Menu

ਅਮੰਡਾ ਗੋਰਮੈਨ ਨੇ ਸੁਪਰ ਬਾਲ ਵਿੱਚ ਕੀਤੀ ਕਵਿਤਾ ਦੀ ਪੇਸ਼ਕਾਰੀ

ਫਰਿਜ਼ਨੋ (ਕੈਲੀਫੋਰਨੀਆ), 8 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਪਹਿਲੀ ਨੈਸ਼ਨਲ ਯੂਥ ਕਵੀ ਅਮੰਡਾ ਗੋਰਮੈਨ  ਨੇ ਐਤਵਾਰ ਨੂੰ ਕੰਸਾਸ ਸਿਟੀ ਚੀਫਜ਼ ਅਤੇ ਟਾਂਪਾ ਬੇਅ ਬੁਕੇਨੀਅਰਜ਼ ਵਿਚਕਾਰ ਸੁਪਰ ਬਾਲ ਗੇਮ ਤੋਂ ਪਹਿਲਾਂ ਆਪਣੀ ਕਵਿਤਾ ਸੁਣਾ ਕੇ ਪੇਸ਼ਕਾਰੀ ਦਿੱਤੀ । ਗੋਰਮੈਨ ਨੇ ਖੇਡ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੀ ਕਵਿਤਾ, ” ਚੋਰਸ ਆਫ਼ ਕਪਤਾਨ”, ਦੀ ਪੇਸ਼ਕਾਰੀ ਕਰਕੇ ਮੌਜੂਦ ਲੋਕਾਂ ਦਾ ਦਿਲ ਜਿੱਤਿਆ। ਗੋਰਮੈਨ (22)  ਸੁਪਰ ਬਾਲ ਗੇਮ ‘ਤੇ ਕਵਿਤਾ ਸੁਣਾਉਣ ਵਾਲੀ ਪਹਿਲੀ ਕਵੀ ਹੈ। ਇਸਦੇ ਇਲਾਵਾ ਇਹ ਨੌਜਵਾਨ ਕਵੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਆਪਣੀ ਕਵਿਤਾ “ਦਿ ਹਿੱਲ ਵੀ ਕਲਾਂਇਬ”  ਦੀ ਪੇਸ਼ਕਾਰੀ ਨਾਲ ਦੇਸ਼ ਵਿੱਚ ਇੱਕ ਸਨਸਨੀ ਦੇ ਤੌਰ ‘ਤੇ ਉੱਭਰ ਕੇ ਸਾਹਮਣੇ ਆਈ ਸੀ। ਗੋਰਮੈਨ ਰਾਸ਼ਟਰਪਤੀ ਦੇ ਉਦਘਾਟਨੀ ਸਮਾਰੋਹ ਦੌਰਾਨ ਕਵਿਤਾ ਸੁਣਾਉਣ ਵਾਲੀ ਵੀ ਸਭ ਤੋਂ ਛੋਟੀ ਕਵੀ ਹੈ।ਦੇਸ਼ ਦੀ ਉੱਭਰ ਰਹੀ ਇਸ ਕਲਾਕਾਰ ਨੇ ਕਵਿਤਾ ਨੂੰ ਇੱਕ ਹਥਿਆਰ ਵਜੋਂ ਵਰਣਿਤ ਕੀਤਾ ਹੈ ਜੋ ਕਿ ਸਮਾਜਿਕ ਤਬਦੀਲੀ ਦਾ ਇੱਕ ਸਾਧਨ ਹੈ।ਇਸਦੇ ਇਲਾਵਾ ਇਸ ਮੌਕੇ ਕਈ ਹੋਰ ਸਖਸ਼ੀਅਤਾਂ ਜਿਵੇ ਕਿ ਗ੍ਰੈਮੀ ਪੁਰਸ਼ਕਾਰ ਜੇਤੂ ਕਲਾਕਾਰ ਐਚ.ਈ.ਆਰ., ਆਰ ਐਂਡ ਬੀ ਅਤੇ ਪੌਪ ਸਟਾਰ ਜਾਜਮੀਨ ਸੁਲੀਵਨ ਦੇ ਇਲਾਵਾ ਗ੍ਰੈਮੀ ਨਾਮਜ਼ਦ ਗਾਇਕ ਐਰਿਕ ਚਰਚ ਦੁਆਰਾ ਵੀ ਸੰਗੀਤ ਦੀ ਪੇਸ਼ਕਾਰੀ ਕੀਤੀ ਗਈ। ਐਚ.ਈ.ਆਰ. ਨੇ  “ਅਮੇਰੀਕਾ ਦਿ ਬਿਊਟੀਫੁੱਲ” ਗਾਇਆ, ਜਦੋਂ ਕਿ ਸੁਲੀਵਨ ਅਤੇ ਚਰਚ ਨੇ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਕੀਤੀ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39938 posts
  • 0 comments
  • 0 fans