Menu

9 ਸਾਲਾਂ ਬੱਚੀ ਉੱਪਰ ਪੇਪਰ ਸਪਰੇਅ ਕਰਨ ਵਾਲੇ ਪੁਲਿਸ ਅਧਿਕਾਰੀ ਹੋਏ ਮੁਅੱਤਲ

ਫਰਿਜ਼ਨੋ (ਕੈਲੀਫੋਰਨੀਆ), 2  ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਰੋਚੈਸਟਰ ਵਿੱਚ ਇੱਕ 9 ਸਾਲਾਂ ਲੜਕੀ ਉੱਪਰ ਪੇਪਰ ਸਪਰੇਅ ਕਰਨ ਦੀ ਬਾਡੀ ਕੈਮ ਫੁਟੇਜ ਸਾਹਮਣੇ ਆਉਣ ਦੇ ਬਾਅਦ ਇਸ ਮਾਮਲੇ ਨਾਲ ਸੰਬੰਧਿਤ ਕਈ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਅਧਿਕਾਰੀਆਂ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਯਾਰਕ ਦੇ ਰੋਚੈਸਟਰ ਵਿੱਚ ਇਕ 9 ਸਾਲ ਦੀ ਲੜਕੀ ‘ਤੇ ਹੱਥਕੜੀ ਅਤੇ ਸਪਰੇਅ ਦੀ ਵਰਤੋਂ ਕਰਦੇ ਵੇਖੇ ਗਏ ਪੁਲਿਸ ਅਧਿਕਾਰੀਆਂ ਨੂੰ ਅਗਲੀ ਜਾਂਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਬਾਰੇ ਮੇਅਰ ਲਵਲੀ ਵਾਰਨ ਨੇ ਸ਼ੁੱਕਰਵਾਰ ਨੂੰ ਵਾਪਰੇ ਇਸ ਹਾਦਸੇ ਸੰਬੰਧੀ ਖੇਦ ਪ੍ਰਗਟ ਕੀਤਾ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਪਹਿਲੀਆਂ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਨੂੰ ਕੁੱਲ ਨੌਂ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਨੇ ਇਹ ਕਾਰਵਾਈ ਕੀਤੀ ਸੀ ਜਦਕਿ ਪ੍ਰਸ਼ਾਸਨ ਦੁਆਰਾ ਮੁਅੱਤਲ ਕੀਤੇ ਅਧਿਕਾਰੀਆਂ ਦੀ ਗਿਣਤੀ ਬਾਅਦ ਵਿੱਚ ਦੱਸੀ ਜਾਵੇਗੀ। ਇਸ ਮਾਮਲੇ ਸੰਬੰਧੀ ਪੁਲਿਸ ਮੁਖੀ ਆਂਦਰੇ ਐਂਡਰਸਨ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਛੋਟੀ ਲੜਕੀ ਆਪਣੀ ਮਾਂ ਅਤੇ ਖੁਦ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੀ ਸੀ। ਇਸ ਦੌਰਾਨ ਰੌਚੈਸਟਰ ਅਧਿਕਾਰੀਆਂ ਨੇ ਲੜਕੀ ਨੂੰ ਜ਼ਬਰਦਸਤੀ ਇੱਕ ਪੁਲਿਸ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਅਧਿਕਾਰੀਆਂ ਨੂੰ ਲੱਤ ਮਾਰਨ ਦੇ ਨਾਲ ਖਿੱਚੋਤਾਣ ਵੀ ਕੀਤੀ। ਜਿਸ ਕਰਕੇ ਅਧਿਕਾਰੀਆਂ ਦੁਆਰਾ ਪੇਪਰ ਸਪਰੇਅ ਦੀ ਵਰਤੋਂ ਕੀਤੀ ਗਈ। ਇਸ ਦੇ ਬਾਅਦ ਆਖਰਕਾਰ ਲੜਕੀ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲਿਸ ਵਿਭਾਗ ਇਸ ਘਟਨਾ ਦੀ ਅੰਦਰੂਨੀ ਸਮੀਖਿਆ ਕਰ ਰਿਹਾ ਹੈ ਅਤੇ ਰੋਚੈਸਟਰ ਦਾ ਪੁਲਿਸ ਜਵਾਬਦੇਹੀ ਬੋਰਡ ਵੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In