ਫਾਜ਼ਿਲਕਾ, 10 ਫਰਵਰੀ (ਰਿਤਿਸ਼)- ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਜਿਲ੍ਹਾ ਫਾਜਿਲਕਾ ਦੇ ਵੱਖ ਵੱਖ ਬਲਾਕ ਦੇ ਬੀਪੀਈਓ ਅਤੇ ਸਮੂਹ ਸੀਐਚਟੀ ਨਾਲ ਇੱਕ ਜਰੂਰੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜਿਲਕਾ ਵਿਖੇ ਕੀਤੀ।ਇਸ ਮੀਟਿੰਗ ਦੌਰਾਨ ਉਹਨਾਂ ਨੇ ਹਾਜਰੀਨ ਨਾਲ ਲੰਬੇ ਸਮੇਂ ਬਾਅਦ ਪੂਰਨ ਰੂਪ ਵਿਚ ਖੁੱਲ੍ਹੇ ਪ੍ਰਾਇਮਰੀ ਸਕੂਲਾਂ ਬਾਬਤ ਵਿਸਥਾਰ ਨਾਲ ਚਰਚਾ ਕੀਤੀ ।ਉਹਨਾਂ ਕਿਹਾ ਕਿ ਵਿਭਾਗ ਦੀ ਪ੍ਰਮੁੱਖ ਮੁਹਿੰਮ ਮਿਸ਼ਨ ਸਤ ਪ੍ਰਤੀਸ਼ਤ ਤੇ ਹਰ ਅਧਿਆਪਕ ਪੂਰੀ ਤਨਦੇਹੀ ਨਾਲ ਕੰਮ ਕਰੇ ਤਾ ਜੋ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਉਹਨਾਂ ਵੱਲੋ ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇ ਸਿਰ ਪੂਰਾ ਕਰਨ ਅਤੇ ਗ੍ਰਾਟਾ ਨੂੰ ਸੁਚੱਜੇ ਢੰਗ ਨਾਲ ਖਰਚਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਉਹਨਾਂ ਨੇ ਵਿਭਾਗ ਵੱਲੋਂ ਰੋਜਾਨਾ ਭੇਜਿਆ ਜਾ ਰਹੀਆਂ ਸਲਾਈਡ ਅਤੇ ਅਭਿਆਸ ਪੇਪਰਾਂ ਰਾਂਹੀ ਬੱਚਿਆਂ ਨੂੰ ਵੱਧ ਤੋ ਵੱਧ ਅਭਿਆਸ ਕਰਾਉਣ ਲਈ, ਪੰਜਾਬ ਐਜੂਕੇਅਰ ਐਪ ਦੀ ਵਰਤੋ ਕਰਨੀ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਕਿਹਾ ਕੀ ਕਰੋਨਾ ਪ੍ਰਤੀ ਸਾਵਧਾਨੀਆਂ ਵਰਤਣ ਲਈ ਬੱਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਸਾਡਾ ਸਭ ਦਾ ਨੈਤਿਕ ਫਰਜ ਹੈ।ਉਹਨਾਂ ਹਦਾਇਤ ਕੀਤੀ ਕਿ ਕਲਾਸ ਰੂਮ ਵਿੱਚ ਲੱਗੇ ਐਲ ਈ ਡੀ, ਪ੍ਰੋਜੈਕਟਰ ਦੀ ਵੱਧ ਤੋ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਵਿਦਿਆਰਥੀ ਇਸ ਤੋ ਵੱਧ ਤੋਂ ਵੱਧ ਲਾਭ ਉਠਾ ਸਕਣ ਅਤੇ ਹਰੇਕ ਅਧਿਆਪਕ ਦੁਆਰਾ ਆਧੁਨਿਕ ਤਕਨੀਕਾਂ ਦੀ ਖੁੱਲ ਕੇ ਵਰਤੋ ਕੀਤੀ ਜਾਵੇ। ਉਹਨਾਂ ਵੱਲੋ ਕਰੋਨਾ ਕਾਲ ਵਰਗੇ ਸਮੇ ਸਮੂਹ ਅਧਿਆਪਕ ਵਰਗ ਵੱਲੋਂ ਕੀਤੇ ਗਏ ਸਾਰਥਕ ਯਤਨਾਂ ਦੀ ਸਲਾਘਾ ਕੀਤੀ। ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਕਿਹਾ ਕਿ ਨਵੇ ਦਾਖਲੇ ਸੁਰੂ ਹੋ ਚੁੱਕੇ ਹਨ, ਸਾਰੇ ਵੱਧ ਤੋ ਵੱਧ ਦਾਖਲੇ ਕਰਕੇ ਦਾਖਲਾ ਮੁਹਿੰਮ ਨੂੰ ਸਫਲ ਬਣਾਈਏ ।ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਨੇ ਕਿਹਾ ਕਿ ਇੰਗਲਿਸ਼ ਬੂਸਟਰ ਕਲੱਬਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਉਤਸ਼ਾਹ ਭਰਿਆ ਹੈ ,ਆਓ ਇਸ ਤੇ ਹੋਰ ਸ਼ਿੱਦਤ ਨਾਲ ਕੰਮ ਕਰੀਏ। ਇਸ ਮੌਕੇ ‘ਤੇ ਸਟੇਟ ਕੋਰ ਕਮੇਟੀ ਮੈਬਰ ਲਵਜੀਤ ਸਿੰਘ ਗਰੇਵਾਲ ਨੇ ਕਿਹਾ ਕੀ ਸਮਾਰਟ ਸਕੂਲ ਫੇਜ 2 ਦੇ ਪੈਰਾਮੀਟਰ ਜਲਦੀ ਤੋ ਜਲਦੀ ਪੂਰੇ ਕਰਕੇ ਆਪਣੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਈਏ ।ਇਸ ਮੌਕੇ ‘ਤੇ ਜਿਲ੍ਹਾ ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਗੋਪਾਲ ਕ੍ਰਿਸ਼ਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਬੀਪੀਓ ਸਤੀਸ਼ ਮਿਗਲਾਨੀ, ਬੀਪੀਈਓ ਮੈਡਮ ਸੁਨੀਤਾ ਕੁਮਾਰੀ , ਬੀਪੀਈਓ ਅਜੇ ਛਾਬੜਾ ,ਬੀਐਮਟੀ ਵਰਿੰਦਰ ਕੁੱਕੜ ,ਅਸ਼ਵਨੀ ਖੁੰਗਰ ਸਮੇਤ ਜਿਲ੍ਹੇ ਦੇ ਸਮੂਹ ਬੀਐਮਟੀ, ਜਿਲ੍ਹੇ ਦੇ ਸਮੂਹ ਸੀਐਚਟੀ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਹਾਜਰ ਸਨ।