Menu

ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਦੋ ਐਫ.ਬੀ.ਆਈ. ਏਜੰਟਾਂ ਦੀ ਮੌਤ ‘ਤੇ ਤਿੰਨ ਜਖਮੀ

ਫਰਿਜ਼ਨੋ (ਕੈਲੀਫੋਰਨੀਆਂ) 2 ਫ਼ਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ – ਕੁਲਵੰਤ ਧਾਲੀਆਂ) – ਮੰਗਲਵਾਰ ਸਵੇਰੇ ਦੱਖਣੀ ਫਲੋਰਿਡਾ ਵਿੱਚ ਵਾਰੰਟ ਸਰਵ ਕਰਦਿਆਂ ਹੋਈ ਗੋਲੀਬਾਰੀ ਵਿੱਚ ਦੋ ਐਫ.ਬੀ.ਆਈ. ਏਜੰਟ ਮਾਰੇ ਗਏ ਅਤੇ ਤਿੰਨ ਜ਼ਖਮੀ ਹੋ ਗਏ। ਇਹ ਘਟਨਾ ਫਲੋਰਿਡਾ ਸਟੇਟ ਦੇ ਸਨਰਾਈਜ਼ ਸ਼ਹਿਰ ਦੀ ਇੱਕ ਅਪਾਰਟਮੈਂਟ ਬਿਲਡਿੰਗ ਵਿੇਚ ਵਾਪਰੀ।
ਅਧਿਕਾਰੀਆ ਮੁਤਾਬਕ ਏਜੰਟ ਕਾਨੂੰਨ-ਲਾਗੂ ਕਰਨ ਵਾਲੀ ਟੀਮ ਦਾ ਇੱਕ ਹਿੱਸਾ ਸਨ ਜੋ ਸਨਰਾਈਜ਼ ਸ਼ਹਿਰ ਵਿੱਚ ਬੱਚਿਆਂ ਵਿਰੁੱਧ ਹਿੰਸਕ ਜੁਰਮਾਂ ਦੇ ਸਬੰਧ ਵਿੱਚ ਅਪ੍ਰੇਸ਼ਨ ਚਲਾਉਂਦੇ ਹਨ।
ਫੈਡਰਲ ਬਿਉਰੋ ਆਫ ਇਨਵੈਸਟੀਗੇਸ਼ਨ ਨੇ ਕਿਹਾ ਕਿ ਜ਼ਖਮੀ ਏਜੰਟਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਸਨਰਾਈਜ਼ ਸਿਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਏਜੰਟ ਇਕ ਅਪਾਰਟਮੈਂਟ ਕੰਪਲੈਕਸ ਵਿਚ ਸਵੇਰੇ 6 ਵਜੇ ਤੋਂ ਬਾਅਦ ਵਾਰੰਟ ਸਰਵ ਕਰਨ ਲਈ ਪਹੁੰਚੇ ਸਨ ਤਾਂ ਸ਼ੱਕੀ ਵਿਅਕਤੀ ਨੇ ਗੋਲੀ ਚਲਾ ਦਿੱਤੀ ਜਿਸ ਵਿੱਚ ਦੋ ਏਜੰਟ ਮਾਰੇ ਗਏ ਅਤੇ ਤਿੰਨ ਜਖਮੀ ਹੋ ਗਏ। ਪੁਲਿਸ ਘੇਰੇ ਵਿੱਚ ਆਉਣ ਉਪਰੰਤ ਸ਼ੱਕੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਉਹ ਵੀ ਮਾਰਿਆ ਗਿਆ।
ਸਨਰਾਈਜ਼ ਪੁਲਿਸ ਵਿਭਾਗ ਦੇ ਅਨੁਸਾਰ ਲਾਅ ਇੰਫੋਰਸਮੈਂਟ ਦੇ ਅਧਿਕਾਰੀਆਂ ਨੇ ਪੂਰੇ ਖੇਤਰ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਨੇੜਲੇ ਵਸਨੀਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਸਥਾਨਕ ਟੀਵੀ ਫੁਟੇਜ ਨੇ ਇਲਾਕੇ ਵਿਚ ਭਾਰੀ ਪੁਲਿਸ ਮੌਜੂਦਗੀ ਦਿਖਾਈ ਹੈ।
ਸਨਰਾਈਜ਼, ਲਗਭਗ 94,000 ਲੋਕਾਂ ਦੀ ਅਬਾਦੀ ਵਾਲਾ ਸ਼ਹਿਰ ਹੈ। ਇਹ ਕਾਫ਼ੀ ਮਹਿੰਗਾ ਏਰੀਆ ਹੈ। ਇਹ ਸ਼ਹਿਰ ਏਵਰਗਲੇਡਜ਼ ਦੇ ਕਿਨਾਰੇ ਤੇ ਫੋਰਟ ਲੌਡਰਡੈਲ ਦੇ ਪੱਛਮ ਵੱਲ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans