Menu

ਅਮਰੀਕਾ ਵਿੱਚ ਜਲਦ ਹੀ ਵੈਂਡਿੰਗ ਮਸ਼ੀਨਾਂ ਰਾਹੀਂ ਮਿਲੇਗੀ ਕੋਰੋਨਾਂ ਵਾਇਰਸ ਟੈਸਟ ਕਿੱਟ

ਫਰਿਜ਼ਨੋ (ਕੈਲੀਫੋਰਨੀਆ), 2  ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੋਰੋਨਾਂ ਵਾਇਰਸ ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇਸ ਦਾ ਟੈਸਟ ਕਰਵਾਉਣਾ ਬਹੁਤ ਜਰੂਰੀ ਹੈ। ਟੈਸਟ ਦੇ ਨਤੀਜੇ ਨੂੰ ਧਿਆਨ ਵਿੱਚ ਰਖਦਿਆਂ ਹੋਇਆ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ । ਇਸ ਲਈ ਅਮਰੀਕਾ ਵਿੱਚ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਅਤੇ ਸਰਲ ਬਨਾਉਣ ਲਈ ਕੋਰੋਨਾ ਟੈਸਟ ਕਿੱਟਾਂ ਨੂੰ ਵੈਂਡਿੰਗ ਮਸ਼ੀਨਾਂ ਰਾਹੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕੀ ਲੋਕ ਜਲਦੀ ਹੀ ਦੇਸ਼ ਭਰ ਦੇ ਕਰਿਆਨਾ ਸਟੋਰ, ਸ਼ਾਪਿੰਗ ਮਾਲ, ਹਵਾਈ ਅੱਡਿਆਂ ਅਤੇ ਸਬਵੇਅ ਸਟੇਸ਼ਨਾਂ ਆਦਿ ‘ਤੇ ਇੱਕ ਨਵੀਂ ਵੈਂਡਿੰਗ ਮਸ਼ੀਨ ਨੂੰ ਵੇਖਣਗੇ। ਇਹਨਾਂ ਵੈਂਡਿੰਗ ਮਸ਼ੀਨਾਂ ਦੁਆਰਾ ਸੰਪਰਕ ਰਹਿਤ ਕੋਰੋਨਾ ਟੈਸਟਿੰਗ ਕਿੱਟਾਂ ਦੀ ਪੇਸ਼ਕਸ਼ ਕਰਨ ਲਈ ਸਟਾਰਟਅਪ ਵੈਲਨੈਸ ਫਾਰ ਹਿਊਮੈਨਟੀ ਨੇ ਮੈਡੀਕਲ ਡਿਵਾਈਸ ਕੰਪਨੀ ਸਪੈਕਟ੍ਰਮ ਸਲਿਊਸ਼ਨਜ਼ ਤੇ ਸੌਫਟਵੇਅਰ ਅਤੇ ਟੈਕਨੋਲੋਜੀ ਸਰਵਿਸਿਜ਼ ਕੰਪਨੀ ਸਵਾਈਫਟ ਨਾਲ ਸਾਂਝੇਦਾਰੀ ਕੀਤੀ ਹੈ ।ਇਸ ਮਸ਼ੀਨ ਰਾਹੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਦੁਆਰਾ ਅਧਿਕਾਰਤ ਕੋਵਿਡ -19 ਲਈ ਥੁੱਕ ਟੈਸਟ ਦੀ ਟੈਸਟ ਕਿੱਟ ਪ੍ਰਦਾਨ ਕੀਤੀ ਜਾਵੇਗੀ। ਇਸ ਕੰਪਨੀ ਨੇ ਹਾਲ ਹੀ ਵਿੱਚ ਨਿਊਯਾਰਕ ‘ਚ ਪਹਿਲੀ ਵੈਂਡਿੰਗ ਮਸ਼ੀਨ ਦਾ ਉਦਘਾਟਨ ਕੀਤਾ ਹੈ ਅਤੇ  ਅਗਲੇ ਛੇ ਮਹੀਨਿਆਂ ਵਿੱਚ ਦੇਸ਼ ਭਰ ਵਿੱਚ ਹਜ਼ਾਰਾਂ ਮਸ਼ੀਨਾਂ ਨੂੰ ਲਗਾਉਣ ਦੀ ਯੋਜਨਾ ਹੈ। ਕੰਪਨੀ ਅਨੁਸਾਰ ਮੌਜੂਦਾ ਸਮੇਂ ਕੋਰੋਨਾ ਵਾਇਰਸ ਟੈਸਟਿੰਗ ਲਈ ਜ਼ਿਆਦਾ ਸਮਾਂ ਉਡੀਕ ਕਰਨੀ ਪੈਂਦੀ ਹੈ ਖ਼ਾਸਕਰ ਨਿਊਯਾਰਕ ਵਰਗੇ ਪ੍ਰਮੁੱਖ ਸ਼ਹਿਰਾਂ ਵਿੱਚ ਲੰਮੀਆਂ ਲਾਈਨਾਂ ਵੀ ਲੱਗ ਜਾਂਦੀਆਂ ਹਨ।ਇਸ ਲਈ ਇਹਨਾਂ ਵੈਂਡਿੰਗ ਮਸ਼ੀਨਾਂ ਨਾਲ ਵਾਇਰਸ ਸੰਬੰਧੀ ਟੈਸਟ ਨੂੰ ਤੇਜ਼ ਅਤੇ ਸਰਲ ਬਨਾਉਣ ਵਿੱਚ ਮੱਦਦ ਮਿਲੇਗੀ ਅਤੇ ਇਹਨਾਂ ਟੈਸਟ ਕਿੱਟਾਂ ਦੀ ਕੀਮਤ 119 ਤੋਂ 149 ਡਾਲਰ ਤੱਕ ਹੋ ਸਕਦੀ ਹੈ।ਇਸਦੇ ਇਲਾਵਾ ਇਹਨਾਂ ਟੈਸਟ ਕਿੱਟਾਂ ਵਿੱਚ ਇੱਕ ਥੁੱਕ ਇਕੱਠਾ ਕਰਨ ਵਾਲਾ ਉਪਕਰਣ, ਬਾਇਓਹਾਜ਼ਰਡ ਬੈਗ, ਰਿਟਰਨ ਸ਼ਿਪਿੰਗ ਲੇਬਲ ਅਤੇ ਉਪਭੋਗਤਾ ਗਾਈਡ ਆਦਿ ਸ਼ਾਮਿਲ ਹਨ। ਇਹ ਟੈਸਟ ਕਿੱਟਾਂ  ਸਿਹਤ ਯੋਜਨਾ ਦੇ ਅਧਾਰ ਤੇ ਬੀਮੇ ਦੁਆਰਾ ਕਵਰ ਕੀਤੀਆਂ ਜਾ ਸਕਦੀਆਂ ਹਨ ਅਤੇ ਵੈਲਨੈਸ ਫਾਰ ਹਿਊਮੈਨਟੀ ਅਤੇ ਐਮਾਜ਼ਾਨ.ਕਾਮ ਦੁਆਰਾ ਘਰ ਦੀ ਡਿਲੀਵਰੀ ਲਈ ਵੀ ਉਪਲੱਬਧ ਹਨ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans