Menu

ਜ਼ਿਲਾ ਫਾਜ਼ਿਲਕਾ ਦੇ 34 ਪਿੰਡਾਂ ’ਚ ਜਨਤਕ ਪਖਾਨੇ ਬਣਨ ਨਾਲ ਵਸਨੀਕਾਂ ਨੂੰ ਮਿਲੇਗਾ ਲਾਹਾ

ਫਾਜ਼ਿਲਕਾ, 3 ਫਰਵਰੀ (ਰਿਤਿਸ਼) – ਸਰਕਾਰ ਵੱਲੋਂ ਚਲਾਏ ਗਏ ‘ਹਰ ਘਰ ਜਲ, ਹਰ ਘਰ ਸਫਾਈ’ ਮਿਸ਼ਨ ਤਹਿਤ ਜ਼ਿਲਾ ਫਾਜ਼ਿਲਕਾ ਅਧੀਨ ਪਿੰਡ ਟਾਹਲੀ ਵਾਲਾ ਜੱਟਾਂ ਵਿਖੇ ਵਾਟਰ ਵਰਕਸ ਦਾ ਉਦਘਾਟਨ ਕੀਤਾ ਗਿਆ ਅਤੇ ਜਲ ਸਪਲਾਈ ਸਕੀਮਾਂ ਪਿੰਡ ਦੇ ਲੋਕਾਂ ਨੂੰ ਸਮਪਿਰਤ ਕੀਤੀਆਂ ਗਈਆਂ। ਇਸ ਤੋ ਇਲਾਵਾ ਜ਼ਿਲਾ ਫਾਜ਼ਿਲਕਾ ਅਧੀਨ 34 ਪਿੰਡਾਂ ਵਿਚ ‘ਜਨਤਕ ਪਖਾਨੇ ਬਣਾਏ ਜਾ ਰਹੇ ਹਨ, ਜਿਨਾਂ ਦਾ ਮੁੱਖ ਉਦੇਸ਼ ਪ੍ਰਵਾਸੀਆਂ ਲੋਕਾਂ ਅਤੇ ਹੋਰ ਗਰੀਬ ਵਰਗਾਂ ਲਈ ਸੈਨੀਟੇਸ਼ਨ ਸਹੂਲਤ ਮੁਹੱਈਆ ਕਰਾਉਣਾ ਹੈ।
ਸਵੱਛ ਭਾਰਤ ਮਿਸ਼ਨ ਦੇ ਪਹਿਲੇ ਗੇੜ ਅਧੀਨ ਲੋਕਾਂ ਦੇ ਘਰਾਂ ਵਿਚ ਪਖਾਨੇ ਬਣਾਉਣ ਸਬੰਧੀ ਵਿੱਤੀ ਸਹਾਇਤਾ ਦਿੱਤੀ ਗਈ ਸੀ ਤੇ ਹੁਣ ਦੂਜੇ ਗੇੜ ਅਧੀਨ ਪਿੰਡਾਂ ਵਿਚ ਕੰਮ ਕਰਨ ਲਈ ਆਉਣ ਵਾਲੇ ਪ੍ਰਵਾਸੀਆਂ ਲਈ ਪਖਾਨੇ ਬਣਾਏ ਜਾ ਰਹੇ ਹਨ। ਪਿੰਡ ਥੇਹ ਕਲੰਦਰ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਨਾਲ-ਨਾਲ ਪਿੰਡ ਵਾਸੀਆਂ ਨੇ ਦੱਸਿਆ ਕਿ ਹੁਣ ਉਨਾਂ ਦੇ ਪਿੰਡ ਕੰਮ ਕਰਨ ਆਉਣ ਵਾਲੀ ਲੇਬਰ ਅਤੇ ਖੇਤਾਂ ਵਿਚ ਕੰਮ ਲਈ ਆਉਣ ਵਾਲੇ ਕਾਮਿਆਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਇਸ ਨਾਲ ਗੰਦਗੀ ਨਹੀਂ ਫੈਲੇਗੀ ਤੇ ਸੈਨੀਟੇਸ਼ਨ ਸਹੂਲਤਾਂ ਬਿਹਤਰ ਹੋਣਗੀਆਂ।
ਪਿੰਡ ਕੋੜਿਆ ਵਾਲੀ ਅਤੇ ਪਿੰਡ ਢਿੱਗਾਂ ਵਾਲੀ ਵਿਖੇ ਵੀ ਜਨਤਕ ਪਖਾਨੇ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ।ਇਥੋਂ ਤੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਨਾਲ ਬਾਹਰੋ ਆਏ ਯਾਤਰੀਆਂ ਨੂੰ ਫਾਇਦਾ ਮਿਲੇਗਾ ਜਿਸ ਨਾਲ ਲੋਕ ਬਾਹਰ ਖੇਤਾਂ `ਚ ਟੋਆਇਲਟ ਜਾਣ ਦੀ ਬਜਾਏ ਜਨਤਕ ਪਖਾਣਿਆਂ ਦੀ ਵਰਤੋਂ ਕਰ ਸਕਣਗੇ ਜਿਸ ਨਾਲ ਆਲਾ-ਦੁਆਲਾ ਵੀ ਸਾਫ ਰਹੇਗਾ ਤੇ ਬਿਮਾਰੀਆਂ ਤੋਂ ਵੀ ਨਿਜਾਤ ਮਿਲੇਗੀ।
ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ 34 ਪਿੰਡਾਂ ’ਚ ਪਖਾਨੇ ਬਣਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕਈ ਗਰੀਬ ਘਰਾਂ ਵਿਚ ਲੋੜੀਂਦੀ ਥਾਂ ਨਾ ਹੋਣ ਕਰਕੇ ਪਖਾਨੇ ਨਹੀਂ ਬਣੇ ਸਨ, ਇਸ ਮਿਸ਼ਨ ਦਾ ਲਾਭ ਉਨਾਂ ਘਰਾਂ ਨੂੰ ਵੀ ਮਿਲੇਗਾ। ਇਹ ਕੰਮ ਮਾਰਚ 2021 ਤੱਕ ਮੁਕੰਮਲ ਕਰ ਲਏ ਜਾਣਗੇ।
ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਸੈਨੀਟੇਸ਼ਨ ਅਫਸਰ ਮੰਡਲ ਫਾਜ਼ਿਲਕਾ, ਇੰਜੀ. ਸ੍ਰੀ ਚਮਕ ਸਿੰਗਲਾ ਨੇ ਦੱਸਿਆ ਕਿ ਹਰ ਇੱਕ ਪਿੰਡ ਨੂੰ ਕਮਿਊਨਿਟੀ ਟਾਇਲਟ ਪ੍ਰੋਜੈਕਟ ਦਿੱਤਾ ਜਾ ਰਿਹਾ ਹੈ, ਜਿਸ ਵਿੱਚ 4 ਬਾਥਰੂਮ-ਕਮ-ਟਾਇਲਟ ਹੋਣਗੇ। 2-2 ਟਾਇਲਟ ਔਰਤਾਂ ਅਤੇ ਪੁਰਸ਼ਾਂ ਲਈ ਹੋਣਗੇ ਅਤੇ ਇਨਾਂ ਵਿੱਚੋਂ ਕੋਈ ਵੀ ਇੱਕ ਟਾਇਲਟ ਦਿਵਿਆਂਗ (ਅੰਗਹੀਣ) ਲਈ ਹੋਵੇਗਾ, ਜਿਹੜਾ ਕਿ ਪਿੰਡ ਦੀ ਪੰਚਾਇਤ ਦੀ ਮੰਗ ਅਨੁਸਾਰ ਬਣਇਆ ਜਾਵੇਗਾ। ਇਕ ਦੀ ਕੁੱਲ ਲਾਗਤ 3 ਲੱਖ ਰੁਪਏ ਹੈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39894 posts
  • 0 comments
  • 0 fans