ਤਰਲ ਦੀ ਮਾਤਰਾ ਵਿੱਚ ਹੋ ਰਹੇ ਵਾਧੇ ਦੇ ਪੱਧਰ ਨੂੰ ਤੁਰੰਤ ਘਟਾ ਦਿੱਤਾ । ਇਸਦੇ ਬਾਅਦ ਸੀਕ੍ਰੇਟ ਸਰਵਿਸਾਂ ਅਤੇ ਐਫ ਬੀ ਆਈ ਸਾਈਬਰ ਏਜੰਸੀਆਂ ਇਸ ਕੰਮ ਨੂੰ ਕਰਨ ਵਾਲੇ ਹੈਕਰ ਦੀ ਭਾਲ ਕਰ ਰਹੀਆਂ ਹਨ।  ਇਹ ਘਟਨਾ ਰੇਮੰਡ ਜੇਮਜ਼ ਸਟੇਡੀਅਮ ਤੋਂ ਲੱਗਭਗ 30 ਮੀਲ ਦੂਰ ਸੁਪਰ ਬਾਲ  ਈਵੈਂਟ ਤੋਂ ਦੋ ਦਿਨ ਪਹਿਲਾਂ ਵਾਪਰੀ ਸੀ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans