Menu

ਸਾਬਕਾ ਓਹੀਓ ਪੁਲਿਸ ਅਧਿਕਾਰੀ ‘ਤੇ ਲੱਗੇ ਆਂਦਰੇ ਹਿੱਲ ਦੀ ਹੱਤਿਆ ਦੇ ਦੋਸ਼

ਫਰਿਜ਼ਨੋ (ਕੈਲੀਫੋਰਨੀਆ), 4 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਓਹੀਓ ਪੁਲਿਸ ਦੇ ਨੌਕਰੀ ਤੋਂ ਮੁਅੱਤਲ ਕੀਤੇ ਗਏ ਇੱਕ ਸਾਬਕਾ ਪੁਲਿਸ ਅਧਿਕਾਰੀ ‘ਤੇ ਇੱਕ ਗੈਰ ਗੋਰੇ ਆਦਮੀ ਦੀ ਹੱਤਿਆ ਦੇ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਦੇ ਸੰਬੰਧ ਵਿੱਚ ਓਹੀਓ ਅਟਾਰਨੀ ਜਨਰਲ ਡੇਵ ਯੋਸਟ ਨੇ ਬੁੱਧਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਆਂਦਰੇ ਹਿੱਲ ਦੀ ਹੱਤਿਆ ਕਰਨ ‘ਚ ਦੋਸ਼ੀ ਕੋਲੰਬਸ ਦੇ ਸਾਬਕਾ ਪੁਲਿਸ ਅਧਿਕਾਰੀ ‘ਤੇ ਕਤਲ ਦਾ ਦੋਸ਼ ਲਾਇਆ  ਗਿਆ ਹੈ।  ਐਡਮ ਕੋਏ ਨਾਮ ਦੇ ਇਸ ਸਾਬਕਾ ਪੁਲਿਸ ਅਧਿਕਾਰੀ ਉੱਤੇ ਦਸੰਬਰ ਦੇ ਅਖੀਰ ਵਿੱਚ ਇੱਕ ਰਿਹਾਇਸ਼ੀ ਗੈਰੇਜ ਵਿੱਚ ਸਵੇਰੇ ਸਮੇਂ ਹੋਏ ਮੁਕਾਬਲੇ ਦੌਰਾਨ 47 ਸਾਲਾਂ ਕਾਲੇ ਮੂਲ ਦੇ ਆਦਮੀ ਆਂਦਰੇ ਹਿੱਲ ‘ਤੇ ਜਾਨਲੇਵਾ ਹਮਲਾ ਕਰਨ ਦਾ ਇਲਜ਼ਾਮ ਹੈ। ਯੋਸਟ ਅਨੁਸਾਰ ਕੋਏ ‘ਤੇ ਡਿਊਟੀ ਦੌਰਾਨ ਸਰੀਰਕ ਕੈਮਰੇ ਨੂੰ ਚਲਾਉਣ ਵਿੱਚ ਅਸਫਲ ਰਹਿਣ ਲਈ , ਆਪਣੇ ਸਾਥੀ ਅਧਿਕਾਰੀ ਨੂੰ ਆਂਦਰੇ ਦੁਆਰਾ ਖਤਰਾ ਦਰਸਾਉਣ ਬਾਰੇ ਦੱਸਣ ਸੰਬੰਧੀ ਅਸਫਲ ਰਹਿਣ ਅਤੇ ਸੰਗੀਨ ਹਮਲਾ ਕਰਨ ਲਈ ਕਤਲ ਦਾ ਦੋਸ਼ ਲਗਾਇਆ ਗਿਆ ਹੈ ਜਦਕਿ ਜਿਊਰੀ ਨੇ ਕੋਏ ਨੂੰ ਉਦੇਸ਼ ਪੂਰਨ ਹੱਤਿਆ ਲਈ ਦੋਸ਼ੀ ਨਹੀਂ ਠਹਿਰਾਇਆ। ਯੋਸਟ ਅਨੁਸਾਰ ਆਂਦਰੇ ਹਿੱਲ ਦੀ ਮੌਤ ਨਹੀਂ ਹੋਣੀ ਚਾਹੀਦੀ ਸੀ, ਕਿਉਂਕਿ ਇਸ ਕੇਸ ਦੇ ਸਬੂਤ ਇਸ ਦੋਸ਼ ਨੂੰ ਸਮਰਥਨ ਦਿੰਦੇ ਹਨ ਅਤੇ ਕੋਏ ਨੂੰ ਬੁੱਧਵਾਰ ਦੀ ਰਾਤ ਸ਼ਾਂਤੀਪੂਰਵਕ ਉਸਦੇ ਅਟਾਰਨੀ ਦੇ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਵੀਰਵਾਰ ਨੂੰ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਅਫਸਰ ਦੁਆਰਾ ਕੀਤੀ ਗੋਲੀਬਾਰੀ ਦੇ ਦੌਰਾਨ ਅਧਿਕਾਰੀਆਂ ਅਨੁਸਾਰ ਕੋਏ ਨੇ ਸ਼ੂਟਿੰਗ ਤੋ ਪਹਿਲਾਂ ਆਪਣਾ ਬਾਡੀ ਕੈਮਰਾ ਚਾਲੂ ਨਹੀਂ ਕੀਤਾ ਸੀ ਜਦਕਿ ਇਸ ਮੁਕਾਬਲੇ ਦਾ ਵੀਡੀਓ 60-ਸੈਕਿੰਡ ਦੀ “ਲੁੱਕ ਬੈਕ” ਫੀਚਰ ਦੁਆਰਾ ਹਾਸਲ ਕੀਤਾ ਗਿਆ ਸੀ। ਇਸ ਗੋਲੀਬਾਰੀ ਤੋਂ ਦੋ ਦਿਨ ਬਾਅਦ, ਕੋਲੰਬਸ ਸ਼ਹਿਰ ਦੇ ਪੁਲਿਸ ਮੁਖੀ ਨੇ ਕੋਏ ਨੂੰ ਨੌਕਰੀ ਤੋਂ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਸੀ। ਆਂਦਰੇ ਹਿੱਲ ਕੇਸ ਦੇ ਅਟਾਰਨੀ ਬੈਂਜਾਮਿਨ ਕਰੰਪ ਦੁਆਰਾ ਪਹਿਲਾਂ ਕੋਏ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਸੀ ਅਤੇ ਕਰੰਪ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ  ਕਿ ਐਡਮ ਕੋਏ ਤੇ ਲੱਗੇ ਇਹ ਦੋਸ਼ ਆਂਦਰੇ ਅਤੇ ਉਸਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਪਹਿਲੇ ਕਦਮ ਹਨ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39852 posts
  • 0 comments
  • 0 fans